ਸੁਰੱਈਆ ਖਾਨਮ

From Wikipedia, the free encyclopedia

Remove ads

ਸੁਰੱਈਆ ਖਾਨਮ ਜਾਂ ਸੁਰਈਆ ਖਾਨੂਮ ਪੰਜਾਬ ਦੀ ਇਕ ਬਜ਼ੁਰਗ ਲੋਕ ਅਤੇ ਕਲਾਸੀਕਲ ਗਾਇਕਾ ਹੈ। ਉਹ ਪਾਕਿਸਤਾਨ ਟੈਲੀਵਿਜ਼ਨ ਅਤੇ ਹੋਰ ਟੀਵੀ ਚੈਨਲਾਂ 'ਤੇ ਆਪਣੇ ਰੂਹਾਨੀ ਪ੍ਰਦਰਸ਼ਨ ਅਤੇ ਸੂਫੀ ਸੰਗੀਤ ਗਾਉਣ ਲਈ ਵੀ ਜਾਣੀ ਜਾਂਦੀ ਹੈ।[1][2]

ਵਿਸ਼ੇਸ਼ ਤੱਥ ਸੁਰੱਈਆ ਖਾਨਮ ...

ਕਰੀਅਰ

ਸੁਰਈਆ ਖਾਨਮ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਰੇਡੀਓ ਪਾਕਿਸਤਾਨ ਦੇ ਰੇਡੀਓ ਮੁਲਤਾਨ 'ਤੇ 1977 ਵਿੱਚ ਮੁਲਤਾਨ, ਪਾਕਿਸਤਾਨ ਵਿੱਚ ਕੀਤੀ। ਉਹ ਉਸਤਾਦ ਮੁਹੰਮਦ ਜੁਮਨ ਦੇ ਸੰਗੀਤ ਤੋਂ ਪ੍ਰਭਾਵਿਤ ਸੀ। ਉਸਤਾਦ ਨੁਸਰਤ ਫਤਿਹ ਅਲੀ ਖਾਨ ਨੇ ਉਸ ਨੂੰ 8 ਸਾਲ ਸਿਖਲਾਈ ਦਿੱਤੀ ਅਤੇ ਉਸ ਨੂੰ ਰਸਮੀ ਤੌਰ 'ਤੇ ਉਸਤਾਦ ਫੈਜ਼ ਅਹਿਮਦ ਨੇ 21 ਸਾਲ ਸਿਖਲਾਈ ਦਿੱਤੀ। ਸੰਗੀਤਕ ਤੌਰ 'ਤੇ, ਉਹ ਲੋਕ ਗਾਇਕ ਤੁਫੈਲ ਨਿਆਜ਼ੀ ਦੇ ਨਾਲ ਨਾਲ ਰੇਸ਼ਮਾ ਅਤੇ ਇਕਬਾਲ ਬਾਨੋ ਤੋਂ ਪ੍ਰੇਰਿਤ ਹੈ।[3] ਉਹ ਪ੍ਰਸਿੱਧ ਸੰਗੀਤ ਰਿਐਲਿਟੀ ਟੈਲੀਵਿਜ਼ਨ ਦੀ ਲੜੀ ' ਕੋਕ ਸਟੂਡੀਓ ਪਾਕਿਸਤਾਨ ' ਦੇ ਅੱਠਵੇਂ ਸੀਜ਼ਨ 'ਚ ਇਕ ਵਿਸ਼ੇਸ਼ ਕਲਾਕਾਰ ਦੇ ਤੌਰ' ਤੇ ਦਿਖਾਈ ਦਿੱਤੀ। ਉਸਨੇ[4][5] ਵਿਆਹ ਦਾ ਇੱਕ ਪ੍ਰਸਿੱਧ ਗਾਣਾ "ਚਿੜੀਆਂ ਦਾ ਚੰਬਾ" ਅਨਵਰ ਮਕਸੂਦ ਅਤੇ ਲੋਕ ਗਾਇਕਾ ਤੁਫੈਲ ਨਿਆਜ਼ੀ ਨਾਲ ਮਿਲ ਕੇ ਵੀ ਗਾਇਆ ਸੀ, ਜਿਸ ਦੀ ਇਸਦੇ ਸੰਗੀਤ, ਰਚਨਾ ਅਤੇ ਗਾਇਕੀ ਲਈ ਪ੍ਰਸ਼ੰਸਾ ਕੀਤੀ ਗਈ ਸੀ। ਇਹ ਕਿਹਾ ਗਿਆ ਸੀ ਕਿ ਇਸ ਗਾਣੇ ਨੇ "ਦਰਸ਼ਕਾਂ ਲਈ ਯਾਦਗਾਰੀ ਤਜ਼ਰਬਾ ਪੈਦਾ ਕੀਤਾ"।[1]

Remove ads

ਡਿਸਕੋਗ੍ਰਾਫੀ

ਸੋਲੋ ਗੀਤ

  • ਮੈਂਡਾ ਇਸ਼ਕ ਵੀ ਤੂੰ (ਇੱਕ ਕਾਫ਼ੀ 19 ਸਦੀ ਦੇ ਸੂਫੀ ਕਵੀ ਖਵਾਜ਼ਾ ਗੁਲਾਮ ਫਰੀਦ ਦੀ ਲਿਖਤ )। ਇਸ ਲੋਕ ਗਾਣੇ ਦਾ ਲੰਬਾ ਇਤਿਹਾਸ ਹੈ ਅਤੇ ਇਸ ਤੋਂ ਪਹਿਲਾਂ ਇਨਾਇਤ ਹੁਸੈਨ ਭੱਟੀ ਅਤੇ ਪਠਾਣਾ ਖਾਨ ਨੇ ਵੀ ਗਾਇਆ ਸੀ
  • ਤੂੰਬਾ - ਤੁਰ ਮੁਲਤਾਨੋਂ ਤੂੰਬਾ ਆਇਆ
  • ਰਾਤਾਂ ਜਾਗਣੀ ਆਂ
  • ਯਾਰ ਤੂੰ ਕਿੱਥੇ ਵੇਂ
  • ਵੇ ਮੈਂ ਚੋਰੀ ਚੋਰੀ ਤੇਰੀ ਨਾਲ ਲਾ ਲਈਆਂ ਅੱਖਾਂ ਵੇ (ਕਵੀ ਮਨਜੂਰ ਹੁਸੈਨ ਝੱਲਾ ਦਾ ਲਿਖਿਆ ਇੱਕ ਪੰਜਾਬੀ ਗੀਤ)
  • ਰਮਜ਼ਾਂ ਕੇਹੜੇ ਵੇਲੇ ਲਈਆਂ
  • ਮੇਰਾ ਚੰਨ ਮਸਤਾ
  • ਭੂਲ ਜਾਨਿਆਂ ਕਿਸੇ ਦੇ ਨਾਲ ਪਿਆਰ ਨਾ
  • ਸਈਆਂ
  • ਬੋਲ ਮਿੱਟੀ ਦਿਆ ਬਾਵਿਆ (ਲੋਕ ਗੀਤ ਅਸਲ ਵਿੱਚ ਆਲਮ ਲੋਹਾਰ ਦੁਆਰਾ ਗਾਇਆ ਗਿਆ)

ਕੋਕ ਸਟੂਡੀਓ (ਪਾਕਿਸਤਾਨ)

  • "'ਚਿੜੀਆਂ ਦਾ ਚੰਬਾ " (2015) (ਗਾਣੇ ਦੀ ਪੇਸ਼ਕਾਰੀ ਵਿੱਚ ਅਨਵਰ ਮਕਸੂਦ ਨੂੰ ਵੀ ਦਰਸਾਇਆ ਗਿਆ ਹੈ)[4]

ਉਪਰੋਕਤ ਲੋਕਗੀਤ ਪਿਤਾ ਅਤੇ ਧੀ ਦੇ ਸੰਵਾਦ ਬਾਰੇ ਹੈ। ਵਿਦਾ ਹੋਣ ਵਾਲੀ ਧੀ ਆਪਣੇ ਪੇਕੇ ਘਰ ਵਿੱਚ ਬਤੀਤ ਕੀਤੇ ਸਮੇਂ ਬਾਰੇ ਯਾਦ ਕਰ ਰਹੀ ਹੈ।[4][1]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads