ਸੁਰਵੀਨ ਚਾਵਲਾ

From Wikipedia, the free encyclopedia

ਸੁਰਵੀਨ ਚਾਵਲਾ
Remove ads

ਸੁਰਵੀਨ ਚਾਵਲਾ (ਜਨਮ 1 ਅਗਸਤ 1984[1]) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ। ਉਸਨੇ ਪੰਜਾਬੀ ਤੇ ਹਿੰਦੀ ਦੀਆਂ ਫ਼ਿਲਮਾਂ ਤੋਂ ਇਲਾਵਾ ਹਿੰਦੀ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ ਕਹੀਂ ਤੋ ਹੋਗਾ ਟੀਵੀ ਸੀਰੀਅਲ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਧਰਤੀ, ਸਾ਼ਡੀ ਲਵ ਸਟੋਰੀ, ਸਿੰਘ ਵਰਸਜ਼ ਕੌਰ ਉਸਦੀਆਂ ਚਰਚਿਤ ਪੰਜਾਬੀ ਮਕਬੂਲ ਪੰਜਾਬੀ ਫ਼ਿਲਮਾਂ ਹਨ। ਹੇਟ ਸਟੋਰੀ 2 (2014),ਅਗਲੀ (2013), ਪਾਰਚਡ (2015) ਅਤੇ 24 (2016) ਉਸਦੀਆਂ ਪ੍ਰਸਿੱਧ ਫ਼ਿਲਮਾਂ ਤੇ ਟੀਵੀ ਸ਼ੋਅ ਹਨ। ਆਖਰੀ ਵਾਰ ਉਹ ਹਿੰਦੀ ਵੈੱਬ ਸੀਰੀਜ਼ ਹੱਕ ਸੇ ਵਿੱਚ ਨਜ਼ਰ ਆਈ ਸੀ।

ਵਿਸ਼ੇਸ਼ ਤੱਥ ਸੁਰਵੀਨ ਚਾਵਲਾ, ਜਨਮ ...
Remove ads

ਕਰੀਅਰ

ਟੈਲੀਵਿਜ਼ਨ ਦੀ ਸ਼ੁਰੂਆਤ

ਚਾਵਲਾ ਨੇ ਟੈਲੀਵਿਜ਼ਨ ਦੀ ਸ਼ੁਰੂਆਤ ਹਿੰਦੀ ਸੀਰੀਅਲ ਕਹੀਂ ਤੋ ਹੌਗਾ ਤੋਂ ਕੀਤੀ ਸੀ। ਉਹ 2008 ਵਿੱਚ ਰਿਐਲਿਟੀ ਡਾਂਸ ਸ਼ੋਅ ਏਕ ਖਿਲਾੜੀ ਏਕ ਹਸੀਨਾ ਵਿੱਚ ਵੀ ਦਿਖਾਈ ਦਿੱਤੀ, ਜਿੱਥੇ ਉਸ ਨੇ ਭਾਰਤੀ ਕ੍ਰਿਕਟਰ ਐਸ ਸ਼੍ਰੀਸੰਤ ਨਾਲ ਜੋੜੀ ਬਣਾਈ।[2] ਇਸ ਤੋਂ ਪਹਿਲਾਂ, ਉਹ 2004 ਵਿੱਚ ਟੈਲੀਵਿਜ਼ਨ ਸੀਰੀਅਲ ਕਸੌਟੀ ਜ਼ਿੰਦਗੀ ਕੀ ਵਿੱਚ ਨਜ਼ਰ ਆਈ। ਫਿਰ ਉਸ ਨੇ ਆਪਣੀ ਫ਼ਿਲਮ ਦੀ ਸ਼ੁਰੂਆਤ ਕੰਨੜ ਫ਼ਿਲਮ ਪਰਮੀਸ਼ਾ ਪਨਵਾਲਾ ਨਾਲ ਕੀਤੀ। ਸਾਲ 2011 ਵਿੱਚ, ਉਹ ਅਪ੍ਰੈਲ 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ਧਰਤੀ ਵਿੱਚ ਨਜ਼ਰ ਆਈ ਸੀ। ਇਹ ਉਸਦੀ ਪਹਿਲੀ ਪੰਜਾਬੀ ਫ਼ਿਲਮ ਸੀ। ਇਸ ਤੋਂ ਬਾਅਦ ਚਾਵਲਾ ਨੇ ਪੰਜਾਬੀ ਫ਼ਿਲਮਾਂ ਟੌਰ ਮਿੱਤਰਾਂ ਦੀ, ਸਾਡੀ ਲਵ ਸਟੋਰੀ, ਸਿੰਘ ਬਨਾਮ ਕੌਰ, ਲੱਕੀ ਦੀ ਅਨਲੱਕੀ ਸਟੋਰੀ ਅਤੇ ਡਿਸਕੋ ਸਿੰਘ (2014) ਵਿੱਚ ਵੀ ਹੀਰੋਇਨ ਦਾ ਰੋਲ ਅਦਾ ਕੀਤਾ। ਉਸਨੇ ਸਾਜਿਦ ਖਾਨ ਦੀ ਫ਼ਿਲਮ 'ਹਿੰਮਤਵਾਲਾ' ਵਿੱਚ ਆਪਣਾ ਪਹਿਲਾ ਆਈਟਮ ਨੰਬਰ "ਧੋਖਾ ਧੋਖਾ" ਕੀਤਾ।[3] ਸਾਲ 2013 ਵਿੱਚ, ਉਹ ਤਾਮਿਲ ਫ਼ਿਲਮ ਮੂਨਡ੍ਰੂ ਪੈ ਮੂਦਰੂ ਕਾਧਲ ਅਤੇ ਪੂਥੀਆ ਥਿਰੂਪੰਗਲ ਵਿੱਚ ਵੀ ਨਜ਼ਰ ਆਈ। ਇਸ ਤੋਂ ਬਾਅਦ ਉਹ ਅਨੁਰਾਗ ਕਸ਼ਯਪ ਦੀ ਥ੍ਰਿਲਰ ਅਗਲੀ 'ਚ ਨਜ਼ਰ ਆਈ।

2014–2017

Thumb
Chawla with her co-star Jay Bhanushali during the promotions of Hate Story 2 in 2014

ਅਕਤੂਬਰ 2014 ਵਿੱਚ, ਚਾਵਲਾ ਜੈਜ਼ੀ ਬੀ ਦੇ ਨਾਲ ਹਿੱਟ ਪੰਜਾਬੀ ਗਾਣੇ ਮਿੱਤਰਾਂ ਦੇ ਬੂਟ ਵਿੱਚ ਨਜ਼ਰ ਆਈ।[4] 2014 ਵਿੱਚ, ਉਸ ਨੇ ਵਿਸ਼ਾਲ ਪਾਂਡਿਆ ਦੀ ਥ੍ਰਿਲਰ ਫ਼ਿਲਮ ਹੇਟ ਸਟੋਰੀ 2 ਕੀਤੀ ਜੋ ਕਿ ਹੇਟ ਸਟੋਰੀ (2012) ਦਾ ਸੀਕਵਲ ਹੈ, ਇਸ ਫ਼ਿਲਮ ਵਿੱਚ ਉਸ ਨੇ ਸੋਨੀਕਾ ਪ੍ਰਸਾਦ ਦੀ ਭੂਮਿਕਾ ਨਿਭਾਈ ਜਿਸ ਨੇ ਉਨ੍ਹਾਂ ਲੋਕਾਂ ਤੋਂ ਬਦਲਾ ਲਿਆ ਜਿਨ੍ਹਾਂ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਅਤੇ ਉਸਦੇ ਬੁਆਏਫ੍ਰੈਂਡ ਅਕਸ਼ੈ ਬੇਦੀ (ਜੈ ਭਾਨੂਸ਼ਾਲੀ ਦੁਆਰਾ ਨਿਭਾਇਆ ਰੋਲ) ਦੀ ਹੱਤਿਆ ਕੀਤੀ। ਉਸ ਦੀ ਇਹ ਪਹਿਲੀ ਮਹਿਲਾ ਕੇਂਦਰਿਤ ਫ਼ਿਲਮ ਸੀ ਜੋ ਕਿ ਆਲੋਚਨਾਤਮਕ ਅਤੇ ਵਪਾਰਕ ਤੌਰ 'ਤੇ ਸਫਲ ਰਹੀ।ਫਿਰ ਉਹ ਫ਼ਿਲਮ ਕ੍ਰੀਚਰ 3 ਡੀ ਵਿੱਚ ਰਜਨੀਸ਼ ਦੁੱਗਲ ਦੇ ਉਲਟ ਗਾਣੇ "ਸਾਵਨ ਆਇਆ ਹੈ" ਵਿੱਚ ਨਜ਼ਰ ਆਈ।[5]2014 ਵਿੱਚ ਉਸਨੇ ਤਾਮਿਲ ਫ਼ਿਲਮ ਜੈ ਹਿੰਦ 2 ਵਿੱਚ ਕੰਮ ਕੀਤਾ। ਉਹ ਹਿੰਦੀ ਫ਼ਿਲਮ ਵੈਲਕਮ ਬੈਕ ਮਹਿਮਾਨ ਭੂਮਿਕਾ ਵਿੱਚ ਦਿਖੀ ਅਤੇ ਜਿੰਮੀ ਸ਼ੇਰਗਿੱਲ ਨਾਲ ਪੰਜਾਬੀ ਫ਼ਿਲਮ ਹੀਰੋ ਨਾਮ ਯਾਦ ਰੱਖੀ ਵਿੱਚ ਮੁੱਖ ਕਿਰਦਾਰ ਅਦਾ ਕੀਤਾ।[6][7] ਉਸ ਨੇ ਹਿੰਦੀ ਫ਼ਿਲਮ ਪਾਰਚਡ (2015) ਵਿੱਚ ਬਿਜਲੀ ਦੀ ਭੂਮਿਕਾ ਨਿਭਾਈ। 2016 ਵਿੱਚ ਸੁਰਵੀਨ ਨੇ ਸੋਨੀ ਟੀਵੀ ਦੇ ਡਾਂਸ ਰਿਆਲਟੀ ਸ਼ੋਅ ਝਲਕ ਦਿਖਲਾ ਜਾ ਵਿੱਚ ਹਿੱਸਾ ਲਿਆ।ਇਸ ਸ਼ੋਅ ਵਿੱਚ ਉਸਦਾ ਜੋੜੀਦਾਰ ਟੀਵੀ ਕਲਾਕਾਰ ਅਰਜੁਨ ਬਿਜਲਾਨੀ ਸੀ। [8]

2018 – ਮੌਜੂਦਾ

2018 ਵਿੱਚ, ਚਾਵਲਾ ਨੇ ਏਐਲਟੀ ਬਾਲਾਜੀ ਦੀ ਵੈੱਬ ਸੀਰੀਜ਼ ਹੱਕ ਸੇ ਦੇ ਨਾਲ ਰਾਜੀਵ ਖੰਡੇਲਵਾਲ ਦੇ ਨਾਲ ਡਿਜੀਟਲ ਸਪੇਸ ਵਿੱਚ ਸ਼ੁਰੂਆਤ ਕੀਤੀ। ਗੜਬੜ ਵਾਲੇ ਅੱਤਵਾਦੀ ਪ੍ਰਭਾਵਿਤ ਕਸ਼ਮੀਰ ਵਿੱਚ ਸਥਾਪਤ ਇਹ ਕਹਾਣੀ ਮਿਰਜ਼ਾ ਭੈਣਾਂ ਦੇ ਦੁਆਲੇ ਘੁੰਮਦੀ ਹੈ। ਸੁਰਵੀਨ ਮੇਹਰ ਮਿਰਜ਼ਾ ਦੀ ਭੂਮਿਕਾ ਨਿਭਾਉਂਦੀ ਹੈ, ਜੋ ਇਸ ਸੀਰੀਜ਼ ਵਿੱਚ ਚਾਰ ਭੈਣਾਂ ਵਿਚੋਂ ਸਭ ਤੋਂ ਵੱਡੀ ਹੈ।[9]

Remove ads

ਨਿੱਜੀ ਜ਼ਿੰਦਗੀ

ਚਾਵਲਾ 2015 ਵਿੱਚ ਅਕਸ਼ੈ ਠੱਕਰ ਨਾਲ ਇਟਲੀ ਵਿਖੇ ਵਿਆਹ ਬੰਧਨ ਵਿੱਚ ਬੱਝੀ। ਉਸਨੇ ਦੋ ਸਾਲ ਬਾਅਦ ਟਵਿੱਟਰ ਰਾਹੀਂ 27 ਦਸੰਬਰ 2017 ਨੂੰ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ।[10]

ਫ਼ਿਲਮੋਗ੍ਰਾਫੀ

ਮੂਵੀ

ਹੋਰ ਜਾਣਕਾਰੀ ਸਾਲ, ਸਿਰਲੇਖ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਸੀਰੀਅਲ(s) ...
Remove ads

ਅਵਾਰਡ ਅਤੇ ਨਾਮਜ਼ਦਗੀ

ਹੋਰ ਜਾਣਕਾਰੀ ਸਾਲ, ਫ਼ਿਲਮ ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads