ਸੁਰੇਸ਼ ਵਾਡੇਕਰ

ਭਾਰਤੀ ਗਾਇਕ From Wikipedia, the free encyclopedia

ਸੁਰੇਸ਼ ਵਾਡੇਕਰ
Remove ads

ਸੁਰੇਸ਼ ਵਾਡੇਕਰ (सुरेश ईश्वर वाडकर),ਦਾ (ਜਨਮ 7 ਅਗਸਤ, 1954) ਜਨਮ ਮੁੰਬਈ ਵਿਖੇ ਹੋਇਆ। ਆਪ ਭਾਰਤ ਦੇ ਬਹੁਤ ਹੀ ਵਧੀਆ ਪਿੱਠਵਰਤੀ ਗਾਇਕ ਹੈ। ਸੁਰੇਸ਼ ਵਾਡੇਕਰ ਦੀ ਸਾਦੀ ਮਸ਼ਹੂਰ ਕਲਾਸੀਕਲ ਗਾਇਕ ਪਦਮ ਨਾਲ ਹੋਈ ਆਪ ਦੀਆਂ ਦੋ ਬੇਟੀਆਂ ਹਨ।

ਵਿਸ਼ੇਸ਼ ਤੱਥ ਸੁਰੇਸ਼ ਵਾਡੇਕਰ, ਜਾਣਕਾਰੀ ...

ਫ਼ਿਲਮੀ ਸਫਰ

2 ਅਗਸਤ, 1977 ਨੂੰ ਸੁਰੇਸ਼ ਨੇ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ ਤੇ ਉਸ ਸਮੇਂ ਤੋਂ ਹੀ ਉਨ੍ਹਾਂ ਦੀ ਆਵਾਜ਼ ਸਰੋਤਿਆਂ ਦੇ ਦਿਲਾਂ 'ਤੇ ਰਾਜ਼ ਕਰ ਰਹੀ ਹੈ | ਉਨ੍ਹਾਂ ਦੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਇੱਕ 'ਗਮਨ' ਨਾਂਅ ਦੀ ਫ਼ਿਲਮ 'ਚ 'ਸੀਨੇ ਮੇਂ ਜਲਨ' ਗ਼ਜ਼ਲ ਗਾਉਣ ਦਾ ਮੌਕਾ ਮਿਲਿਆ ਤਾਂ ਸਰੋਤਿਆਂ ਨੂੰ ਇਹ ਆਵਾਜ਼ ਕਿਸੇ ਮਾਹਿਰ ਗਵੱਈਏ ਦੀ ਲੱਗੀ ਕਿਉਂਕਿ ਕਿਸੇ ਪਾਸੇ ਤੋਂ ਵੀ ਇਹ ਆਵਾਜ਼ ਕਿਸੇ ਨਵੇਂ ਗਾਇਕ ਦੀ ਨਹੀਂ ਲਗਦੀ ਸੀ| ਸੁਰੇਸ਼ ਵਾਡੇਕਰ ਦੀ ਸੰਗੀਥਬੱਧ ਕੀਤੀ ਫ਼ਿਲਮ 'ਦਿਲ ਚੁਰਾਇਆ ਆਪ ਨੇ' ਕਿਸੇ ਕਾਰਨ ਸਰੋਤਿਆਂ ਦੇ ਰੂ-ਬਰੂ ਨਹੀਂ ਹੋ ਸਕੀ | ਸੁਰੇਸ਼ ਵਾਡੇਕਰ ਦੇ 'ਹਮਰਾਹੀ ਮੇਰੇ ਹਮਰਾਹੀ', 'ਔਰ ਇਸ ਦਿਲ ਮੇਂ ਕਿਆ ਰੱਖਾ ਹੈ', 'ਸਪਨੇ ਮੇਂ ਮਿਲਤੀ ਹੈ', 'ਮੈਂ ਦੇਰ ਕਰਤਾ ਨਹੀਂ', 'ਮੈਂ ਮੀਰਾ ਤੂੰ ਮੋਹਨ', 'ਪਹਿਲੀ ਵਾਰ ਮੁਹੱਬਤ ਕੀ ਹੈ' ਆਦਿ ਗੀਤ ਨਾ ਭੁੱਲਣ ਵਾਲੇ ਹਨ|[1]

Remove ads

ਪੰਜਾਬੀ ਗਾਇਕ ਵੀ

ਸੁਰੇਸ਼ ਵਾਡੇਕਰ ਦੇ ਗਾਏ ਪੰਜਾਬੀ ਫ਼ਿਲਮੀ ਗੀਤਾਂ 'ਅੱਜ ਮੁੱਕੀਆਂ ਸਾਡੀਆਂ ਉਡੀਕਾਂ', 'ਅੱਜ ਮਿਲ ਕੇ ਸਾਰੇ ਬੋਲਦੇ' (ਆਸਰਾ ਪਿਆਰ ਦਾ), 'ਇਕ ਤੂੰ ਹੋਵੇਂ ਇੱਕ ਮੈਂ ਹੋਵਾਂ', 'ਰੋਵੇਂਗੀ ਤੇ ਯਾਦ ਕਰੇਂਗੀ' (ਨਿੰਮੋ), 'ਦਿਲ ਦਾ ਕਬੂਤਰ' (ਬਾਬੁਲ ਦਾ ਵਿਹੜਾ), 'ਪਿਆਰ ਹੋਇਆ ਇਕਰਾਰ ਹੋਇਆ' (ਵਿਛੋੜਾ), 'ਅਸੀਂ ਅੱਲੜਪੁਣੇ ਵਿਚ' (ਰਾਣੋ) ਤੇ ਹੋਰ ਕਈ ਪੰਜਾਬੀ ਗੀਤਾਂ ਨੂੰ ਸੁਣ ਕੇ ਕਿਤੇ ਵੀ ਇਹ ਨਹੀਂ ਲਗਦਾ ਕਿ ਇਹ ਗੀਤ ਕਿਸੇ ਪੰਜਾਬੀ ਗਾਇਕ ਨੇ ਨਹੀਂ ਗਾਏ |

ਫ਼ਿਲਮਫ਼ੇਅਰ ਪੁਰਸਕਾਰ

ਆਪ 'ਮੁਝ ਕੋ ਦੇਖੋਗੇ ਯਹਾਂ ਤੱਕ' (ਰਾਮ ਤੇਰੀ ਗੰਗਾ ਮੈਲੀ), 'ਮੈਂ ਹੂੰ ਪ੍ਰੇਮ ਰੋਗੀ', 'ਮੇਰੀ ਕਿਸਮਤ ਮੇਂ ਤੂੰ ਨਹੀਂ ਸ਼ਾਇਦ' (ਪ੍ਰੇਮ ਰੋਗ), 'ਲਗੀ ਆਜ ਸਾਵਨ ਕੀ ਫਿਰ ਵੋਹ ਝੜੀ ਹੈ' (ਚਾਂਦਨੀ), 'ਓਮ ਪਿ੍ਆ ਪਿ੍ਆ' (ਦਿਲ) ਤੇ 'ਚੱਪਾ ਚੱਪਾ ਚਰਖਾ ਚਲੇ) (ਮਾਚਿਸ) 'ਚ 6 ਵਾਰ ਫ਼ਿਲਮਫ਼ੇਅਰ ਪੁਰਸਕਾਰ ਲਈ ਨਾਮਜ਼ਦ ਹੋਏ।[2]

ਸਨਮਾਨ

  • ਮਦਨ ਮੋਹਨ ਸਨਮਾਨ
  • ਲਤਾ ਮੰਗੇਸ਼ਕਰ ਸਨਮਾਨ
  • ਦੀਨਾਨਾਥ ਮੰਗੇਸ਼ਕਰ ਸਨਾਮਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads