ਸਾਲਵਾਤੋਰੇ ਕੁਆਸੀਮੋਦੋ
ਇਤਾਲਵੀ ਲੇਖਕ From Wikipedia, the free encyclopedia
Remove ads
ਸਾਲਵਾਤੋਰੇ ਕੁਆਸੀਮੋਦੋ (ਇਤਾਲਵੀ: [salvaˈtoːre kwaˈziːmodo]; 20 ਅਗਸਤ 1901 - 14 ਜੂਨ 1968) ਇੱਕ ਇਤਾਲਵੀ ਲੇਖਕ ਅਤੇ ਕਵੀ ਸੀ। 1959 ਵਿੱਚ ਇਸਨੂੰ ਇਸਦੀ ਪਰਗੀਤਕ ਕਵਿਤਾ ਦੇ ਲਈ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਸਨੂੰ ਜੂਸੇਪੇ ਉਂਗਾਰੇਤੀ ਅਤੇ ਯੂਜੇਨੋ ਮੋਂਤਾਲੇ ਦੇ ਨਾਲ 20ਵੀਂ ਸਦੀ ਦੇ ਪ੍ਰਮੁੱਖ ਇਤਾਲਵੀ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Remove ads
ਜੀਵਨ
ਇਸਦਾ ਜਨਮ ਮੋਦੀਚਾ, ਸਿਚੀਲੀਆ ਜਾਤਾਨੋ ਕੁਆਸੀਮੋਦੋ ਅਤੇ ਕਲੋਤੀਲਦੇ ਰਾਗੁਸਾ ਦੇ ਘਰ ਹੋਇਆ। 1908 ਵਿੱਚ ਇਸਦਾ ਪਰਿਵਾਰ ਮੇਸੀਨਾ ਚਲਾ ਗਿਆ ਜਿਸਦੇ ਇਸਦੇ ਪਿਤਾ ਨੂੰ ਭੂਚਾਲ ਤੋਂ ਪੀੜਤ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਗਿਆ। ਕੁਦਰਤੀ ਆਫਤਾਂ ਦੇ ਸਿੱਟਿਆਂ ਦਾ ਕੁਆਸੀਮੋਦੋ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। 1919 ਵਿੱਚ ਇਸਨੇ ਸਥਾਨਕ ਤਕਨੀਕੀ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ।
1917 ਵਿੱਚ ਕੁਆਸੀਮੋਦੋ ਨੇ "ਨਵਾਂ ਸਾਹਿਤਕ ਰਸਾਲਾ"(Nuovo giornale letterario) ਸ਼ੁਰੂ ਕੀਤਾ ਜਿਸ ਵਿੱਚ ਇਸਨੇ ਆਪਣੀਆਂ ਕੁਝ ਕਵਿਤਾਵਾਂ ਛਾਪੀਆਂ। 1919 ਵਿੱਚ ਇਹ ਉਚੇਰੀ ਪੜ੍ਹਾਈ ਕਰਨ ਲਈ ਰੋਮ ਚਲਾ ਗਿਆ। ਆਪਣੀ ਆਰਥਿਕਤਾ ਦੇ ਕਾਰਨ ਇਸਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨਾ ਪਿਆ। ਇਸੀ ਸਮੇਂ ਇਸਨੇ ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਦੀ ਪੜ੍ਹਾਈ ਕੀਤੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads