ਧਰਮਵੀਰ ਭਾਰਤੀ

From Wikipedia, the free encyclopedia

ਧਰਮਵੀਰ ਭਾਰਤੀ
Remove ads

ਧਰਮਵੀਰ ਭਾਰਤੀ (धर्मवीर भारती) (25 ਦਸੰਬਰ 1926 – 4 ਸਤੰਬਰ 1997) ਆਧੁਨਿਕ ਹਿੰਦੀ ਸਾਹਿਤ ਦੇ ਪ੍ਰਮੁੱਖ ਲੇਖਕ, ਕਵੀ, ਨਾਟਕਕਾਰ ਅਤੇ ਸਮਾਜਕ ਵਿਚਾਰਕ ਸਨ। ਉਹ ਇੱਕ ਸਮੇਂ ਦੀ ਮਸ਼ਹੂਰ ਹਫ਼ਤਾਵਾਰ ਪਤ੍ਰਿਕਾ ਧਰਮਯੁਗ ਦੇ 1960 ਤੋਂ ਲੈਕੇ 1997 ਵਿੱਚ ਆਪਣੀ ਮੌਤ ਤੱਕ ਮੁੱਖ ਸੰਪਾਦਕ ਵੀ ਸਨ।,[1][2] ਉਨ੍ਹਾਂ ਦਾ ਨਾਵਲ ਗੁਨਾਹੋਂ ਕਾ ਦੇਵਤਾ ਸਦਾਬਹਾਰ ਰਚਨਾ ਮੰਨੀ ਜਾਂਦੀ ਹੈ। ਸੂਰਜ ਕਾ ਸਾਤਵਾਂ ਘੋੜਾ ਨੂੰ ਕਹਾਣੀ ਕਹਿਣ ਦਾ ਅਨੂਪਮ ਪ੍ਰਯੋਗ ਮੰਨਿਆ ਜਾਂਦਾ ਹੈ, ਜਿਸ ਤੇ ਸ਼ਿਆਮ ਬੇਨੇਗਾਲ ਨੇ ਇਸ ਨਾਮ ਦੀ ਫਿਲਮ ਬਣਾਈ, ਅੰਧਾ ਯੁੱਗ ਉਨ੍ਹਾਂ ਦਾ ਪ੍ਰਸਿੱਧ ਨਾਟਕ ਹੈ। ਇਬ੍ਰਾਹੀਮ ਅਲਕਾਜੀ, ਰਾਮ ਗੋਪਾਲ ਬਜਾਜ਼, ਅਰਵਿੰਦ ਗੌੜ, ਰਤਨ ਥਿਅਮ, ਐਮ ਕੇ ਰੈਨਾ, ਮੋਹਨ ਮਹਾਰਿਸ਼ੀ ਅਤੇ ਕਈ ਹੋਰ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਨੇ ਇਸ ਦਾ ਮੰਚਨ ਕੀਤਾ ਹੈ।

ਵਿਸ਼ੇਸ਼ ਤੱਥ ਡਾ. ਧਰਮਵੀਰ ਭਾਰਤੀधर्मवीर भारती, ਜਨਮ ...
Remove ads

ਅਰੰਭ ਦਾ ਜੀਵਨ

ਧਰਮਵੀਰ ਭਾਰਤੀ ਦਾ ਜਨਮ 25 ਦਸੰਬਰ 1926 ਨੂੰ ਇਲਾਹਾਬਾਦ ਦੇ ਇੱਕ ਕਾਯਸਥ ਪਰਿਵਾਰ ਵਿੱਚ ਚਿਰੰਜੀ ਲਾਲ ਅਤੇ ਚੰਦਾ ਦੇਵੀ ਦੇ ਘਰ ਹੋਇਆ ਸੀ। ਉਸਦੇ ਪਿਤਾ ਦੀ ਜਲਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੂੰ ਕਾਫ਼ੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਡਾ: ਵੀਰਬਾਲਾ, ਉਸ ਦੀ ਇੱਕ ਭੈਣ ਸੀ।

ਉਸਨੇ 1946 [3] ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਐਮ.ਏ ਕੀਤੀ ਅਤੇ ਹਿੰਦੀ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ "ਚਿੰਤਮਣੀ ਘੋਸ਼ ਅਵਾਰਡ" ਜਿੱਤਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads