ਸੂਚਨਾ ਵਿਗਿਆਨ
From Wikipedia, the free encyclopedia
Remove ads
ਸੂਚਨਾ/ਜਾਣਕਾਰੀ ਵਿਗਿਆਨ ਇੱਕ ਖੇਤਰ ਹੈ ਜੋ ਮੁੱਖ ਤੌਰ ਤੇ ਜਾਣਕਾਰੀ ਦੇ ਵਿਸ਼ਲੇਸ਼ਣ, ਸੰਗ੍ਰਹਿ, ਵਰਗੀਕਰਨ, ਜੋੜਤੋੜ, ਭੰਡਾਰਨ, ਪੁਨਰ ਪ੍ਰਾਪਤੀ, ਮੂਵਮੈਂਟ, ਪਰਸਾਰ, ਅਤੇ ਸੁਰੱਖਿਆ ਸੰਭਾਲ ਨਾਲ ਸਬੰਧਤ ਹੈ।[1] ਖੇਤਰ ਦੇ ਅੰਦਰ ਅਤੇ ਬਾਹਰ ਪ੍ਰੈਕਟੀਸ਼ਨਰ ਜਾਣਕਾਰੀ ਪ੍ਰਣਾਲੀਆਂ ਨੂੰ ਬਣਾਉਣ, ਬਦਲਣ, ਸੁਧਾਰਨ ਜਾਂ ਸਮਝਣ ਦੇ ਉਦੇਸ਼ ਨਾਲ ਲੋਕਾਂ, ਸੰਗਠਨਾਂ ਅਤੇ ਕਿਸੇ ਵੀ ਮੌਜੂਦਾ ਜਾਣਕਾਰੀ ਪ੍ਰਣਾਲੀਆਂ ਦੇ ਵਿਚਕਾਰ ਆਪਸੀ ਲੈਣ ਦੇਣ ਦੇ ਨਾਲ ਸੰਗਠਨਾਂ ਵਿੱਚ ਜਾਣਕਾਰੀ ਦੀ ਵਰਤੋਂ ਦਾ ਅਧਿਐਨ ਕਰਦੇ ਹਨ। ਇਤਿਹਾਸਕ ਤੌਰ ਤੇ, ਸੂਚਨਾ ਵਿਗਿਆਨ ਕੰਪਿਊਟਰ ਵਿਗਿਆਨ, ਲਾਇਬ੍ਰੇਰੀ ਵਿਗਿਆਨ, ਅਤੇ ਦੂਰਸੰਚਾਰ ਦੇ ਨਾਲ ਜੁੜਿਆ ਹੋਇਆ ਹੈ। [2] ਪਰ, ਜਾਣਕਾਰੀ ਸਾਇੰਸ ਵਿੱਚ ਵੱਖ-ਵੱਖ ਖੇਤਰ ਜਿਵੇਂ ਆਰਕਾਈਵਲ ਸਾਇੰਸ, ਬੋਧਾਤਮਕ ਸਾਇੰਸ, ਕਾਮਰਸ, ਕਾਨੂੰਨ, ਮਿਊਜੀਅਮ ਅਧਿਐਨ, ਪ੍ਰਬੰਧਨ, ਗਣਿਤ, ਦਰਸ਼ਨ, ਜਨਤਕ ਨੀਤੀ, ਅਤੇ ਸੋਸ਼ਲ ਸਾਇੰਸਾਂ ਦੇ ਪਹਿਲੂਆਂ ਨੂੰ ਵੀ ਆਪਣਾ ਵਿਸ਼ਾ ਬਣਾਉਂਦੀ ਹੈ।

ਸੂਚਨਾ ਵਿਗਿਆਨ ਨੂੰ ਸੂਚਨਾ ਸਿਧਾਂਤ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਸੂਚਨਾ ਸਿਧਾਂਤ ਸੰਚਾਰ ਦੀਆਂ ਕਿਸਮਾਂ ਦਾ ਅਧਿਐਨ ਹੈ ਜੋ ਅਸੀਂ ਵਰਤਦੇ ਹਾਂ, ਜਿਵੇਂ ਕਿ ਮੌਖਿਕ, ਸੰਕੇਤ ਸੰਚਾਰ, ਐਨਕੋਡਿੰਗ ਅਤੇ ਹੋਰ।[3] ਸੂਚਨਾ ਵਿਗਿਆਨ ਕਿਸੇ ਵੀ ਸੰਭਵ ਢੰਗ ਨਾਲ ਪਕੜਨ, ਸਿਰਜਣ, ਪੈਕੇਜਿੰਗ, ਪ੍ਰਸਾਰ, ਪਰਿਵਰਤਨ, ਸੁਧਾਈ, ਰੀਪੈਕੇਜਿੰਗ, ਵਰਤੋਂ, ਭੰਡਾਰਨ, ਸੰਚਾਰ, ਸੁਰੱਖਿਆ, ਪ੍ਰਸਤੁਤੀ ਆਦਿ ਸਮੇਤ ਸੂਚਨਾ ਦੇ ਜੀਵਨ ਚੱਕਰ ਨਾਲ ਸੰਬੰਧਤ ਸਾਰੀਆਂ ਪ੍ਰਕਿਰਿਆਵਾਂ ਅਤੇ ਤਕਨੀਕਾਂ ਨਾਲ ਨਜਿੱਠਦਾ ਹੈ।
Remove ads
ਬੁਨਿਆਦਾਂ
ਸਕੋਪ ਅਤੇ ਪਹੁੰਚ
ਸੂਚਨਾ ਸਾਇੰਸ ਵਿੱਚ ਸ਼ਾਮਲ ਹਿੱਸੇਦਾਰਾਂ ਦੇ ਦ੍ਰਿਸ਼ਟੀਕੋਣ ਤੋਂ ਸਮੱਸਿਆਵਾਂ ਨੂੰ ਸਮਝਣ ਅਤੇ ਤਦ ਲੋੜੀਂਦੀ ਜਾਣਕਾਰੀ ਅਤੇ ਹੋਰ ਤਕਨੀਕਾਂ ਨੂੰ ਲਾਗੂ ਕਰਨ ਤੇ ਕੇਂਦਰਤ ਹੈ। ਦੂਜੇ ਸ਼ਬਦਾਂ ਵਿੱਚ, ਇਹ ਉਸ ਪ੍ਰਣਾਲੀ ਦੇ ਅੰਦਰ-ਅੰਦਰ ਵੱਖ ਵੱਖ ਤਕਨੀਕਾਂ ਦੀ ਬਜਾਏ ਪ੍ਰਣਾਲੀ ਸੰਬੰਧੀ ਸਮੱਸਿਆਵਾਂ ਨੂੰ ਨਜਿੱਠਦਾ ਹੈ। ਇਸ ਸਬੰਧ ਵਿਚ, ਕੋਈ ਵੀ ਸੂਚਨਾ ਵਿਗਿਆਨ ਨੂੰ ਤਕਨਾਲੋਜੀਕਲ ਨਿਰਧਾਰਣਵਾਦ, ਇਹ ਮੰਨਣਾ ਕਿ ਤਕਨਾਲੋਜੀ "ਆਪਣੇ ਕਾਨੂੰਨਾਂ ਤਹਿਤ ਵਿਕਸਤ ਹੁੰਦੀ ਹੈ, ਕਿ ਇਹ ਆਪਣੀ ਸਮਰਥਾ ਨੂੰ ਸਾਕਾਰ ਕਰਦੀ ਹੈ, ਸਿਰਫ ਉਪਲਬਧ ਭੌਤਿਕ ਸਰੋਤਾਂ ਅਤੇ ਇਸਦੇ ਵਿਕਾਸਕਾਰਾਂ ਦੀ ਸਿਰਜਣਾਤਮਕਤਾ ਦੁਆਰਾ ਸੀਮਿਤ ਹੈ, ਦੇ ਪ੍ਰਤੀਕਰਮ ਦੇ ਤੌਰ ਤੇ ਦੇਖ ਸਕਦਾ ਹੈ। ਇਸ ਲਈ ਇਸ ਨੂੰ ਇੱਕ ਖ਼ੁਦਮੁਖਤਾਰ ਸਿਸਟਮ, ਜੋ ਸਮਾਜ ਦੇ ਹੋਰ ਸਾਰੇ ਉਪ-ਸਿਸਟਮਾਂ ਨੂੰ ਕੰਟਰੋਲ ਕਰ ਰਿਹਾ, ਆਖਿਰਕਾਰ ਉਨ੍ਹਾਂ ਵਿੱਚੀਂ ਵਿਚਰ ਰਿਹਾ ਹੈ, ਸਮਝਿਆ ਜਾਣਾ ਚਾਹੀਦਾ ਹੈ।"[4]
ਬਹੁਤ ਸਾਰੀਆਂ ਯੂਨੀਵਰਸਿਟੀਆਂ ਕੋਲ ਪੂਰੇ ਕਾਲਜ, ਵਿਭਾਗ ਜਾਂ ਸਕੂਲ ਹੁੰਦੇ ਹਨ ਜੋ ਸੂਚਨਾ ਸਾਇੰਸ ਦੇ ਅਧਿਐਨ ਲਈ ਸਮਰਪਿਤ ਹੁੰਦੇ ਹਨ, ਜਦੋਂ ਕਿ ਬਹੁਤੇ ਸੂਚਨਾ-ਵਿਗਿਆਨ ਵਿਦਵਾਨ ਵੱਖ-ਵੱਖ ਵਿਸ਼ਿਆਂ - ਜਿਵੇਂ ਕਿ ਸੰਚਾਰ, ਕੰਪਿਊਟਰ ਵਿਗਿਆਨ, ਕਾਨੂੰਨ, ਲਾਇਬ੍ਰੇਰੀ ਵਿਗਿਆਨ, ਅਤੇ ਸਮਾਜ ਸ਼ਾਸਤਰ ਵਿੱਚ ਕੰਮ ਕਰਦੇ ਹਨ। ਕਈ ਸੰਸਥਾਵਾਂ ਨੇ ਇੱਕ ਆਈ-ਸਕੂਲ ਕਾਕਸ (ਆਈ-ਸਕੂਲਾਂ ਦੀ ਸੂਚੀ ਦੇਖੋ) ਦਾ ਨਿਰਮਾਣ ਕੀਤਾ ਹੈ, ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਨ੍ਹਾਂ ਕੋਲ ਸਰਬੰਗੀ ਜਾਣਕਾਰੀ ਦੇ ਕੇਂਦਰ ਹਨ।
ਜਾਣਕਾਰੀ ਵਿਗਿਆਨ ਦੇ ਅੰਦਰ 2013 ਦੇ ਮੌਜੂਦਾ ਮਸਲਿਆਂ ਵਿੱਚ ਸ਼ਾਮਲ ਹਨ:
- ਮਨੁੱਖੀ–ਕੰਪਿਊਟਰ ਅੰਤਰਅਮਲ
- ਗਰੁੱਪਵੇਅਰ
- ਸੀਮਾਂਟਿਕ ਵੈੱਬ,
- ਮੁੱਲ-ਸੰਵੇਦਨਸ਼ੀਲ ਡਿਜ਼ਾਇਨ
- ਦੁਹਰਾਈ ਡਿਜ਼ਾਇਨ ਪ੍ਰਕਿਰਿਆਵਾਂ
- ਉਹ ਢੰਗ ਜਿਨ੍ਹਾਂ ਨਾਲ ਲੋਕ ਜਾਣਕਾਰੀ ਸਿਰਜਦੇ, ਇਸਤੇਮਾਲ ਕਰਦੇ ਅਤੇ ਪਤਾ ਲਾਉਂਦੇ ਹਨ।
ਸੂਚਨਾ ਸਾਇੰਸ ਦੀ ਪਰਿਭਾਸ਼ਾ
ਸ਼ਬਦ ਸੂਚਨਾ ਸਾਇੰਸ ਦੀ ਪਹਿਲੀ ਜਾਣੀ ਜਾਂਦੀ ਵਰਤੋਂ ਸੰਨ 1955 ਵਿੱਚ ਹੋਈ ਸੀ।[5] ਸੂਚਨਾ ਵਿਗਿਆਨ ਦੀ ਸ਼ੁਰੂਆਤੀ ਪਰਿਭਾਸ਼ਾ (1968 ਦਾ ਸਮਾਂ, ਜਦੋਂ ਅਮਰੀਕਨ ਡੌਕੂਮੈਂਟ ਇੰਸਟੀਚਿਊਟ ਨੇ ਆਪਣਾ ਨਾਮ ਬਦਲ ਕੇ ਅਮਰੀਕਨ ਸੁਸਾਇਟੀ ਫਾਰ ਇਨਫਰਮੇਸ਼ਨ ਸਾਇੰਸ ਐਂਡ ਤਕਨਾਲੋਜੀ ਰੱਖਿਆ ਸੀ) ਵਿੱਚ ਲਿਖਿਆ ਹੈ:
- "ਸੂਚਨਾ ਵਿਗਿਆਨ ਉਹ ਅਨੁਸ਼ਾਸਨ ਹੈ ਜੋ ਜਾਣਕਾਰੀ ਦੀਆਂ ਵਿਸ਼ੇਸ਼ਤਾਈਆਂ ਅਤੇ ਵਿਵਹਾਰ, ਸੂਚਨਾ ਪ੍ਰਵਾਹ ਨੂੰ ਨਿਯੰਤਰਿਤ ਕਰਨ ਵਾਲੀਆਂ ਸ਼ਕਤੀਆਂ, ਅਤੇ ਅਸਾਨੀ ਨਾਲ ਅਸੈਸਬਿਲਟੀ ਅਤੇ ਵੱਧ ਤੋਂ ਵੱਧ ਉਪਯੋਗਤਾ ਲਈ ਸੂਚਨਾ ਦੀ ਪ੍ਰੋਸੈਸਿੰਗ ਦੇ ਸਾਧਨਾਂ ਦੀ ਜਾਂਚ ਕਰਦਾ ਹੈ। ਇਹ ਉਤਪਤੀ, ਸੰਗ੍ਰਹਿ, ਸੰਗਠਨ, ਸਟੋਰੇਜ, ਪੁਨਰ ਪ੍ਰਾਪਤੀ, ਵਿਆਖਿਆ, ਸੰਚਾਰ, ਪਰਿਵਰਤਨ, ਅਤੇ ਜਾਣਕਾਰੀ ਦੀ ਉਪਯੋਗਤਾ ਨਾਲ ਸੰਬੰਧਿਤ ਗਿਆਨ ਦੇ ਨਾਲ ਸਬੰਧਿਤ ਹੈ। ਇਸ ਵਿੱਚ ਕੁਦਰਤੀ ਅਤੇ ਨਕਲੀ ਦੋਵੇਂ ਪ੍ਰਣਾਲੀਆਂ ਵਿੱਚ ਸੂਚਨਾ ਪ੍ਰਸਤੁਤੀ ਦੀ ਜਾਂਚ, ਕੁਸ਼ਲ ਸੰਦੇਸ਼ ਸੰਚਾਰ ਲਈ ਕੋਡ ਦੀ ਵਰਤੋਂ ਅਤੇ ਕੰਪਿਊਟਰ ਅਤੇ ਉਨ੍ਹਾਂ ਦੀਆਂ ਪ੍ਰੋਗ੍ਰਾਮਿੰਗ ਪ੍ਰਣਾਲੀਆਂ ਵਰਗੇ ਸੂਚਨਾ ਪ੍ਰੋਸੈਸਿੰਗ ਉਪਕਰਨਾਂ ਅਤੇ ਤਕਨੀਕਾਂ ਦਾ ਅਧਿਐਨ ਸ਼ਾਮਲ ਹੈ। ਇਹ ਗਣਿਤ, ਮੰਤਕ, ਭਾਸ਼ਾ ਵਿਗਿਆਨ, ਮਨੋਵਿਗਿਆਨ, ਕੰਪਿਊਟਰ ਤਕਨਾਲੋਜੀ, ਆਪਰੇਸ਼ਨਜ ਰੀਸਰਚ, ਗ੍ਰਾਫਿਕ ਆਰਟਸ, ਸੰਚਾਰ, ਲਾਇਬ੍ਰੇਰੀ ਵਿਗਿਆਨ, ਪ੍ਰਬੰਧਨ ਅਤੇ ਹੋਰ ਮਿਲਦੇ ਜੁਲਦੇ ਖੇਤਰਾਂ ਤੋਂ ਬਣਿਆ ਅਤੇ ਸੰਬੰਧਿਤ ਅੰਤਰ-ਅਨੁਸ਼ਾਸਨੀ ਵਿਗਿਆਨ ਹੈ। ਇਸ ਵਿੱਚ ਦੋਨੋਂ ਸ਼ੁੱਧ ਸਾਇੰਸ ਕੰਪੋਨੈਂਟ ਹਨ, ਜਿਹਨਾਂ ਵਿੱਚ ਇਸ ਦੀ ਵਰਤੋਂ ਦੇ ਬਿਨਾਂ ਵਿਸ਼ੇ ਦੀ ਘੋਖ ਕੀਤੀ ਜਾਂਦੀ ਹੈ, ਅਤੇ ਇੱਕ ਵਿਵਹਾਰਕ ਵਿਗਿਆਨ ਕੰਪੋਨੈਂਟ ਹੈ ਜੋ ਸੇਵਾਵਾਂ ਅਤੇ ਉਤਪਾਦਾਂ ਨੂੰ ਵਿਕਸਤ ਕਰਦਾ ਹੈ। "(ਬੋਰਕੋ, 1968, ਪੀ.3)।[6]
ਸੂਚਨਾ ਦਾ ਫ਼ਲਸਫ਼ਾ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads