ਕੇਵਲ ਧਾਲੀਵਾਲ
ਨਾਟ- ਨਿਰਦੇਸ਼ਕ From Wikipedia, the free encyclopedia
Remove ads
ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਹਨ। ਓਹ ਪੰਜਾਬ ਦੀ ਸੰਗੀਤ ਨਾਟਕ ਅਕਾਦਮੀ, ਚੰਡੀਗੜ ਦੇ ਪ੍ਰਧਾਨ ਹਨ।


Remove ads
ਜੀਵਨ
ਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ।[1] ਕੇਵਲ ਧਾਲੀਵਾਲ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕਰਮਸ਼ੀਲ ਹੈੈ। ਓਸ ਨੇ 1976 ਵਿਚ ਭਾਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਬਤੌਰ ਕਲਾਕਾਰ ਆਪਣੇ ਨਾਟ ਸਫਰ ਆਗਾਜ ਕੀਤਾ ਅਤੇ ਇਹ ਸਫਰ 1988 ਤੱਕ ਜਾਰੀ ਰਿਹਾ। 1988 ਵਿਚ ਕੇਵਲ ਧਾਲੀਵਾਲ ਐਨ.ਐਸ.ਡੀ. (ਨੈਸ਼ਨਲ ਸਕੂਲ ਆਫ ਡਰਾਮਾ) ਵਿੱਚ ਨਾਟ ਨਿਰਦੇਸ਼ਨ ਅਤੇ ਡਿਜਾਇਨ ਦੇ ਖੇਤਰ ਵਿੱਚ ਤਕਨੀਕੀ ਮੁਹਾਰਤ ਹਾਸਿਲ ਕਰਨ ਚਲਾ ਗਿਆ। ਐਨ.ਐਸ.ਡੀ. ਤੋਂ ਵਾਪਸ ਪਰਤ ਕੇ ਉਸ ਨੇ ਆਪਣੇ ਨਾਟ ਗਰੁਪ ਮੰਚ ਰੰਗਮੰਚ ਦੀ ਸਥਾਪਨਾ ਕੀਤੀ। ਇਸ ਗਰੁਪ ਦੇ ਬੈਨਰ ਹੇਠ ਹੀ ਕੇਵਲ ਧਾਲੀਵਾਲ ਹੁਣ ਤਕ ਨਾਟਕ ਕਰਦਾ ਆ ਰਿਹਾ ਹੈੈ। ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਖੇਤਰ ਵਿੱਚ ਭਾਵੇਂ ਓਸ ਦੀ ਪਹਿਚਾਣ ਇੱਕ ਨਾਟ ਨਿਰਦੇਸ਼ਕ ਦੇ ਵਜੋਂ ਹੀ ਬਣੀ, ਪਰ ਫਿਰ ਵੀ ਨੇ ਕਾਫੀ ਗਿਣਤੀ ਵਿੱਚ ਆਪਣੀਆਂ ਨਾਟ ਰਚਨਾਵਾਂ ਛਪਵਾ ਕੇ ਆਪਣੀ ਪਹਿਚਾਣ ਇੱਕ ਨਾਟਕਕਾਰ ਦੇ ਤੋਰ ਤੇ ਵੀ ਸਥਾਪਿਤ ਕੀਤੀ।
Remove ads
ਮੰਚ ਰੰਗਮੰਚ
ਕੇਵਲ ਧਾਲੀਵਾਲ ਨੇ ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੀਤੀ। ਕੇਵਲ ਧਾਲੀਵਾਲ ਨੇ ਹੁਣ ਤੱਕ ਲਗਭਗ 250 ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ 150 ਤੋਂ ਵੱਧ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਉਂਦੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ;
Remove ads
ਨਾਟਕ
ਨਾਟ-ਸੰਗ੍ਰਹਿ
- ਮਾਵਾਂ
- ਅਜੇ ਤਾਂ ਸੁਪਨੇ ਸੁਲਘਦੇ
- ਧੁਖਦਾ ਰੋਹ
- ਜਜਬਿਆਂ ਦੇ ਆਰ ਪਾਰ
ਬਾਲ ਨਾਟਕ
- ਸ਼ਹਿਰ ਸਲੇਟੀ
- ਰਾਜਿਆ ਰਾਜ ਕਰੇਦਿਆ
ਨਾਟਕ
- ਇਤਿਹਾਸ ਦੇ ਸਫ਼ੇ ਤੇ
- ਸਰਕਾਰ ਏ ਖਾਲਸਾ
- ਮੇਰਾ ਰੰਗ ਦੇ ਬਸੰਤੀ ਚੋਲਾ
ਸੰਪਾਦਨ
- ਦਸ ਬਾਲ ਨਾਟਕ
- ਦਸ ਨੁਕੜ ਨਾਟਕ
- ਇਤ ਮਾਰਗ ਪੈਰ ਧਰੀਜੈ
- ਪੁਰਜਾ ਪੁਰਜਾ ਕਟ ਮਰੇ
- ਬਲ ਹੁਆ ਬੰਧਨ ਛੁਟ
ਰੰਗ ਮੰਚ ਤੇ ਲੇਖ
- ਰੰਗ ਕਰਮੀ ਦੀ ਤੀਸਰੀ ਅੱਖ
ਪ੍ਰੋਡਕਸ਼ਨਾਂ
- ਮਾਂ (ਮੈਕਸਿਮ ਗੋਰਕੀ)
- ਮੇਦਨੀ (ਸਵਰਾਜਬੀਰ)
- ਸ਼ਾਇਰੀ (ਸਵਰਾਜਬੀਰ)
- ਕਬੀਰ (ਐਸ.ਐਨ ਸੇਵਕ)
- ਕੈਦੋਂ (ਸ਼ਹਿਰਯਾਰ)
- ਕੋਰਟ ਮਾਰਸ਼ਲ (ਸਵਦੇਸ਼ ਦੀਪਕ)
- ਤਸਵੀਰਾਂ (ਸਵਰਾਜਬੀਰ)
- ਪੁਲ-ਸਿਰਾਤ (ਸਵਰਾਜਬੀਰ)
- ਮੈਂ ਪੰਜਾਬ ਬੋਲਦਾ ਹਾਂ (ਹਰਵਿੰਦਰ ਸਿੰਘ)
ਸਨਮਾਨ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਈਸ਼ਵਰ ਚੰਦਰ ਨੰਦਾ ਪੁਰਸਕਾਰ
- ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ
- ਭਾਸ਼ਾ ਵਿਭਾਗ ਪੰਜਾਬ ਵਲੋਂ ਸ਼ੋ੍ਮਣੀ ਨਾਟਕਕਾਰ ਦਾ ਪੁਰਸਕਾਰ
- ਪੰਜਾਬੀ ਅਕਾਦਮੀ ਦਿੱਲੀ ਵਲੋਂ ਬੈਸਟ ਡਾਇਰੈਕਟਰ ਐਵਾਰਡ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads