ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ
From Wikipedia, the free encyclopedia
Remove ads
ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ (x. o suki & cuisine, ਰੂਸੀ: Санкт-Петербургский государственный университет, СПбГУ) ਸੇਂਟ ਪੀਟਰਸਬਰਗ ਵਿੱਚ ਸਥਿਤ ਇੱਕ ਰੂਸੀ ਫੈਡਰਲ ਸਰਕਾਰ ਦੀ ਉੱਚ ਪੱਧਰੀ ਉੱਚ ਸਿੱਖਿਆ ਸੰਸਥਾ ਹੈ ਇਹ ਰੂਸ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀ ਹੈ।
Remove ads
ਪੀਟਰ ਮਹਾਨ ਦੀ ਇੱਕ ਫਰਮਾਨ ਦੁਆਰਾ 1724 ਵਿੱਚ ਸਥਾਪਤ, ਯੂਨੀਵਰਸਿਟੀ ਸ਼ੁਰੂ ਤੋਂ ਹੀ ਵਿਗਿਆਨ, ਇੰਜੀਨੀਅਰਿੰਗ ਅਤੇ ਮਨੁੱਖਤਾ ਵਿੱਚ ਬੁਨਿਆਦੀ ਰਿਸਰਚ ਤੇ ਮੁੱਖ ਫੋਕਸ ਰੱਖਦੀ ਸੀ, ਅਤੇ ਰੂਸ ਦੇ ਸਫਲਤਾ ਵਿੱਚ ਯੋਗਦਾਨ ਪਾਉਣ ਲਈ ਇਸ ਦੇ ਗ੍ਰੈਜੂਏਟਾਂ ਨੂੰ ਲੋੜੀਂਦੇ ਗਿਆਨ ਨਾਲ ਲੈਸ ਕੀਤਾ।
ਇਹ 24 ਵਿਸ਼ੇਸ਼ ਫੈਕਲਟੀਆਂ ਅਤੇ ਸੰਸਥਾਵਾਂ, ਅਕਾਦਮਿਕ ਜਿਮਨੇਜ਼ੀਅਮ, ਮੈਡੀਕਲ ਕਾਲਜ, ਕਾਲਜ ਆਫ ਫਿਜ਼ੀਕਲ ਕਲਚਰ ਐਂਡ ਸਪੋਰਟਸ, ਇਕਨਾਮਿਕਸ ਅਤੇ ਟੈਕਨਾਲੋਜੀ ਦੀ ਬਣੀ ਹੋਈ ਹੈ। ਯੂਨੀਵਰਸਿਟੀ ਦੇ ਦੋ ਪ੍ਰਾਥਮਿਕ ਕੈਂਪਸ ਹਨ: ਇੱਕ ਵਸੀਲੀਏਵਸਕੀ ਟਾਪੂ ਤੇ ਅਤੇ ਦੂਜਾ ਪੀਟਰਹੋਫ਼ ਵਿੱਚ।
ਸੋਵੀਅਤ ਸੰਘ ਦੇ ਦੌਰਾਨ, ਇਸਨੂੰ ਲੈਨਿਨਗ੍ਰਾਡ ਸਟੇਟ ਯੂਨੀਵਰਸਿਟੀ (ਰੂਸੀ: Ленинградский государственный университет) ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਦਾ ਨਾਂ 1948 ਵਿੱਚ ਆਂਦਰੇਈ ਜ਼ਦਾਨੋਵ ਤੋਂ ਰੱਖਿਆ ਗਿਆ ਸੀ।
Remove ads
ਵੱਕਾਰ ਅਤੇ ਇੰਟਰਨੈਸ਼ਨਲ ਰੈਂਕ

ਮਾਸਕੋ ਸਟੇਟ ਯੂਨੀਵਰਸਿਟੀ ਤੋਂ ਬਾਅਦ ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਰੂਸ ਦੀ ਦੂਜੀ ਸਭ ਤੋਂ ਵਧੀਆ ਮਲਟੀ-ਫੈਕਲਟੀ ਯੂਨੀਵਰਸਿਟੀ ਹੈ। ਅੰਤਰਰਾਸ਼ਟਰੀ ਰੈਂਕਿੰਗ ਵਿੱਚ, ਯੂਨੀਵਰਸਿਟੀ ਨੂੰ 2013/2014 ਲਈ QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਦੁਆਰਾ 240 ਵਾਂ ਸਥਾਨ ਦਿੱਤਾ ਗਿਆ ਸੀ[2] ਇਸ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਸ ਦੁਆਰਾ 351–400ਵਾਂ ਰੱਖਿਆ ਗਿਆ ਸੀ[3] , ਅਤੇ ਅਕੈਡਮਿਕ ਰੈਂਕਿੰਗ ਆਫ ਵਰਲਡ ਯੂਨੀਵਰਸਿਟੀਜ਼ ਕੋਲੋਂ 301–400ਵਾਂ ਸਥਾਨ ਲੈ ਕੇ ਇਸ ਨੇ ਰੂਸ ਦੀਆਂ ਬਾਕੀ ਯੂਨੀਵਰਸਿਟੀਆਂ ਨੂੰ. ਮਾਸਕੋ ਸਟੇਟ ਯੂਨੀਵਰਸਿਟੀ ਨੂੰ ਵੀ ਪਿਛੇ ਛੱਡ ਦਿੱਤਾ।
ਯੂਨੀਵਰਸਿਟੀ ਨੂੰ ਰੂਸ ਦੇ ਰਾਜਨੀਤਿਕ ਕੁਲੀਨ ਵਰਗ ਦੇ ਬਹੁਗਿਣਤੀ ਸੱਜਣਾਂ ਦੇ ਇਥੋਂ ਪੜ੍ਹੇ ਹੋਣ ਦਾ ਮਾਣ ਪ੍ਰਾਪਤ ਹੈ; ਇਨ੍ਹਾਂ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਦਿਮਿਤਰੀ ਮੇਦਵੇਦੇਵ ਸ਼ਾਮਲ ਹਨ, ਜਿਨ੍ਹਾਂ ਦੋਵਾਂ ਨੇ ਯੂਨੀਵਰਸਿਟੀ ਦੇ ਕਾਨੂੰਨ ਦੀ ਪੜ੍ਹਾਈ ਕੀਤੀ।
ਯੂਨੀਵਰਸਿਟੀ ਰੂਸ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜੋ 1724 ਵਿੱਚ ਪੀਟਰ ਮਹਾਨ ਦੁਆਰਾ ਸਥਾਪਿਤ ਕੀਤੀ ਗਈ ਸੀ, ਜੋ 1755 ਵਿੱਚ ਮਾਸਕੋ ਸਟੇਟ ਯੂਨੀਵਰਸਿਟੀ ਦੀ ਬੁਨਿਆਦ ਰੱਖਣ ਤੋਂ ਕਿਤੇ ਪਹਿਲਾਂ ਦੀ ਗੱਲ ਹੈ। [ਹਵਾਲਾ ਲੋੜੀਂਦਾ]
ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਦੀਆਂ ਸਾਰੀਆਂ ਰੇਟਿੰਗਾਂ ਅਤੇ ਸੂਚੀਆਂ ਵਿੱਚ ਸ਼ਾਮਿਲ ਕੀਤੀ ਗਈ ਹੈ ਅਤੇ ਰੂਸ ਵਿੱਚ ਸਾਰੇ ਸੂਚਕਾਂ ਵਿੱਚ ਇੱਕ ਮੋਹਰੀਆਂ ਵਿੱਚੋਂ ਇੱਕ ਹੈ। [ਹਵਾਲਾ ਲੋੜੀਂਦਾ]
ਯੂਨੀਵਰਸਿਟੀ ਕੋਇਮਬਰਾ ਗਰੁੱਪ (ਸੀ.ਜੀ) ਵਿੱਚ ਸ਼ਾਮਲ ਹੋਣ ਵਾਲੀ ਰੂਸੀ ਯੂਨੀਵਰਸਿਟੀਆਂ ਵਿੱਚ ਸਭ ਤੋਂ ਪਹਿਲੀ ਯੂਨੀਵਰਸਿਟੀ ਸੀ, ਅਤੇ ਇਹ ਹੁਣ ਰੂਸ ਦੀ ਨੁਮਾਇੰਦਗੀ ਕਰਦੀ ਹੈ।
Remove ads
ਇਤਿਹਾਸ
1724-1821
Remove ads
ਹਵਾਲੇ
Wikiwand - on
Seamless Wikipedia browsing. On steroids.
Remove ads