ਸੂਰਜ ਕਾ ਸਾਤਵਾਂ ਘੋੜਾ (ਨਾਵਲ)

From Wikipedia, the free encyclopedia

ਸੂਰਜ ਕਾ ਸਾਤਵਾਂ ਘੋੜਾ (ਨਾਵਲ)
Remove ads

ਸੂਰਜ ਕਾ ਸਾਤਵਾਂ ਘੋੜਾ ਧਰਮਵੀਰ ਭਾਰਤੀ ਦਾ ਪ੍ਰਸਿੱਧ ਹਿੰਦੀ ਨਾਵਲ ਹੈ। ਧਰਮਵੀਰ ਭਾਰਤੀ ਦੀ ਇਸ ਲਘੂ ਨਾਵਲੀ ਰਚਨਾ ਵਿੱਚ ਹਿਤੋਪਦੇਸ਼ ਅਤੇ ਪੰਚਤੰਤਰ ਵਾਲੀ ਸ਼ੈਲੀ ਵਿੱਚ 7 ਦੋਪਹਰਾਂ ਵਿੱਚ ਕਹੀਆਂ ਗਈਆਂ ਕਹਾਣੀਆਂ ਦੇ ਰੂਪ ਵਿੱਚ ਇੱਕ ਨਾਵਲ ਦੀ ਸਿਰਜਣਾ ਕੀਤੀ ਗਈ ਹੈ। ਇਹ ਕਿਤਾਬ ਦੇ ਰੂਪ ਵਿੱਚ ਭਾਰਤੀ ਗਿਆਨਪੀਠ ਨੇ ਪ੍ਰਕਾਸ਼ਿਤ ਕੀਤੀ ਹੈ, ਜਿਸਦਾ ਮੁੱਲ ਭਾਰਤ ਵਿੱਚ 35 ਰੁਪਏ ਹੈ। 151 ਵਰਕੇ ਦੀ ਇਸ ਛੋਟੀ ਰਚਨਾ ਨੂੰ ਤਿੰਨ ਘੰਟੇ ਦੀ ਬੈਠਕ ਵਿੱਚ ਪੜ੍ਹਿਆ ਜਾ ਸਕਦਾ ਹੈ। ਸ਼ਿਆਮ ਬੇਨੇਗਲ ਨੇ 1992 ਵਿੱਚ ਇਸਦਾ ਫਿਲਮਾਂਕਨ ਕੀਤਾ ਸੀ। ਕਲਾ ਫ਼ਿਲਮ ਦੇ ਰੂਪ ਵਿੱਚ ਇਹ ਬੇਹੱਦ ਸਰਾਹੀ ਗਈ ਸੀ ਅਤੇ ਇਸਨੇ 1993 ਵਿੱਚ ਹਿੰਦੀ ਵਿੱਚ ਬੈਸਟ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਜਿੱਤਿਆ ਸੀ।

ਵਿਸ਼ੇਸ਼ ਤੱਥ ਲੇਖਕ, ਦੇਸ਼ ...

ਸੂਰਜ ਕਾ ਸਾਤਵਾਂ ਘੋੜਾ ਪਾਠਕ ਦੇ ਮਨ ਉੱਤੇ ਅਜਿਹੀ ਡੂੰਘੀ ਛਾਪ ਛੱਡ ਜਾਂਦਾ ਹੈ ਕਿ ਪੜ੍ਹਨ ਦੇ ਕਈ ਦਿਨ ਬਾਅਦ ਵੀ ਇਸਦੇ ਪਾਤਰ ਅਤੇ ਉਨ੍ਹਾਂ ਦੇ ਅਨੁਭਵ ਦਿਲੋ ਦਿਮਾਗ ਉੱਤੇ ਛਾਏ ਰਹਿੰਦੇ ਹਨ। ਇੰਨੀ ਗਹਿਰਾਈ ਨਾਲ ਆਪਣੀ ਗੱਲ ਨੂੰ ਅਤਿ ਸਧਾਰਨ ਪਾਤਰਾਂ ਦੇ ਜਰੀਏ ਕਹਿਣਾ ਕੋਈ ਸਧਾਰਨ ਗੱਲ ਨਹੀਂ ਹੈ।[1]

Remove ads

ਅਗੇਯ ਦੀ ਲਿਖੀ ਭੂਮਿਕਾ ਵਿੱਚੋਂ

'ਇਹ ਨਾਵਲ ਕਿੱਸਾਗੋਈ ਦੀ ਉਸ ਸ਼ੈਲੀ ਵਿੱਚ ਉਣਿਆ ਹੈ ਜੋ ਕਿਸੇ ਸਮਾਂ ਉੱਤਰ ਭਾਰਤ ਵਿੱਚ ਕਾਫ਼ੀ ਪ੍ਰਚੱਲਤ ਸੀ। ਰੋਜ ਸ਼ਾਮ ਮਹਿਫਲਾਂ ਲੱਗਦੀਆਂ ਸਨ ਅਤੇ ਅਲਿਫ਼ ਲੈਲਾ ਆਦਿ ਕਿੱਸੇ ਸ਼ੁਰੂ ਹੁੰਦੇ ਸਨ ਤਾਂ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈਂਦੇ ਸਨ! ਹਿੰਦੀ ਸਾਹਿਤ ਵਿੱਚ ‘ਸੂਰਜ ਕਾ ਸਾਤਵਾਂ ਘੋੜਾ’ ਇਸ ਲਈ ਅਲੱਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਵੀ ਇਸ ਸ਼ੈਲੀ ਵਿੱਚ ਲਿਖਿਆ ਗਿਆ ਹੈ। ਇੱਕ ਕਹਾਣੀ ਹੈ ਜਿਸ ਵਿਚੋਂ ਦੂਜੀ ਨਿਕਲਦੀ ਹੈ ਅਤੇ ਫਿਰ ਤੀਜੀ, ਚੌਥੀ, ਅਤੇ ਸੱਤਵੀਂ ਤੱਕ ਪਹੁੰਚਦੇ - ਪਹੁੰਚਦੇ ਤੁਸੀ ਸਮਝ ਜਾਂਦੇ ਹੋ ਕਿ ਮਾਣਿਕ ਮੁੱਲਾਂ ਕੋਈ ਆਮ ਕਿੱਸਾਗੋ ਨਹੀਂ, ਉਨ੍ਹਾਂ ਨੇ ਕਹਾਣੀਆਂ ਦੇ ਚੱਕਰ ਵਿੱਚ ਪੂਰਾ ਨਾਵਲ ਸੁਣਾ ਦਿੱਤਾ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲਿਆ! ਅਗੇਯ ਦੀ ਭੂਮਿਕਾ ਦੀ ਭਾਸ਼ਾ ਉੱਤੇ ਮਤ ਜਾਣਾ (ਉਹ ਠਹਿਰੇ ਅਗੇਯ, ਆਪਣੀ ਹੀ ਭਾਸ਼ਾ ਵਿੱਚ ਲਿਖਣਗੇ!), ਮਾਣਿਕ ਮੁੱਲਾਂ ਦੀ ਭਾਸ਼ਾ ਆਮ - ਬੋਲ-ਚਾਲ ਦੀ ਭਾਸ਼ਾ ਹੈ। ਉਹ ਹੀ ਇਸ ਨਾਵਲ ਦੇ ਸੂਤਰਧਾਰ ਵੀ ਹਨ ਅਤੇ ਉਹ ਹੀ ਮੁੱਖ ਪਾਤਰ ਵੀ। ਕਹਾਣੀਆਂ ਕਈ ਕਿਰਦਾਰਾਂ ਦੀਆਂ ਹਨ,ਪਰ ਆਪਸ ਵਿੱਚ ਜੁੜੀਆਂ ਹੋਈਆਂ ਅਤੇ ਅਜਿਹੀਆਂ ਕਿ ਕਿਤਾਬ ਖ਼ਤਮ ਕਰਨ ਦੇ ਬਾਅਦ ਵੀ ਤੁਸੀ ਉਨ੍ਹਾਂ ਦੇ ਬਾਰੇ ਹੀ ਸੋਚਦੇ ਰਹੋਗੇ।"

Remove ads

ਪਲਾਟ

ਸੂਰਜ ਕਾ ਸਾਤਵਾਂ ਘੋੜਾ ਦਾ ਪਲਾਟ ਇੱਕ ਕਥਾਵਾਚਕ ਅਤੇ ਉਸਦੀ ਸਰੋਤਾ-ਮੰਡਲੀ ਦੀ ਰਵਾਇਤੀ ਸੰਰਚਨਾ ਨਾਲ ਬੁਣਿਆ ਗਿਆ ਹੈ। ਮਾਣਿਕ ਮੁੱਲਾਂ ਕਥਾਵਾਚਕ ਹਨ। ਕਥਾ - ‘ਵਿਆਖਿਆ’ ਵੱਲ ਵਧੇਰੇ ਰੁਚਿਤ ਉਸਦੀ ਮੰਡਲੀ ਕਥਾ-ਰਸ ਲੈਣ ਵਾਲੀ ਰਵਾਇਤੀ ਮੰਡਲੀ ਤੋਂ ਕੁਝ ਭਿੰਨ ਹੈ, ਉਸੇ ਤਰ੍ਹਾਂ ਜਿਵੇਂ ‘ਹੱਡਬੀਤੀਆਂ’ ਸੁਣਾਉਣ ਵਾਲਾ ਉਨ੍ਹਾਂ ਦਾ ਕਥਾਵਾਚਕ ਮਾਣਿਕ ਮੁੱਲਾਂ ਜੱਗਬੀਤੀਆਂ ਸੁਣਾਉਣ ਵਾਲੇ ਰਵਾਇਤੀ ਕਥਾਵਾਚਕ ਤੋਂ ਭਿੰਨ ਹੈ। ਪਲਾਟ ਮਾਣਿਕ ਦੀਆਂ ਸੁਣਾਈਆਂ ਤਿੰਨ ਕਥਾਵਾਂ ਨਾਲ ਬੁਣਿਆ ਗਿਆ ਹੈ। ਮਾਣਿਕ ਵੱਖ-ਵੱਖ ਅਜਲਾਸਾਂ ਵਿੱਚ ਇਹ ਕਥਾਵਾਂ ਸੁਣਾਉਂਦੇ ਹਨ। ਸਰੋਤੇ ਉਹੀ ਤਿੰਨ। ਪਹਿਲੀ ਕਥਾ ਦੂਜੀ ਅਤੇ ਤੀਜੀ ਵਿੱਚ, ਦੂਜੀ ਪਹਿਲੀ ਅਤੇ ਤੀਜੀ ਵਿੱਚ, ਯਾਨੀ ਸਾਰੀਆਂ ਕਥਾਵਾਂ ਇੱਕ ਦੂਜੇ ਵਿੱਚ ਓਤਪੋਤ ਹਨ। ਤਿੰਨ ਔਰਤਾਂ ਦੀਆਂ ਤਿੰਨ ਕਹਾਣੀਆਂ ਨਾਵਲ ਦੇ ਵੱਖ ਵੱਖ ਪਾਤਰਾਂ ਦੇ ਪੱਖ ਤੋਂ ਦੇਖੀ ਦਰਅਸਲ ਇੱਕ ਹੀ ਕਹਾਣੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads