ਸੁਨੀਲ ਦੱਤ
From Wikipedia, the free encyclopedia
Remove ads
ਸੁਨੀਲ ਦੱਤ (6 ਜੂਨ 1929 – 25 ਮਈ 2005), ਜਨਮ ਸਮੇਂ ਬਲਰਾਜ ਦੱਤ, ਇੱਕ ਭਾਰਤੀ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਸਿਆਸਤਦਾਨ ਅਤੇ ਮਨਮੋਹਨ ਸਿੰਘ ਸਰਕਾਰ ਵਿੱਚ ਵਿੱਚ ਖੇਡਾਂ ਦੇ ਲਈ ਯੂਥ ਅਫੇਅਰਜ਼ ਦੇ ਕੈਬਨਿਟ ਮੰਤਰੀ (2004 - 2005) ਸੀ। ਉਸ ਦਾ ਪੁੱਤਰ, ਸੰਜੇ ਦੱਤ, ਵੀ ਇੱਕ ਐਕਟਰ ਹੈ।[1]
Remove ads
ਮੁਢਲਾ ਜੀਵਨ
ਸੁਨੀਲ ਦੱਤ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਖੁਰਦ ਪਿੰਡ, ਪੱਛਮੀ ਪੰਜਾਬ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿਚ) ਵਿੱਚ 6 ਜੂਨ 1929 ਨੂੰ ਇੱਕ ਪੰਜਾਬੀ ਦੀ ਪਰਿਵਾਰ ਵਿੱਚ ਹੋਇਆ ਸੀ। ਉਹ ਪੰਜ ਸਾਲ ਦੀ ਉਮਰ ਦਾ ਸੀ, ਜਦ, ਦੱਤ ਦੇ ਪਿਤਾ ਦੀ ਮੌਤ ਹੋ ਗਈ। ਉਹ 18 ਦਾ ਸੀ, ਜਦ, ਭਾਰਤ ਦੀ ਵੰਡ ਸਮੇਂ ਦੇਸ਼ ਭਰ ਵਿੱਚ ਹਿੰਦੂ-ਮੁਸਲਿਮ ਹਿੰਸਾ ਭੜਕ ਉਠੀ। ਯਾਕੂਬ ਨਾਮ ਦੇ ਇੱਕ ਮੁਸਲਮਾਨ, ਸੁਨੀਲ ਦੇ ਪਿਤਾ ਦੇ ਇੱਕ ਦੋਸਤ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬਚਾਇਆ।[2] ਪਰਿਵਾਰ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਵਿੱਚ ਨਦੀ ਯਮੁਨਾ ਦੇ ਕੰਢੇ ਤੇ ਇੱਕ ਛੋਟੇ ਜਿਹੇ ਪਿੰਡ ਮੰਡੋਲੀ ਵਿੱਚ ਆ ਵੱਸਿਆ। ਬਾਅਦ ਵਿੱਚ ਉਹ ਲਖਨਊ ਨੂੰ ਚਲੇ ਗਏ ਅਤੇ ਉਥੇ ਅਮੀਨਾਬਾਦ ਗਲੀ ਵਿੱਚ ਲੰਮਾ ਸਮਾਂ ਰਹੇ। ਫਿਰ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਮੁੰਬਈ ਚਲੇ ਗਿਆ, ਜਿਥੇ ਉਸ ਨੇ ਇੱਕ ਅੰਡਰਗਰੈਜੂਏਟ ਦੇ ਤੌਰ ਤੇ ਜੈ ਹਿੰਦ ਕਾਲਜ ਵਿੱਚ ਦਾਖਲਾ ਲਈ ਲਿਆ ਅਤੇ ਮੁੰਬਈ ਦੇ BEST ਆਵਾਜਾਈ ਡਿਵੀਜ਼ਨ ਵਿੱਚ ਨੌਕਰੀ ਕਰ ਲਈ।
Remove ads
ਹਵਾਲੇ
ਪ੍ਰਸਿੱਧ ਸਭਿਆਚਾਰ ਵਿੱਚ
Wikiwand - on
Seamless Wikipedia browsing. On steroids.
Remove ads