ਸੇਲੀਨ ਦੀਓਨ

ਕੈਨੇਡੀਅਨ ਗਾਇਕ (ਜਨਮ 1968) From Wikipedia, the free encyclopedia

ਸੇਲੀਨ ਦੀਓਨ
Remove ads

ਸੇਲੀਨ ਮੈਰੀ ਕਲੌਦੈਤ ਦੀਓਨ (/ˈdɒn/;[1] ਫ਼ਰਾਂਸੀਸੀ: [selin djɔ̃]; ਜਨਮ 30 ਮਾਰਚ 1968) ਇੱਕ ਕੈਨੇਡੀਅਨ ਗਾਇਕਾ ਹੈ। ਇਸਦਾ ਜਨਮ ਇੱਕ ਵੱਡੇ ਪਰਿਵਾਰ ਵਿੱਚ ਸ਼ਾਰਲਮੇਨ, ਕਿਊਬੈਕ ਵਿਖੇ ਹੋਇਆ। ਜਵਾਨੀ ਵਿੱਚ ਪੈਰ ਧਰਦੇ ਹੋਏ ਹੀ ਉਹ ਫਰੈਂਚ ਬੋਲਣ ਵਾਲੇ ਸੰਸਾਰ ਵਿੱਚ ਸਿਤਾਰਾ ਬਣ ਗਈ ਜਦੋਂ ਇਸਦੇ ਮੈਨੇਜਰ ਅਤੇ ਭਵਿੱਖੀ ਪਤੀ ਰਨੇ ਐਂਗੇਲੀਲ ਨੇ ਇਸਦੇ ਪਹਿਲੇ ਰਿਕਾਰਡ ਨੂੰ ਲੌਂਚ ਕਰਨ ਲਈ ਆਪਣਾ ਘਰ ਗਹਿਣੇ ਰੱਖ ਦਿਤਾ। ਅੰਤਰਰਾਸ਼ਟਰੀ ਪੱਧਰ ਉੱਤੇ ਇਸਨੂੰ ਮਾਨਤਾ ਪਹਿਲੀ ਵਾਰ 1980ਵਿਆਂ ਵਿੱਚ ਮਿਲੀ ਜਦੋਂ ਉਸਨੇ 1982 ਵਿੱਚ ਯਾਮਾਹਾ ਸੰਸਾਰ ਪ੍ਰਸਿੱਧ ਗੀਤ ਫੈਸਟੀਵਲ ਅਤੇ 1988 ਵਿੱਚ ਯੂਰੋਵਿਜ਼ਨ ਗੀਤ ਮੁਕਾਬਲਾ ਜਿੱਤਿਆ ਜਿੱਥੇ ਉਹ ਸਵਿਟਜ਼ਰਲੈਂਡ ਦੀ ਨੁਮਾਇੰਦਗੀ ਕਰ ਰਹੀ ਸੀ। 1980ਵਿਆਂ ਦੇ ਦੌਰਾਨ ਕਈ ਐਲਬਮਾਂ ਲੌਂਚ ਕਰਨ ਤੋਂ ਬਾਅਦ ਇਸਨੇ ਐਪਿਕ ਰਿਕਾਰਡ, ਸੰਯੁਕਤ ਰਾਜ ਅਮਰੀਕਾ ਨਾਲ ਕੰਮ ਕਰਨਾ ਸ਼ੁਰੂ ਕੀਤਾ। 1990 ਵਿੱਚ ਇਸਦੀ ਪਹਿਲੀ ਅੰਗਰੇਜ਼ੀ-ਭਾਸ਼ਾ ਐਲਬਮ, ਯੂਨੀਸਨ (Unison) ਲੌਂਚ ਹੋਈ ਅਤੇ ਇਸ ਨਾਲ ਇਹ  ਉੱਤਰੀ ਅਮਰੀਕਾ ਅਤੇ ਬਾਕੀ ਅੰਗਰੇਜ਼ੀ ਭਾਸ਼ੀ ਸੰਸਾਰ ਵਿੱਚ ਇੱਕ ਪੌਪ ਕਲਾਕਾਰ ਵਜੋਂ ਸਥਾਪਿਤ ਹੋਈ।

ਵਿਸ਼ੇਸ਼ ਤੱਥ ਜਨਮ, ਪੇਸ਼ਾ ...
Remove ads

ਜ਼ਿੰਦਗੀ ਅਤੇ ਕੰਮਕਾਜੀ ਜੀਵਨ

1968-1989: ਮੁੱਢਲਾ ਜੀਵਨ ਅਤੇ ਕੰਮਕਾਜੀ ਜੀਵਨ ਦੀ ਸ਼ੁਰੂਆਤ

ਦੀਓਨ ਦਾ ਜਨਮ ਸ਼ਾਰਲਮੇਨ, ਕਿਊਬੈਕ ਵਿੱਚ ਮਾਂ ਥੇਰੈਸ ਹੈ ਅਤੇ ਪਿਤਾ ਆਦੇਮਾਰ ਦੀਓਨ, ਇੱਕ ਕਸਾਈ ਦੇ ਘਰ ਹੋਇਆ। ਇਹ 14 ਬੱਚਿਆਂ ਵਿੱਚੋਂ ਸਭ ਤੋਂ ਛੋਟੀ ਉਮਰ ਦੀ ਹੈ। ਇਸਦੇ ਮਾਂ-ਪਿਉ ਦੋਵੇਂ ਹੀ ਫ਼ਰਾਂਸੀਸੀ-ਕੈਨੇਡੀਅਨ ਮੂਲ ਦੇ ਹਨ।[2][3] ਦੀਓਨ ਦਾ ਪਾਲਣ-ਪੋਸ਼ਣ ਸ਼ਾਰਲਮੇਨ ਵਿਖੇ ਇੱਕ ਰੋਮਨ ਕੈਥੋਲਿਕ ਦੇ ਤੌਰ ਉੱਤੇ ਇੱਕ ਗਰੀਬ, ਪਰ ਇਸਦੇ ਮੁਤਾਬਕ ਇੱਕ ਖੁਸ਼ਹਾਲ ਘਰ ਵਿੱਚ ਹੋਇਆ।[4][5] ਦੀਓਨ ਪਰਿਵਾਰ ਦਾ ਸੰਗੀਤ ਹਮੇਸ਼ਾ ਤੋਂ ਇੱਕ ਵੱਡਾ ਹਿੱਸਾ ਅਤੇ ਉਸਦਾ ਨਾਂ "ਸੇਲੀਨ" ਵੀ ਫ਼ਰਾਂਸੀਸੀ ਗਾਇਕ ਹੂਗੁਏਸ ਔਫਰੇ ਦੇ ਗੀਤ ਉੱਤੇ ਰੱਖਿਆ ਗਿਆ ਜੋ ਇਸਦੇ ਜਨਮ ਤੋਂ ਦੋ ਸਾਲ ਪਹਿਲਾਂ ਹੀ ਰਿਕਾਰਡ ਹੋਇਆ ਸੀ।[6] 13 ਅਗਸਤ 1973 ਨੂੰ ਪੰਜ ਸਾਲ ਦੀ ਉਮਰ ਵਿੱਚ ਬੱਚੀ ਸੇਲੀਨ ਨੇ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਦਿੱਤੀ ਜਦੋਂ ਇਸਦੇ ਭਰਾ ਮਾਈਕਲ ਦਾ ਵਿਆਹ ਸੀ ਅਤੇ ਜਿੱਥੇ ਉਸ ਨੇ ਕੀਤੀ ਕ੍ਰਿਸਤੀਨ ਸ਼ਾਰਬੋਨੋ ਦਾ ਗੀਤ "Du fil des aiguilles et du coton" ਗਾਇਆ ਸੀ।[7] ਇਸਨੇ ਆਪਣੇ ਭੈਣ-ਭਾਈਆਂ ਨਾਲ ਆਪਣੇ ਮਾਤਾ-ਪਿਤਾ ਦੇ ਛੋਟੇ ਜਿਹੇ ਪਿਆਨੋ ਬਾਰ, Le Vieux Baril, (ਪੁਰਾਣਾ ਬੈਰਲ) ਵਿੱਚ ਗਾਉਣਾ ਜਾਰੀ ਰੱਖਿਆ। ਛੋਟੀ ਉਮਰ ਤੋਂ ਹੀ ਦੀਓਨ ਇੱਕ ਪ੍ਰਫਾਮਰ ਬਣਨ ਦੇ ਸੁਪਨੇ ਦੇਖਣ ਲੱਗ ਪਈ ਸੀ।[8] 1994 ਵਿੱਚ ਪੀਪਲ ਰਸਾਲੇ ਨਾਲ ਇੰਟਰਵਿਊ ਸਮੇਂ ਇਸਨੇ ਕਿਹਾ, "ਮੈਨੂੰ ਮੇਰੇ ਪਰਿਵਾਰ ਅਤੇ ਮੇਰੇ ਘਰ ਦੀ ਬਹੁਤ ਯਾਦ ਆਉਂਦੀ ਹੈ, ਪਰ ਮੈਨੂੰ ਆਪਣੀ ਜਵਾਨੀ ਗਵਾਉਣ ਦਾ ਕੋਈ ਅਫ਼ਸੋਸ ਨਹੀਂ। ਮੇਰਾ ਇੱਕ ਹੀ ਸੁਪਨਾ ਸੀ: ਮੈਂ ਇੱਕ ਗਾਇਕਾ ਬਣਨਾ ਚਾਹੁੰਦੀ ਸੀ।"[9]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads