ਸੂਫ਼ੀਵਾਦ
From Wikipedia, the free encyclopedia
Remove ads
ਸੂਫ਼ੀਵਾਦ ਜਾਂ ਤਸੱਵੁਫ਼ (ਅਰਬੀ: تصوّف) ਇਸਲਾਮ ਦਾ ਇੱਕ ਰਹੱਸਵਾਦੀ ਸੰਪਰਦਾ ਹੈ। ਇਸਦੇ ਪੈਰੋਕਾਰਾਂ ਨੂੰ ਸੂਫ਼ੀ(صُوفِيّ) ਕਹਿੰਦੇ ਹਨ। ਇਹ ਲੋਕ ਈਸ਼ਵਰ ਦੀ ਉਪਾਸਨਾ ਪ੍ਰੇਮੀ ਅਤੇ ਪ੍ਰੇਮਿਕਾ ਦੇ ਰੂਪ ਵਿੱਚ ਕਰਦੇ ਹਨ। ਆਪਣੀ ਉਤਪੱਤੀ ਦੇ ਸ਼ੁਰੂ ਤੋਂ ਹੀ ਇਹ ਮੂਲਧਾਰਾ ਇਸਲਾਮ ਤੋਂ ਵੱਖ ਸਨ ਅਤੇ ਇਨ੍ਹਾਂ ਦਾ ਲਕਸ਼ ਆਤਮਕ ਤਰੱਕੀ ਅਤੇ ਮਨੁੱਖਤਾ ਦੀ ਸੇਵਾ ਰਿਹਾ ਹੈ। ਇਹ ਸੂਫ਼ੀ ਬਾਦਸ਼ਾਹਾਂ ਕੋਲੋਂ ਦਾਨ-ਉਪਹਾਰ ਸਵੀਕਾਰ ਨਹੀਂ ਕਰਦੇ ਸਨ ਅਤੇ ਸਾਦਾ ਜੀਵਨ ਗੁਜ਼ਾਰਨਾ ਪਸੰਦ ਕਰਦੇ ਸਨ। ਪ੍ਰੋਫ਼ੈਸਰ ਗੁਲਵੰਤ ਸਿੰਘ ਅਨੁਸਾਰ ਸੂਫ਼ੀਵਾਦ ਦਾ ਅਸਲ ਮਤਲਬ ਦੋ ਗੱਲਾਂ ਉਪਰ ਨਿਰਭਰ ਕਰਦਾ ਹੈ। ਪਹਿਲੀ ਅਨੁਸਾਰ ਜ਼ਰੂਰੀ ਹੈ ਕਿ ਸੂਫ਼ੀ ਆਪਣੇ ਮਨ ਨੂੰ ਮਾਰ ਚੁੱਕਾ ਹੋਵੇ, ਦਿਲ ਦਾ ਸਾਫ਼ ਹੋਵੇ,ਲੋਭ ਲਾਲਚ ਉਪਰ ਕਾਬੂ ਪਾ ਚੁੱਕਾ ਹੋਵੇ ਅਤੇ ਅੱਲਾਹ ਨਾਲ ਜੁੜ ਚੁੱਕਾ ਹੋਵੇ। ਅਤੇ ਕੁਰਾਨ ਅਤੇ ਸੁੱਨਤ ਦੇ ਆਦੇਸ਼ਾਂ ਅਨੁਸਾਰ ਪੂਰਣ ਤੌਰ ਤੇ ਚੱਲੇ।[1]
ਇਨ੍ਹਾਂ ਦੇ ਕਈ ਘਰਾਣੇ ਹਨ ਜਿਨ੍ਹਾਂ ਵਿੱਚ ਚਿਸ਼ਤੀ,ਸੁਹਰਾਵਰਦੀ, ਨਕਸ਼ਬੰਦੀ, ਕਾਦਰੀ,ਮਲਾਮਤੀ, ਅਤੇ ਕਲੰਦਰੀਆ ਪ੍ਰਮੁੱਖ ਹਨ। ਸੂਫ਼ੀਆਂ ਨੂੰ ਦਰਵੇਸ਼ ਵੀ ਕਿਹਾ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads