ਫ਼ਿਲਮਫ਼ੇਅਰ ਪੁਰਸਕਾਰ

From Wikipedia, the free encyclopedia

Remove ads

ਫ਼ਿਲਮਫ਼ੇਅਰ ਪੁਰਸਕਾਰ ਸਮਾਰੋਹ ਭਾਰਤੀ ਸਿਨੇਮੇ ਦੇ ਇਤਿਹਾਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਮੁੱਖ ਘਟਨਾਵਾਂ ਵਿੱਚੋਂ ਇੱਕ ਰਹੀ ਹੈ।[1][2][3] ਇਸ ਦੀ ਸ਼ੁਰੂਆਤ 1954 ਵਿੱਚ ਹੋਈ ਜਦੋਂ ਕੌਮੀ ਫ਼ਿਲਮ ਇਨਾਮ ਦੀ ਵੀ ਸਥਾਪਨਾ ਹੋਈ ਸੀ। ਇਹ ਇਨਾਮ ਦਰਸ਼ਕਾਂ ਅਤੇ ਜਿਊਰੀ ਦੇ ਮੈਬਰਾਂ ਦੀਆਂ ਵੋਟਾਂ ਦੇ ਆਧਾਰ ’ਤੇ ਹਰ ਸਾਲ ਦਿੱਤੀ ਜਾਂਦੇ ਹਨ।[4]

ਵਿਸ਼ੇਸ਼ ਤੱਥ ਫ਼ਿਲਮਫ਼ੇਅਰ ਪੁਰਸਕਾਰ, Description ...
Remove ads

ਇਤਿਹਾਸ

ਇਸ ਦੀ ਸ਼ੁਰੂਆਤ ਫ਼ਿਲਮਫ਼ੇਅਰ ਵਿੱਚ ਲੋਕਾਂ ਨੂੰ ਪਿਆਰੇ ਅਦਾਕਾਰ ਅਤੇ ਅਦਾਕਾਰਾ ਉੱਤੇ ਕਰਾਏ ਗਏ ਦਰਸ਼ਕਾਂ ਦੀਆਂ ਵੋਟਾਂ ਦੁਆਰਾ 1953 ਵਿੱਚ ਹੋਈ ਸੀ ਜਦੋਂ ਤਕਰੀਬਨ 20,000 ਦਰਸ਼ਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। 21 ਮਾਰਚ 1954 ਨੂੰ ਹੋਣ ਵਾਲੇ ਪਹਿਲੇ ਇਨਾਮ ਸਮਾਰੋਹ ਵਿੱਚ ਸਿਰਫ਼ ਪੰਜ ਇਨਾਮ ਰੱਖੇ ਗਏ ਸਨ ਜਿਸ ਵਿੱਚ ਦੋ ਵਿੱਘਾ ਜ਼ਮੀਨ ਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਨ ਲਈ ਬਿਮਲ ਰਾਏ (ਦੋ ਵਿੱਘਾ ਜ਼ਮੀਨ), ਸਭ ਤੋਂ ਵਧੀਆ ਅਦਾਕਾਰੀ ਲਈ ਦਿਲੀਪ ਕੁਮਾਰ (ਦਾਗ), ਸਭ ਤੋਂ ਵਧੀਆ ਅਦਾਕਾਰਾ ਲਈ ਮੀਨਾ ਕੁਮਾਰੀ (ਬੈਜੂ ਬਾਵਰਾ) ਅਤੇ ਇਸ ਫ਼ਿਲਮ ਵਿੱਚ ਸਭ ਤੋਂ ਵਧੀਆ ਸੰਗੀਤ ਲਈ ਨੌਸ਼ਾਦ ਨੂੰ ਇਨਾਮ ਦਿੱਤੇ ਗਏ ਸਨ।

Remove ads

ਇਨਾਮ

ਹੁਣ ਇਹਨਾਂ ਇਨਾਮਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਇਸ ਤੋਂ ਬਿਨਾਂ ਕਰਿਟਿਕਸ ਅਵਾਰਡ ਵੀ ਦਿੱਤੇ ਜਾਂਦੇ ਹਨ ਜਿਸਦੇ ਫ਼ੈਸਲੇ ਵਿੱਚ ਦਰਸ਼ਕ ਨਹੀਂ ਸ਼ਾਮਲ ਹੋ ਸਕਦੇ। ਫ਼ਿਲਮਾਂ ਦੇ ਆਲੋਚਕ ਇਸ ਦਾ ਫ਼ੈਸਲਾ ਕਰਦੇ ਹਨ।

ਇਨਾਮਾਂ ਦੀ ਲਿਸਟ

Remove ads

ਕੀਰਤੀਮਾਨ

ਇੱਕ ਫ਼ਿਲਮ ਨੂੰ ਸਭ ਤੋਂ ਵੱਧ ਪੁਰਸਕਾਰ
ਇੱਕ ਆਦਮੀ ਨੂੰ ਸਭ ਤੋਂ ਵੱਧ ਪੁਰਸਕਾਰ
  • ਗੁਲਜ਼ਾਰ = 20
    (ਸਭ ਤੋਂ ਵਧੀਆ ਡਾਇਲਾਗ (4), ਸਭ ਤੋਂ ਵਧੀਆ ਫ਼ਿਲਮ ਲਈ ਆਲੋਚਕ ਪੁਰਸਕਾਰ (1), ਸਭ ਤੋਂ ਵਧੀਆ ਨਿਰਦੇਸ਼ਕ (1), ਸਭ ਤੋਂ ਵਧੀਆ ਗੀਤਕਾਰ (11), ਸਭ ਤੋਂ ਵਧੀਆ ਡਾਕੂਮੈਂਟਰੀ (1), ਸਭ ਤੋਂ ਵਧੀਆ ਕਹਾਣੀ (1), ਜ਼ਿੰਦਗੀਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ (1))
  • ਏ. ਆਰ. ਰਹਮਾਨ = 15
    (ਸਭ ਤੋਂ ਵਧੀਆ ਸੰਗੀਤ ਨਿਰਦੇਸ਼ਕ (10), ਆਰ. ਡੀ. ਬੁਰਮਨ ਪੁਰਸਕਾਰ (1), ਸਭ ਤੋਂ ਵਧੀਆ ਪਿੱਠਵਰਤੀ ਸਕੋਰ (4))
  • ਅਮਿਤਾਭ ਬੱਚਨ = 15
    (ਸਭ ਤੋਂ ਵਧੀਆ ਅਦਾਕਾਰ (5), ਸਭ ਤੋਂ ਵਧੀਆ ਅਦਾਕਾਰ (ਆਲੋਚਕ) (3), ਸਭ ਤੋਂ ਵਧੀਆ ਸਹਾਇਕ ਅਦਾਕਾਰ (3), ਜ਼ਿੰਦਗੀਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ (1), ਪਾਵਰ ਪੁਰਸਕਾਰ (1), ਸੁਪਰਸਟਾਰ ਆਫ਼ ਦ ਮਿਲੇਨੀਅਮ ਪੁਰਸਕਾਰ (1), 40 ਸਾਲ ਪੂਰੇ ਕਰਨ 'ਤੇ ਖ਼ਾਸ ਪੁਰਸਕਾਰ (1))
  • ਸ਼ਾਹ ਰੁਖ ਖ਼ਾਨ = 15
    (ਸਭ ਤੋਂ ਵਧੀਆ ਅਦਾਕਾਰ (8), ਸਭ ਤੋਂ ਵਧੀਆ ਅਦਾਕਾਰ (ਆਲੋਚਕ) (2), ਬੈਸਟ ਖ਼ਲਨਾਇਕ (1), ਸਭ ਤੋਂ ਵਧੀਆ ਨਵਾਂ ਅਦਾਕਾਰ (1), ਪਾਵਰ ਪੁਰਸਕਾਰ (2), ਸਵਿਸ ਕੰਸਲੇਟ ਟਰਾਫ਼ੀ ਖ਼ਾਸ ਪੁਰਸਕਾਰ (1))
ਸਭ ਤੋਂ ਵਧੀਆ ਨਿਰਦੇਸ਼ਕ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਅਦਾਕਾਰ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਅਦਾਕਾਰ (ਆਲੋਚਕ) ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਅਦਾਕਾਰਾ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਅਦਾਕਾਰਾ (ਆਲੋਚਕ) ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਸਹਾਇਕ ਅਦਾਕਾਰਾ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਸੰਗੀਤਕਾਰ ਲਈ ਵੱਧ ਪੁਰਸਕਾਰ ਜੇਤੂ
  • ਏ. ਆਰ. ਰਹਮਾਨ = 10
  • ਸ਼ੰਕਰ ਜੈਕਿਸ਼ਨ = 9
ਸਭ ਤੋਂ ਵਧੀਆ ਗੀਤਕਾਰ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਪਿੱਠਵਰਤੀ ਗਾਇਕ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਲਈ ਵੱਧ ਪੁਰਸਕਾਰ ਜੇਤੂ
ਸਭ ਤੋਂ ਵਧੀਆ ਕੋਰੀਓਗ੍ਰਾਫੀ ਲਈ ਵੱਧ ਪੁਰਸਕਾਰ ਜੇਤੂ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads