ਸਾਊਥਾਲ (ਨਾਵਲ)
From Wikipedia, the free encyclopedia
Remove ads
ਸਾਊਥਾਲ (2009) ਵਿੱਚ ਪ੍ਰਕਾਸ਼ਿਤ 1977 ਤੋਂ ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਲੇਖਕ ਹਰਜੀਤ ਅਟਵਾਲ ਦਾ ਚੌਥਾ ਪੰਜਾਬੀ ਨਾਵਲ ਹੈ। ਇਹ ਨਾਵਲ ਬਰਤਾਨੀਆ ਵਿੱਚ ਜਨਮੇ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ, 1980ਵਿਆਂ ਦੀ ਪੰਜਾਬ ਵਿਚਲੀ ਖ਼ਾਲਿਸਤਾਨੀ ਦਹਿਸ਼ਤ ਦੀ ਲਹਿਰ ਦੇ ਪਿਛੋਕੜ ਵਿੱਚ ਪਰਵਾਸੀ ਪੰਜਾਬੀਆਂ ਦੀ ਪਨਪ ਰਹੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਅਨਯ-ਪੁਰਖ ਵਿੱਚ ਰਚਿਆ ਗਿਆ ਬਿਰਤਾਂਤ ਹੈ।[1]
ਸੰਰਚਨਾ
ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਦੇ ਅਨੁਸਾਰ, "ਨਾਵਲ ਦੀ ਸੰਰਚਨਾ ਉੱਤੇ ਧਿਆਨ ਟਿਕਾਈਏ ਤਾਂ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਸ ਦੇ ਸਮੁੱਚੇ ਬਿਰਤਾਂਤ ਵਿੱਚ ਕੋਈ ਕੇਂਦਰੀ ਪਾਤਰ ਨਹੀਂ ਹੈ ਅਤੇ ਇਸੇ ਕਰਕੇ ਕੋਈ ਕੇਂਦਰੀ ਬਿਰਤਾਂਤਕ ਲੜੀ ਨਹੀਂ ਹੈ ਜਿਹੜੀ ਸਾਰੀਆਂ ਬਿਰਤਾਂਤਕ ਇਕਾਈਆਂ ਨੂੰ ਇੱਕ ਸੰਗਠਨ ਵਿੱਚ ਬੰਨ੍ਹਦੀ ਹੋਵੇ। ਇਸੇ ਕਰਕੇ ਇਸ ਰਚਨਾ ਦੇ ਅਣਸੰਗਠਿਤ ਬਿਰਤਾਂਤ ਹੋਣ ਦਾ ਪ੍ਰਭਾਵ ਵੀ ਪੈਂਦਾ ਹੈ। ਇਸ ਰਚਨਾ ਵਿੱਚ ਮੁੱਖ ਤੌਰ ਉੱਤੇ ਤਿੰਨ ਬਿਰਤਾਂਤਕ ਲੜੀਆਂ ਹਨ ਜਿਨ੍ਹਾਂ ਦਾ ਸੰਬੰਧ ਜਗਮੋਹਨ, ਪਰਦੁੱਮਣ ਸਿੰਘ ਅਤੇ ਪਾਲਾ ਸਿੰਘ ਨਾਲ ਹੈ। ਇਹ ਬਿਰਤਾਂਤਕ ਲੜੀਆਂ ਇੱਕ ਦੂਜੇ ਦੇ ਨੇੜੇ ਹੋ ਕੇ ਗੁਜ਼ਰਦੀਆਂ ਹਨ ਪਰ ਇਨ੍ਹਾਂ ਦਾ ਆਪਸ ਵਿੱਚ ਕੋਈ ਪ੍ਰਕਾਰਜੀ ਸੰਬੰਧ ਨਹੀਂ ਹੈ।"[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads