ਸੁਚਿਤਰਾ ਸੇਨ

ਭਾਰਤੀ ਅਦਾਕਾਰਾ From Wikipedia, the free encyclopedia

Remove ads

ਸੁਚਿਤਰਾ ਸੇਨ (ਬਾਂਗਲਾ ਉਚਾਰਨ: [ʃuːtʃiːraː ʃeːn] ਸੁਣੋ) ਜਾਂ ਰਾਮਦਾਸ ਗੁਪਤਾ (ਸੁਣੋ) (6 ਅਪਰੈਲ 1931-17 ਜਨਵਰੀ 2014),[1][2] ਭਾਰਤ ਦੀ ਮਸ਼ਹੂਰ ਫ਼ਿਲਮੀ ਅਦਾਕਾਰਾ ਹੈ,[3] ਜਿਸਨੇ ਅਨੇਕ ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ, ਜੋ ਮੁੱਖ ਤੌਰ ਤੇ ਸਾਂਝੇ ਬੰਗਾਲ ਦੇ ਖੇਤਰਾਂ ਵਿੱਚ ਕੇਂਦ੍ਰਿਤ ਸਨ। ਉੱਤਮ ਕੁਮਾਰ ਨਾਲ ਉਸਦੀਆਂ ਫ਼ਿਲਮਾਂ ਤਾਂ ਬੰਗਾਲੀ ਸਿਨਮੇ ਦੇ ਇਤਹਾਸ ਵਿੱਚ ਕਲਾਸਿਕ ਦੇ ਰੁਤਬੇ ਨੂੰ ਪਹੁੰਚ ਗਈਆਂ।

ਵਿਸ਼ੇਸ਼ ਤੱਥ ਸੁਚਿਤਰਾ ਸੇਨ, ਜਨਮ ...
Remove ads

ਨਿੱਜੀ ਜੀਵਨ ਅਤੇ ਸਿੱਖਿਆ

ਸੁਚਿੱਤਰਾ ਸੇਨ ਦਾ ਜਨਮ 6 ਅਪ੍ਰੈਲ 1931 ਨੂੰ ਬੇਲਕੁਚੀ ਉਪਜਲਾ ਦੇ ਭੰਗਾ ਬੜੀ ਪਿੰਡ ਦੇ ਇੱਕ ਬੰਗਾਲੀ ਬੈਦਿਆ ਪਰਿਵਾਰ ਵਿੱਚ ਹੋਇਆ ਸੀ, ਜੋ ਹੁਣ ਸਿਰਾਜਗੰਜ ਜ਼ਿਲ੍ਹੇ, ਗ੍ਰੇਟਰ ਪਬਨਾ ਵਿੱਚ ਹੈ।[1][2] ਉਸ ਦੇ ਪਿਤਾ, ਕੋਰੁਨੋਮਯ ਦਾਸਗੁਪਟੋ ਪਬਨਾ ਦੇ ਇੱਕ ਸਥਾਨਕ ਸਕੂਲ ਵਿੱਚ ਮੁੱਖ ਅਧਿਆਪਕ ਸਨ। ਉਸ ਦੀ ਮਾਂ ਇੰਦਰਾ ਦੇਵੀ ਇੱਕ ਘਰੇਲੂ ਔਰਤ ਸੀ। ਸੇਨ ਉਨ੍ਹਾਂ ਦਾ ਪੰਜਵਾਂ ਬੱਚਾ ਅਤੇ ਦੂਜੀ ਧੀ ਸੀ। ਉਹ ਕਵੀ ਰਜੋਨੀਕਾਂਤ ਸੇਨ ਦੀ ਪੋਤੀ ਸੀ।[4] ਉਸ ਨੇ ਆਪਣੀ ਰਸਮੀ ਸਿੱਖਿਆ ਪਬਨਾ ਸਰਕਾਰੀ ਗਰਲਜ਼ ਹਾਈ ਸਕੂਲ ਵਿੱਚ ਪ੍ਰਾਪਤ ਕੀਤੀ। 1947 ਵਿੱਚ ਵੰਡ ਦੀ ਹਿੰਸਾ ਨੇ ਉਸ ਦੇ ਪਰਿਵਾਰ ਨੂੰ ਪੱਛਮੀ ਬੰਗਾਲ ਲਿਆਂਦਾ, ਜੋ ਕਿ ਤੁਲਨਾਤਮਕ ਤੌਰ 'ਤੇ ਹਿੰਦੂਆਂ ਲਈ ਇੱਕ ਸੁਰੱਖਿਅਤ ਖੇਤਰ ਸੀ।[5] ਇੱਥੇ ਉਸ ਨੇ ਅਮੀਰ ਉਦਯੋਗਪਤੀ ਆਦੀਨਾਥ ਸੇਨ ਦੇ ਬੇਟੇ ਦੀਬਨਾਥ ਸੇਨ ਨਾਲ 1947 ਵਿੱਚ 15 ਸਾਲ ਦੀ ਉਮਰ ਵਿੱਚ ਵਿਆਹ ਕੀਤਾ।[6] ਉਸ ਦੀ ਇੱਕ ਧੀ ਸੀ, ਮੂਨ ਮੂਨ ਸੇਨ, ਜੋ ਇੱਕ ਸਾਬਕਾ ਅਭਿਨੇਤਰੀ ਹੈ।[7] ਸੁਚਿੱਤਰਾ ਦੇ ਸਹੁਰੇ, ਆਦਿਨਾਥ ਸੇਨ, ਵਿਆਹ ਤੋਂ ਬਾਅਦ ਫ਼ਿਲਮਾਂ ਵਿੱਚ ਉਸ ਦੇ ਅਦਾਕਾਰੀ ਕਰੀਅਰ ਦਾ ਸਮਰਥਨ ਕਰਦੇ ਸਨ। ਉ ਸਦੇ ਉਦਯੋਗਪਤੀ ਪਤੀ ਨੇ ਉਸ ਦੇ ਕਰੀਅਰ ਵਿੱਚ ਬਹੁਤ ਨਿਵੇਸ਼ ਕੀਤਾ ਅਤੇ ਉਸਦੀ ਸਹਾਇਤਾ ਕੀਤੀ।[8]

ਸੇਨ ਨੇ 1952 ਵਿੱਚ ਬੰਗਾਲੀ ਫ਼ਿਲਮਾਂ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕੀਤਾ ਸੀ, ਅਤੇ ਫਿਰ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਘੱਟ ਸਫਲ ਤਬਦੀਲੀ ਹੋਈ। ਬੰਗਾਲੀ ਪ੍ਰੈਸ ਵਿੱਚ ਲਗਾਤਾਰ ਪਰ ਅਸਪਸ਼ਟ ਰਿਪੋਰਟਾਂ ਦੇ ਅਨੁਸਾਰ, ਫ਼ਿਲਮ ਉਦਯੋਗ ਵਿੱਚ ਉਸ ਦੀ ਸਫਲਤਾ ਦੇ ਕਾਰਨ ਉਸ ਦਾ ਵਿਆਹ ਤਣਾਅਪੂਰਨ ਹੋ ਗਿਆ ਸੀ।[9]

Remove ads

ਫ਼ਿਲਮੀ ਕੈਰੀਅਰ

ਸੁਚਿਤਰਾ ਸੇਨ ਦੇ ਪਤੀ ਉਸ ਦੇ ਫ਼ਨਕਾਰਾਨਾ ਰੁਝਾਨ ਤੋਂ ਵਾਕਿਫ ਸਨ। ਜਦੋਂ ਉਨ੍ਹਾਂ ਨੂੰ ਇੱਕ ਬੰਗਾਲੀ ਫਿਲਮ ਸੱਤ ਨੰਬਰ ਕੈਦੀ ਵਿੱਚ ਹੀਰੋਈਨ ਦੇ ਰੋਲ ਲਈ ਚੁਣਿਆ ਗਿਆ ਤਾਂ ਉਸ ਦੇ ਪਤੀ ਨੇ ਫ਼ੌਰਨ ਇਜਾਜਤ ਦੇ ਦਿੱਤੀ। ਛੇਤੀ ਹੀ ਉਸ ਦਾ ਸ਼ੁਮਾਰ ਬੰਗਾਲੀ ਸਕਰੀਨ ਦੇ ਆਮ ਮਕਬੂਲ ਅਦਾਕਾਰਾਂ ਵਿੱਚ ਹੋਣ ਲਗਾ। ਹਿੰਦੀ ਫਿਲਮਾਂ ਨਾਲ ਉਸ ਦਾ ਤਆਰੁਫ਼ ਮਸ਼ਹੂਰ ਬੰਗਾਲੀ ਹਿਦਾਇਤਕਾਰ ਬਿਮਲ ਰਾਏ ਦੀ ਫ਼ਿਲਮ ਦੇਵਦਾਸ (1955) ਨਾਲ ਹੋਇਆ। ਬਿਮਲ ਰਾਏ ਇਸ ਫਿਲਮ ਵਿੱਚ ਪਾਰਬਤੀ (ਪਾਰੋ) ਦੇ ਰੋਲ ਲਈ ਮੀਨਾ ਕੁਮਾਰੀ ਨੂੰ ਲੈਣਾ ਚਾਹੁੰਦੇ ਸਨ ਲੇਕਿਨ ਉਹ ਇਸ ਫ਼ਿਲਮ ਲਈ ਵਕਤ ਨਾ ਕੱਢ ਸਕੀ। ਫਿਰ ਮਧੂਬਾਲਾ ਦਾ ਨਾਮ ਗ਼ੌਰ ਅਧੀਨ ਰਿਹਾ ਲੇਕਿਨ ਉਨ੍ਹੀਂ ਦਿਨੀਂ ਮਧੂਬਾਲਾ ਅਤੇ ਦਿਲੀਪ ਕੁਮਾਰ ਦੇ ਤਾੱਲੁਕਾਤ ਕਸ਼ੀਦਾ ਹੋ ਚੁਕੇ ਸਨ। ਇਸ ਲਈ ਆਖਰ ਸੁਚਿਤਰਾ ਸੇਨ ਨੂੰ ਲਿਆ ਗਿਆ। 1955 ਵਿੱਚ ਰੀਲੀਜ਼ ਹੋਣ ਵਾਲੀ ਫਿਲਮ ਦੇਵਦਾਸ ਬਾਕਸ ਆਫਿਸ ਤੇ ਇੰਨੀ ਕਾਮਯਾਬ ਨਹੀਂ ਰਹੀ ਲੇਕਿਨ ਅੱਜ ਤੱਕ ਉਸਨੂੰ ਇੱਕ ਕਲਾਸਿਕ ਫਿਲਮ ਤਸਲੀਮ ਕੀਤਾ ਜਾਂਦਾ ਹੈ। ਦੇਵਦਾਸ ਦੇ ਬਾਅਦ ਸੁਚਿਤਰਾ ਸੇਨ ਨੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ, ਮੁਸਾਫ਼ਰ, ਚੰਪਾਕਲੀ, ਸਰਹਦ, ਬੰਬਈ ਕਾ ਬਾਬੂ, ਮਮਤਾ ਅਤੇ ਆਂਧੀ, ਵਗ਼ੈਰਾ, ਅਤੇ ਹਰ ਫਿਲਮ ਵਿੱਚ ਆਪਣੀ ਖ਼ੂਬਸੂਰਤੀ ਅਤੇ ਜਾਨਦਾਰ ਅਦਾਕਾਰੀ ਦੀਆਂ ਪੈੜਾਂ ਛੱਡੀਆਂ।

Remove ads

ਮੌਤ

Thumb
Suchitra Sen remembrance at Rabindra Sadan, Kolkata, on 19 January 2014.

ਸੁਚਿੱਤਰਾ ਸੇਨ ਨੂੰ 24 ਦਸੰਬਰ 2013 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਫੇਫੜਿਆਂ ਦੀ ਲਾਗ ਦਾ ਪਤਾ ਲੱਗਿਆ ਸੀ। ਜਨਵਰੀ ਦੇ ਪਹਿਲੇ ਹਫਤੇ ਉਸ ਦੇ ਠੀਕ ਹੋਣ ਦੀ ਖਬਰ ਮਿਲੀ ਸੀ।[10] ਪਰ ਉਸ ਦੀ ਹਾਲਤ ਬਾਅਦ ਵਿੱਚ ਹੋਰ ਬਦਤਰ ਹੋ ਗਈ ਅਤੇ 17 ਜਨਵਰੀ 2014 ਨੂੰ ਸਵੇਰੇ 8.25 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ 82 ਸਾਲਾਂ ਦੀ ਸੀ।[11][12]

ਸੁਚਿੱਤਰਾ ਸੇਨ ਦੀ ਮੌਤ 'ਤੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਸੋਗ ਪ੍ਰਗਟ ਕੀਤਾ ਹੈ।[13] ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਆਦੇਸ਼ 'ਤੇ ਉਨ੍ਹਾਂ ਦੇ ਸਸਕਾਰ ਤੋਂ ਪਹਿਲਾਂ ਬੰਦੂਕ ਦੀ ਸਲਾਮੀ ਦਿੱਤੀ ਗਈ।[14]

ਸੰਪੂਰਨ ਗੋਪਨੀਯਤਾ ਦੀ ਉਸ ਦੀ ਤੀਬਰ ਇੱਛਾ ਦਾ ਸਤਿਕਾਰ ਕਰਦਿਆਂ, ਉਸ ਦੀ ਅੰਤਿਮ ਰਸਮਾਂ ਕੋਲਕਾਤਾ ਦੇ ਕਾਇਰਾਤੋਲਾ ਸ਼ਮਸ਼ਾਨਘਾਟ ਵਿੱਚ ਕੀਤੀਆਂ ਗਈਆਂ, ਉਸ ਦੀ ਮੌਤ ਤੋਂ ਸਿਰਫ ਸਾਢੇ ਪੰਜ ਘੰਟਿਆਂ ਬਾਅਦ, ਉਸ ਦਾ ਤਾਬੂਤ ਫੁੱਲਾਂ ਨਾਲ ਸਜਾਏ ਗਏ ਸ਼ੀਸ਼ੇ ਵਿੱਚ ਗੂੜ੍ਹੇ ਰੰਗ ਦੀਆਂ ਖਿੜਕੀਆਂ ਨਾਲ ਸ਼ਮਸ਼ਾਨਘਾਟ ਪਹੁੰਚਿਆ। ਬੰਗਾਲ ਦੀ ਸਭ ਤੋਂ ਵੱਡੀ ਸਟਾਰ ਹੋਣ ਦੇ ਬਾਵਜੂਦ, ਜਿਸ ਨੂੰ "ਮਹਾਨਾਇਕਾ" ਕਿਹਾ ਜਾਂਦਾ ਹੈ, ਉਸ ਨੇ ਸੁਚੇਤ ਰੂਪ ਵਿੱਚ ਵਿਸਫੋਟ ਵਿੱਚ ਕਦਮ ਰੱਖਣਾ ਚੁਣਿਆ ਸੀ ਅਤੇ ਉਹ ਆਪਣੇ ਆਖਰੀ ਸਮੇਂ ਤੱਕ ਇੱਕ ਭੇਦ ਬਣੀ ਰਹੀ, ਹਾਲਾਂਕਿ ਹਜ਼ਾਰਾਂ ਪ੍ਰਸ਼ੰਸਕਾਂ ਨੇ ਆਪਣੀ ਮੂਰਤੀ ਦੀ ਇੱਕ ਆਖਰੀ ਝਲਕ ਵੇਖਣ ਲਈ ਸ਼ਮਸ਼ਾਨਘਾਟ ਵਿੱਚ ਇਕੱਠੇ ਹੋਏ ਸਨ। ਉਸ ਦਾ ਸਾਰਾ ਡਾਕਟਰੀ ਇਲਾਜ ਵੀ ਇਕਾਂਤ ਅਤੇ ਗੁਪਤਤਾ ਵਿੱਚ ਕੀਤਾ ਗਿਆ ਸੀ।[15]

ਸਮਾਂ ਦੀ ਚਾਲ

  • 1931 | ਰੋਮਾ ਦਾਸਗੁਪਤਾ ਉਰਫ ਕ੍ਰਿਸ਼ਨਾ ਦਾ ਬੰਗਲਾਦੇਸ਼ ਦੇ ਪਬਨਾ ਵਿੱਚ ਜਨਮ ਹੋਇਆ। ਆਪ ਕਰੁਨਾਮੋਏ ਅਤੇ ਇੰਦਰਾ ਦਾਸਗੁਪਤਾ ਦੀ ਦੂਸਰੀ ਬੇਟੀ ਸੀ।
  • 1947 | ਸੋਲਾ ਸਾਲ ਦੀ ਉਮਰ ਜੋ ਗਾਇਕ ਦੇ ਤੋਰ ਤੇ ਸੰਘਰਸ ਕਰ ਰਹੀ ਸੀ ਤਾਂ ਡਿਬਨਾਥ ਸੇਨ ਨਾਲ ਸਾਦੀ ਹੋਈ। ਆਪ ਦੀ ਚੋਣ ਹੋਈ।
  • 1948 | ਪੁੱਤਰੀ ਮੁਨਮੁਨ ਸੇਨ ਦਾ ਜਨਮ ਹੋਇਆ।
  • 1953 | ਪਹਿਲੀ ਫਿਲਮ ਸਾਤ ਨੰ ਕੈਦੀ ਰਲੀਜ ਹੋਈ। ਅਤੇ ਉਤਮ ਕੁਮਾਰ ਨਾਲ ਸਾਰੇ ਚਤੁਰ ਫਿਲਮ ਹਿੱਟ ਹੋਈ।
  • 1955 | ਪਹਿਲੀ ਹਿੰਦੀ ਫਿਲਮ 'ਦੇਵਦਾਸ' ਆਈ।
  • 1956 | ਆਪ ਦੀ ਪਹਿਚਾਨ ਬੰਗਾਲੀ ਫਿਲਮੀ ਦੇਵੀ ਦੇ ਤੋਰ ਤੇ ਹੋਈ।
  • 1957 | ਰਿਸ਼ੀਕੇਸ਼ ਮੁਕਰਜ਼ੀ ਦੀ ਫਿਲਮ 'ਮੁਸਾਫਿਰ' ਨੇ ਆਪ ਨੂੰ ਬੰਗਾਲ ਤੋਂ ਬਾਹਰ ਲੈ ਆਂਦਾ।
  • 1959 | ਦੇਵ ਅਨੰਦ ਨਾਲ ਬੰਬਈ ਕਾ ਬਾਬੂ ਅਤੇ ਸਰਹੱਦ 'ਚ ਕੰਮ ਕੀਤਾ ਅਤੇ ਆਪ ਬੰਬਈ ਆ ਗਈ।
  • 1961 | ‘ਸਪਤਾਪੜੀ’ ਫਿਲਮ ਵਿੱਚ ਉਤਮ ਕੁਮਾਰ ਨਾਲ ਰੋਮਾਂਟਿਕ ਰੋਲ ਕੀਤਾ ਅਤੇ ਬੀਐਫਜੇ ਸਨਮਾਨ ਪ੍ਰਾਪਤ ਕੀਤਾ।
  • 1963 | ਮਾਸਕੋ ਅੰਤਰਰਾਸ਼ਟਰੀ ਫਿਲਮ ਸਨਮਾਨ ਪ੍ਰਾਪਤ ਕਰਨ ਵਾਲੀ ਆਪ ਪਹਿਲੀ ਕਲਾਕਾਰ ਹੈ।
  • 1966 | ਧਰਮਿੰਦਰ ਅਤੇ ਅਸ਼ੋਕ ਕੁਮਾਰ ਨਾਲ ਆਪ ਦੀ ਫਿਲਮ ਮਮਤਾ 'ਚ ਆਪ ਨੂੰ ਫਿਲਮਫੇਅਰ ਲਈ ਨਾਮਯਾਦ ਕੀਤਾ ਗਿਆ।
  • 1971 | ਆਪ ਨੇ ਸਤਿਆਜੀਤ ਰੇਅ ਅਤੇ ਰਾਜ ਕਪੂਰ ਨੂੰ ਮਨਾ ਕੀਤਾ।
  • 1972 | ਪਦਮ ਸ਼੍ਰੀ
  • 1974 | ਅੰਤਿਮ ਫਿਲਮ ਆਂਧੀ ਜਿਸ ਵਿੱਚ ਆਪ ਨੂੰ ਫਿਲਮਫੇਅਰ ਨਾਮਯਾਦਗੀ ਮਿਲੀ।
  • 2005 | ਦਾਦਾ ਸਾਹਿਬ ਫਾਲਕੇ ਸਨਮਾਨ ਮਨਾ ਕੀਤਾ।
  • 2012 | ਬੰਗਾਲ ਦਾ ਉਤਮ ਸਨਮਾਨ ਬੰਗਾ ਭੂਸ਼ਨ ਸਨਮਾਨ
  • 2014 | ਮੌਤ ਹੋਈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads