ਸੁਪਨਾ
From Wikipedia, the free encyclopedia
Remove ads
ਸੁਪਨੇ ਜਾਂ ਸੁਫ਼ਨੇ ਜਾਂ ਖ਼ਾਬ ਤਸਵੀਰਾਂ, ਖ਼ਿਆਲਾਂ, ਵਲਵਲਿਆਂ ਅਤੇ ਝਰਨਾਹਟਾਂ ਦੇ ਉਹ ਸਿਲਸਿਲੇ ਹੁੰਦੇ ਹਨ ਜੋ ਨੀਂਦ ਦੇ ਕੁਝ ਖ਼ਾਸ ਪੜਾਆਂ ਵੇਲੇ ਬਿਨਾਂ ਮਰਜ਼ੀ ਤੋਂ ਆਉਂਦੇ ਹਨ।[1] ਸੁਪਨਿਆਂ ਦਾ ਪਰਸੰਗ ਅਤੇ ਮਕਸਦ ਅਜੇ ਪੂਰੀ ਤਰਾਂ ਸਮਝ ਨਹੀਂ ਆਇਆ ਹੈ ਭਾਵੇਂ ਇਹ ਮੁਕੰਮਲ ਇਤਿਹਾਸ ਵਿੱਚ ਵਿਗਿਆਨਕ ਸੱਟੇਬਾਜ਼ੀ ਦਾ ਅਤੇ ਫ਼ਲਸਫ਼ੇ ਅਤੇ ਧਾਰਮਿਕ ਦਿਲਚਸਪੀ ਦਾ ਇੱਕ ਅਹਿਮ ਮਜ਼ਮੂਨ ਰਹੇ ਹਨ।[2]

ਪੰਜਾਬੀ ਸਾਹਿਤ ਵਿੱਚ
ਪੰਜਾਬੀ ਲੋਕ-ਕਹਾਣੀਆਂ ਵਿੱਚ ਸੁਪਨੇ ਵਿੱਚ ਮੋਹਿਤ ਹੋਣ ਦੀ ਕਥਾਨਕ ਰੂੜ੍ਹੀ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਹੀਰ ਨੇ ਰਾਂਝੇ ਨੂੰ ਪਹਿਲੀ ਵਾਰ ਸੁਪਨੇ ਵਿੱਚ ਹੀ ਦੇਖਿਆ ਸੀ ਅਤੇ ਸੁਪਨੇ ਵਿੱਚ ਹੀ ਰਾਂਝੇ ਉੱਤੇ ਮੋਹਿਤ ਹੋ ਗਈ ਸੀ। ਸੱਸੀ ਨੇ ਵੀ ਪੁੰਨੂੰ ਨੂੰ ਪਹਿਲੀ ਵਾਰ ਆਪਣੇ ਸੁਪਨੇ ਵਿੱਚ ਹੀ ਦੇਖਿਆ ਸੀ। ਊਸ਼ਾ ਅਨਿਰੁੱਧ ਅਤੇ ਯੂਜ਼ਫ਼ ਜ਼ੁਲੈਖਾਂ ਦੀਆਂ ਕਥਾਵਾਂ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ।[3]
ਪੰਜਾਬੀ ਲੋਕਧਾਰਾ ਵਿੱਚ
ਸੁਪਨਿਆ ਤੂੰ ਸੁਲਤਾਨ ਹੈ,
ਉਤਮ ਤੇਰੀ ਜਾਤ,
ਸੌ ਵਰ੍ਹੇ ਦਾ ਵਿਛੜਿਆ,
ਆਣ ਮਿਲਾਵੇ ਰਾਤ,
ਹਵਾਲੇ
ਅਗਾਂਹ ਪੜ੍ਹੋ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads