ਸੁਭਾਸ਼ਿਨੀ ਅਲੀ
From Wikipedia, the free encyclopedia
Remove ads
ਸੁਭਾਸ਼ਿਨੀ ਅਲੀ ਭਾਰਤੀ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਆਗੂ ਹੈ। ਉਹ ਸਰਬ ਹਿੰਦ ਜਮਹੂਰੀ ਇਸਤਰੀ ਸਭਾ ਦੀ ਪ੍ਰਧਾਨ ਹੈ।
ਪਰਵਾਰ
ਸੁਭਾਸ਼ਿਨੀ ਅਲੀ ਪ੍ਰੇਮ ਸਹਿਗਲ ਅਤੇ ਕੈਪਟਨ ਲਕਸ਼ਮੀ ਸਹਿਗਲ ਦੀ ਧੀ ਹੈ।[1] ਦੋਨੋਂ ਆਜ਼ਾਦ ਹਿੰਦ ਫੌਜ ਨਾਲ ਜੁੜੇ ਹੋਏ ਸਨ। ਸੁਭਾਸ਼ਿਨੀ ਨੇ ਵੇਲ੍ਹਾਮ ਗਰਲਜ਼ ਹਾਈ ਸਕੂਲ ਤੋਂ ਪੜ੍ਹਾਈ ਕੀਤੀ।[2] ਉਸਦਾ ਵਿਆਹ ਮੁਜ਼ਫ਼ਰ ਅਲੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਸ਼ਾਦ ਅਲੀ ਹੈ ਜਿਸਨੇ ਸਾਥੀਆ, ਬੰਟੀ ਔਰ ਬਬਲੀ ਅਤੇ ਝੂਮ ਬਰਾਬਰ ਝੂਮ ਵਰਗੀਆਂ ਮਸ਼ਹੂਰ ਫ਼ਿਲਮਾਂ ਬਣਾਈਆਂ ਹਨ। ਅਲੀ ਨਾਸਤਿਕ ਵਿਚਾਰਾਂ ਦੀ ਔਰਤ ਹੈ।[3]
ਰਾਜਨੀਤਕ ਕੈਰੀਅਰ
ਟਰੇਡ ਯੂਨੀਅਨਨਿਸਟ ਅਤੇ ਆਲ ਇੰਡੀਆ ਡੈਮੋਕਰੈਟਿਕ ਵਿਮੈਨ ਐਸੋਸੀਏਸ਼ਨ ਦੀ ਨੇਤਾ ਹੋਣ ਦੇ ਨਾਤੇ, ਉਹ ਕਾਨਪੁਰ ਦੇ ਰਾਜਨੀਤੀ ਵਿੱਚ ਇੱਕ ਸਮੇਂ ਬਹੁਤ ਹੀ ਪ੍ਰਭਾਵਸ਼ਾਲੀ ਹਸਤੀ ਸੀ ਅਤੇ 1991 ਲੋਕ ਸਭਾ ਵਿੱਚ ਉਸਨੇ ਸ਼ਹਿਰ ਨੂੰ ਨੁਮਾਇੰਦਗੀ ਕੀਤੀ। ਉਹ ਇਸ ਵੇਲੇ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads