ਹਰਜੀਤ ਅਟਵਾਲ
ਭਾਰਤੀ ਲੇਖਕ From Wikipedia, the free encyclopedia
Remove ads
ਹਰਜੀਤ ਅਟਵਾਲ (ਜਨਮ 8 ਅਕਤੂਬਰ 1952[1]) ਇੱਕ ਪਰਵਾਸੀ ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹਨ। ਉਹ 1977 ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਹਰਜੀਤ ਅਟਵਾਲ ਦੇ ਨਾਵਲਾਂ ਦਾ ਮੁੱਖ ਵਿਸ਼ਾ ਪਰਵਾਸੀ ਯਥਾਰਥ ਹੈ।
ਅਟਵਾਲ ਨੂੰ ਆਪਣੇ ਨਾਵਲ ਮੋਰ ਉਡਾਰੀ ਲਈ 2015 ਦੇ ਢਾਹਾਂ ਇਨਾਮ ਦਾ ਫਾਇਨਲਿਸਟ ਰਿਹਾ।[2]
Remove ads
ਜੀਵਨ ਅਤੇ ਕੈਰੀਅਰ
ਹਰਜੀਤ ਅਟਵਾਲ ਦਾ ਜਨਮ ਪਿੰਡ ਫਰਾਲਾ, ਜ਼ਿਲ੍ਹਾ ਜਲੰਧਰ (ਹੁਣ ਜ਼ਿਲ੍ਹਾ ਨਵਾਂ ਸ਼ਹਿਰ। ਪੰਜਾਬ, ਭਾਰਤ) ਵਿੱਚ, 8 ਸਤੰਬਰ 1952 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਹੈ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਉਸ ਨੇ ਬੀ.ਏ., ਐਲ. ਐਲ. ਬੀ. ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ 1975 ਤੋਂ 1977 ਤੱਕ ਨਵਾਂ ਸ਼ਹਿਰ ਵਿਖੇ ਵਕਾਲਤ ਕੀਤੀ। ਜੁਲਾਈ 1977 ਵਿੱਚ ਇਸਨੇ ਪਰਵਾਸ ਕੀਤਾ ਅਤੇ ਇੰਗਲੈਂਡ ਵਿੱਚ ਰਹਿਣਾ ਸ਼ੁਰੂ ਕੀਤਾ।
ਹਰਜੀਤ ਅਟਵਾਲ ਦੀਆਂ ਕਹਾਣੀਆਂ ਦਾ ਰਚਨਾ- ਵਸਤੂ ਪ੍ਰਮੁੱਖ ਤੌਰ 'ਤੇ ਪਰਵਾਸੀ ਪੰਜਾਬੀਆਂ ਦੀਆਂ ਪਦਾਰਥਕ ਲਾਲਸਾਵਾਂ ਅਤੇ ਵਰਜਿਤ ਜਿਨਸੀ ਰਿਸ਼ਤਿਆਂ ਦਾ ਸੰਸਾਰ ਬਣਦਾ ਹੈ। ਬੇਬਾਕ ਬਿਆਨੀ, ਮਨੋਵਿਗਿਆਨਕ ਛੋਹਾਂ ਰਾਹੀ ਕੀਤੀ ਪਾਤਰ ਉਸਾਰੀ ਅਤੇ ਕਥਾ-ਰਸ ਉਸ ਦੀਆਂ ਵਿਸ਼ੇਸ਼ ਕਥਾ-ਜੁਗਤਾਂ ਹਨ। ‘ਰਾਵਣ’, ‘ਕਾਸਾ’ ਅਤੇ ‘ਪੁਲ’ ਆਦਿ ਉਸ ਦੀਆਂ ਚਰਚਿਤ ਕਹਾਣੀਆਂ ਹਨ।
Remove ads
ਰਚਨਾਵਾਂ
ਕਹਾਣੀ-ਸੰਗ੍ਰਹਿ
- ਸੁੱਕਾ ਪੱਤਾ ਤੇ ਹਵਾ
- ਕਾਲਾ ਲਹੂ
- ਸੱਪਾਂ ਦਾ ਘਰ ਬਰਤਾਨੀਆ
- ਖੂਹ ਵਾਲਾ ਘਰ
- ਇਕ ਸੱਚ ਮੇਰਾ ਵੀ[1]
- ਨਵੇਂ ਗੀਤ ਦਾ ਮੁੱਖੜਾ
- "ਇੱਕ ਗੱਲ ਜੇ ਦਿਲ ਲਾਗੈ"
- ਦਸ ਦਰਵਾਜ਼ੇ
ਨਾਵਲ
- ਇੱਕ ਰਾਹ
- ਰੇਤ
- ਸਵਾਰੀ
- ਸਾਊਥਾਲ,
- ਬ੍ਰਿਟਿਸ਼ ਬੌਰਨ ਦੇਸੀ
- ਅਕਾਲ ਸਹਾਏ
- ਆਪਣਾ
- ਗੀਤ
- ਮੁੰਦਰੀ ਡੌਟ ਕਾਮ
- ਵਨ ਵੇਅ
- ਮੋਰ ਉਡਾਰੀ
- ਕਾਲੇ ਰੰਗ ਗੁਲਾਬਾਂ ਦੇ
- ਜੇਠੂ
- ਸਫਰ
ਹੋਰ
- ਸਰਦ ਪੈੜਾਂ ਦੀ ਉਡੀਕ, ਕਾਵਿ-ਸੰਗ੍ਰਹਿ
- ਦਸ ਦਰਵਾਜ਼ੇ, ਸਵੈ-ਜੀਵਨੀ
- ਫੋਕਸ, ਇੱਕ ਸਫਰਨਾਮਾ
- ਪਚਾਸੀ ਵਰ੍ਹਿਆਂ ਦਾ ਜਸ਼ਨ (ਉਸ ਦੀ ਆਪਣੇ ਪਿਤਾ ਸ੍ਰੀ ਦਰਸ਼ਨ ਸਿੰਘ ਦੀ ਜੀਵਨੀ)
Remove ads
ਸਨਮਾਨ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads