ਸਾਵਨ ਰੂਪੋਵਾਲੀ
From Wikipedia, the free encyclopedia
Remove ads
ਸਾਵਨ ਰੂਪੋਵਾਲੀ (ਅਗਰੇਜੀ: Sawan Rupowali) ਉਰਫ ਸਾਵਨਪ੍ਰੀਤ ਕੌਰ ਭਾਰਤੀ ਅਦਾਕਾਰਾ ਹੈ। ਸਾਲ 2018 ਵਿੱਚ ਆਈ ਐਮੀ ਵਿਰਕ ਦੀ ਮੁੱਖ ਭੂਮਿਕਾ ਵਾਲੀ, ਨੈਸਨਲ ਅਵਾਰਡ ਵਿਜੇਤਾ ਫ਼ਿਲਮ ਹਰਜੀਤਾ, ਸਾਵਨ ਰੂਪੋਵਾਲੀ ਦੀ ਬਤੌਰ ਅਦਾਕਾਰਾ ਪਲੇਠੀ ਫਿਲਮ ਸੀ। ਜਿਸ ਵਿੱਚ ਉੁਸਨੇ ਇੱਕ ਹਾਕੀ ਖਿਡਾਰਣ ਦਾ ਕਿਰਦਾਰ ਨਿਭਾਿੲਆ ਸੀ। ਇਸ ਕਿਰਦਾਰ ਨੇ ਸਾਵਨ ਰੂਪੋਵਾਲੀ ਦੀ ਪਹਿਚਾਨ ਪੰਜਾਬੀ ਸਿਨੇਮਾ ਵਿੱਚ ਬਣਾ ਦਿੱਤੀ। ਸਾਵਨ ਰੂਪੋਵਾਲੀ ਦੇ ਪਿਤਾ ਇੰਦਰਜੀਤ ਰੂਪੋਵਾਲੀ ਇੰਡੀਅਨ ਪੀਪਲਜ਼ ਥੀਏਟਰ ਐਸੋਸ਼ਿਏਸ਼ਨ- ਇਪਟਾ ਨਾਲ ਜੁੜੇ ਹੋਣ ਕਾਰਨ, ਸਾਵਨ ਰੂਪੋਵਾਲੀ ਦਾ ਰਿਸ਼ਤਾ ਬਚਪਨ ਤੋਂ ਹੀ ਰੰਗਮੰਚ ਅਤੇ ਅਦਾਕਾਰੀ ਨਾਲ ਰਿਹਾ ਹੈ।
Remove ads
ਜਨਮ ਅਤੇ ਬਚਪਨ
ਸਾਵਨ ਰੂਪੋਵਾਲੀ ਦਾ ਜਨਮ 7 ਅਗੱਸਤ 1995 ਨੂੰ ਉਸਦੇ ਜੱਦੀ ਪਿੰਡ ਰੂਪੋਵਾਲੀ (ਅੰਮ੍ਰਿਤਸਰ) ਵਿੱਚ ਹੋਿੲਆ। ਉਹਨਾ ਦੇ ਪਿਤਾ ਇੰਦਰਜੀਤ ਰੂਪੋਵਾਲੀ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਮੁਲਾਜ਼ਮ ਹਨ। ਸਾਵਨ ਰੂਪੋਵਾਲੀ ਦਾ ਪਰਿਵਾਰ ਕਪੂਰਥਲਾ ਵਿੱਚ ਰਹਿੰਦਾ ਹੈ ਅਤੇ ਰੰਗਮੰਚ ਨਾਲ ਜੁੜਿਆ ਹੋਇਆ ਹੈ। ਉਹਨਾ ਦੇ ਮਾਤਾ ਦਾ ਨਾਮ ਸਰਬਜੀਤ ਕੌਰ ਹੈ ਅਤੇ ਉਹਨਾਂ ਦੀਆਂ ਦੋ ਛੋਟੀਆਂ ਭੈਣਾ ਜੈਸਮੀਨ ਰੂਪੋਵਾਲੀ ਅਤੇ ਅਨਮੋਲ ਰੂਪੋਵਾਲੀ ਹਨ। ਸਾਵਨ ਰੂਪੋਵਾਲੀ ਨੇ ਬਾਰਵੀਂ ਕਲਾਸ ਤੱਕ ਦੀ ਪੜ੍ਹਾਈ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਅੰਦਰ ਸਥਿਤ ਕੇਂਦਰੀਅਯ ਵਿੱਦਿਆਲਯ ਤੋ ਕੀਤੀ ਹੈ। ਇਸ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਸ਼੍ਰੀ ਅਿਮ੍ਰਤਸਰ ਸਾਿਹਬ ਵਿਖੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਗਰਲਜ਼ ਵਿੱਚ ਬੈੱਚਲਰ ਆਫ ਕਾਮਰਸ ਵਿੱਚ ਦਾਖਲਾ ਲਿਆ ਜਿਥੇ ਆ ਕੇ ਵੀ ਉਹਨਾ ਰੰਗਮੰਚ ਦਾ ਸਫ਼ਰ ਜਾਰੀ ਰੱਖਿਆ ਤੇ ਕਾਲਜ ਦੇ ਯੂਥ ਫੈਸਟੀਵਲਾਂ ਵਿੱਚ ਹਿੱਸਾ ਲੈ ਕੇ ਦੋ ਵਾਰ ਬੈਸਟ ਐਕਟਰ ਦਾ ਖ਼ਿਤਾਬ ਆਪਣੇ ਨਾਮ ਕੀਤਾ। ਅੰਮ੍ਰਿਤਸਰ ਵਿੱਚ ਪੜ੍ਹਾਈ ਦੌਰਾਨ ਹੀ ਉਹਨਾ ਨੇ ਪੰਜਾਬੀ ਦੇ ਪ੍ਰਸਿੱਧ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਾਲ ਵੀ ਕੰਮ ਕੀਤਾ। ਪੜ੍ਹਾਈ ਦੇ ਦੌਰਾਨ ਹੀ ਉਹਨਾ ਨੇ ਆਪਣੀ ਕਿਸਮਤ ਪੰਜਾਬੀ ਫ਼ਿਲਮਾਂ ਵਿੱਚ ਅਜਮਉਣ ਲਈ ਸਾਬ ਬਹਾਦਰ ਫ਼ਿਲਮ ਵਿੱਚ ਛੋਟੇ ਕਿਰਦਾਰ ਵਿੱਚ ਭੂਮਿਕਾ ਨਿਭਾਈ ਜਿਸ ਤੋਂ ਬਾਅਦ ਪੜ੍ਹਾਈ ਦੇ ਦੌਰਾਨ ਹੀ ਉਹਨਾ ਨੂੰ ਹਰਜੀਤਾ ਫ਼ਿਲਮ ਵਿੱਚ ਬਤੌਰ ਅਦਾਕਾਰਾ ਭੂਮਿਕਾ ਨਿਭਾਉਣ ਲਈ ਤਜਵੀਜ ਕੀਤਾ ਗਿਆ ਅਤੇ ਇਥੋਂ ਹੀ ਸਾਵਨ ਰੂਪੋਵਾਲੀ ਦਾ ਫ਼ਿਲਮੀ ਸਫ਼ਰ ਸ਼ੁਰੂ ਹੁੰਦਾ ਹੈ।
Remove ads
ਪੰਜਾਬੀ ਫ਼ਿਲਮਾਂ
ਨੈਸਨਲ ਅਵਾਰਡ ਵਿਜੇਤਾ ਫ਼ਿਲਮ ਹਰਜੀਤਾ ਤੋਂ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਸਾਵਨ ਰੂਪੋਵਾਲੀ[1] ਸਾਲ 2019 ਤੱਕ ਚਾਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਉਸਨੇ ਹਰ ਫ਼ਿਲਮ ਵਿੱਚ ਵੱਖ-ਵੱਖ ਕਿਰਦਾਰ ਨਭਾਏ ਹਨ। ਫ਼ਿਲਮ ਹਰਜੀਤਾ ਵਿੱਚ ਹਰਜੀਤ (ਐਮੀ ਵਿਰਕ) ਦੀ ਪ੍ਰੇਮਿਕਾ/ਹਾਕੀ ਖਿਡਾਰਣ ਦਾ ਕਿਰਦਾਰ ਨਿਭਾਿੲਆ ਹੈ। ਸਿਕੰਦਰ ਫ਼ਿਲਮ ਦੇ ਦੂਸਰੇ ਭਾਗ, ਸਿਕੰਦਰ 2 ਵਿੱਚ ਕਰਤਾਰ ਚੀਮਾ ਦੇ ਨਾਲ ਯੂਨੀਵਰਸਟੀ ਪ੍ਰਧਾਨ ਦਾ ਕਿਰਦਾਰ ਨਿਭਾਿੲਆ ਹੈ। ਫ਼ਿਲਮ ਜੱਦੀ ਸਰਦਾਰ ਵਿੱਚ ਉਹਨਾ ਨੇ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਨਾਲ ਪਿੰਡ ਦੀ ਭੋਲੀ-ਭਾਲੀ ਕੁੜੀ ਦਾ ਕਿਰਦਾਰ ਨਿਭਾਿੲਆ ਹੈ[2][3] ਅਤੇ ਫ਼ਿਲਮ ਉੱਨੀ ਇੱਕੀ ਵਿੱਚ ਜਗਜੀਤ ਸੰਧੂ ਨਾਲ ਉਹਨਾਂ ਨੇ ਗੁਰਦਾਸਪੁਰ ਦੀ ਇੱਕ ਤੇਜ-ਤਰਾਰ ਕੁੜੀ ਦਾ ਕਿਰਦਾਰ ਨਿਭਾਿੲਆ ਹੈ।[4] ਰੰਗਮੰਚ ਦੀ ਪਿੱਠ-ਭੂਮੀ ਵਾਲੀ ਸਾਵਨ ਰੂਪੋਵਾਲੀ ਹਮੇਸ਼ਾ ਅਲੱਗ ਕਿਰਦਾਰ ਕਰਨ ਨੂੰ ਮਹੱਤਤਾ ਦਿੰਦੀ ਹੈ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads