ਸੈਨਤ ਭਾਸ਼ਾ

From Wikipedia, the free encyclopedia

ਸੈਨਤ ਭਾਸ਼ਾ
Remove ads

ਸੈਨਤ ਭਾਸ਼ਾ ਜਾਂ ਇਸ਼ਾਰਾ ਭਾਸ਼ਾ ਜਾਂ ਸਾਈਨ ਭਾਸ਼ਾ ਹੱਥ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਵਰਤ ਕੇ ਵਿਚਾਰਾਂ ਦੇ ਲੈਣ-ਦੇਣ ਦਾ ਇੱਕ ਤਰੀਕਾ ਹੈ। ਸੈਨਤ ਭਾਸ਼ਾ ਬੋਲ਼ੇ ਅਤੇ ਗੂੰਗੇ ਲੋਕਾਂ ਲਈ ਸੰਪਰਕ ਕਰਨ ਲਈ ਇੱਕ ਅਹਿਮ ਤਰੀਕਾ ਹਨ। ਬੋਲ਼ੇ ਲੋਕ ਅਕਸਰ ਬੋਲ-ਚਾਲ ਦੀ ਭਾਸ਼ਾ ਦੀ ਬਜਾਏ ਸੈਨਤ ਭਾਸ਼ਾ ਵਰਤਦੇ ਹਨ। ਬੋਲ-ਚਾਲ ਭਾਸ਼ਾਵਾਂ ਵਿੱਚ ਮੂੰਹ ਰਾਹੀਂ ਪੈਦਾ ਕੀਤੀ ਆਵਾਜ਼ ਨੂੰ ਕੰਨਾਂ ਨਾਲ਼ ਸਮਝਿਆ ਜਾਂਦਾ ਹੈ ਜਦਕਿ ਸੈਨਤ ਭਾਸ਼ਾ ਵਿੱਚ ਹੱਥਾਂ ਨਾਲ਼ ਪੈਦਾ ਕੀਤੇ ਇਸ਼ਾਰਿਆਂ ਨੂੰ ਅੱਖਾਂ ਨਾਲ ਨੂੰ ਸਮਝਿਆ ਜਾਂਦਾ ਹੈ। ਇਸ ਵਿੱਚ ਹੱਥਾਂ, ਬਾਹਵਾਂ ਅਤੇ ਚਿਹਰੇ ਦੇ ਹਾਵਾਂ-ਭਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੂੰਗੇ ਅਤੇ ਬੋਲ਼ੇ ਸੈਨਤ ਭਾਸ਼ਾਵਾਂ ਨੂੰ ਬੋਲ-ਚਾਲ ਦੀਆਂ ਭਾਸ਼ਾਵਾਂ ਨਾਲ਼ੋਂ ਵਧੇਰੇ ਚੰਗੀ ਤਰ੍ਹਾਂ ਵਰਤਦੇ ਹਨ। ਦੁਨੀਆ ਦੇ ਅਨੇਕਾਂ ਬੋਲ਼ੇ ਸੱਭਿਆਚਾਰਾਂ ਵਿੱਚ ਸੈਂਕੜੇ ਸੈਨਤ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ।

Thumb
ਦੋ ਆਦਮੀ ਤੇ ਇੱਕ ਔਰਤ ਸੈਨਤ ਭਾਸ਼ਾ ਵਰਤਦੇ ਹੋਏ
Preservation of the Sign Language (1913)

ਸੈਨਤ ਭਾਸ਼ਾਵਾਂ ਅਤੇ ਬੋਲੀਆਂ ਜਾਣ ਵਿੱਚ ਬਹੁ ਸਾਂਝੀਆਂ ਗੱਲਾ ਹੁੰਦੀਆਂ ਹਨ ਇਸ ਲਈ ਭਾਸ਼ਾ-ਵਿਗਿਆਨੀ ਸੈਨਤ ਭਾਸ਼ਾਵਾਂ ਨੂੰ ਵੀ ਕੁਦਰਤੀ ਭਾਸ਼ਾਵਾਂ ਮੰਨਦੇ ਹਨ। ਪਰ ਇਹਨਾਂ ਦੋਵਾਂ ਵਿੱਚ ਕਾਫ਼ੀ ਫ਼ਰਕ ਵੀ ਹਨ। ਦੁਨੀਆ ਵਿੱਚ ਸੈਨਤ ਭਾਸ਼ਾਵਾਂ ਦੀ ਕੁੱਲ ਗਿਣਤੀ ਬਾਰੇ ਪਤਾ ਨਹੀਂ ਹੈ ਪਰ ਐਥਨੋਲਾਗ ਦਾ 2013 ਐਡੀਸ਼ਨ ਦੁਨੀਆ ਦੀਆਂ 137 ਸੈਨਤ ਭਾਸ਼ਾਵਾਂ ਦਾ ਜ਼ਿਕਰ ਕਰਦਾ ਹੈ।[1]

Remove ads

ਸੈਨਤ ਭਾਸ਼ਾਵਾਂ ਨੂੰ ਸਿੱਖਣਾ ਅਤੇ ਵਰਤਣਾ

ਬੋਲ਼ੇ ਲੋਕ ਕਈ ਵਾਰ ਸੈਨਤ ਭਾਸ਼ਾ ਆਪਣੇ ਮਾਪਿਆਂ ਤੋਂ ਸਿੱਖਦੇ ​​ਹਨ, ਖ਼ਾਸ ਕਰ ਜੇ ਉਹਨਾਂ ਦੇ ਮਾਪੇ ਬੋਲ਼ੇ ਹਨ। ਪਰ ਆਮ ਕਰ ਕੇ ਬੋਲ਼ੇ ਲੋਕਾਂ ਦੇ ਮਾਪੇ ਸੁਣਨ ਅਤੇ ਬੋਲਣ ਦੇ ਕਾਬਿਲ ਹੁੰਦੇ ਹਨ ਇਸ ਲਈ ਓਹ ਸੈਨਤ ਭਾਸ਼ਾ ਆਪਣੇ ਸਕੂਲ ਜਾਂ ਆਂਢ-ਗੁਆਂਢ ਦੇ ਹੋਰ ਬੋਲ਼ੇ ਲੋਕਾਂ ਤੋਂ ਸਿੱਖਦੇ ਹਨ। ਸੁਣਨ ਦੇ ਕਾਬਿਲ ਲੋਕ ਸੈਨਤ ਭਾਸ਼ਾ ਬੋਲ਼ੇ ਲੋਕਾਂ ਤੋਂ ਸਿੱਧੇ ਤੌਰ ਤੇ, ਸੈਨਤ ਭਾਸ਼ਾ ਦੀਆਂ ਕਲਾਸਾਂ ਵਿੱਚੋਂ, ਕਿਤਾਬਾਂ, ਡੀ.ਵੀ.ਡੀ. ਆਦਿ ਤੋਂ ਸਿੱਖ ਸਕਦੇ ਹਨ।

ਕਈ ਵਾਰੀ ਬੋਲ਼ੇ ਲੋਕ, ਖ਼ਾਸ ਕਰ ਕੇ ਸੁਣਨ ਦੇ ਕਾਬਲ ਲੋਕਾਂ ਨਾਲ਼ ਗੱਲ ਕਰਨ ਵੇਲ਼ੇ, ਬੋਲੀ ਜਾਣ ਵਾਲੀ ਭਾਸ਼ਾ ਦੀ ਵਰਤ ਕਰਦੇ ਹਨ ਅਤੇ ਇਸੇ ਤਰ੍ਹਾਂ ਕਈ ਵਾਰ ਸੁਣਨ ਦੇ ਕਾਬਲ ਲੋਕ ਬੋਲ਼ੇ ਲੋਕਾਂ ਨਾਲ਼ ਗੱਲ ਕਰਦੇ ਵਕਤ ਬੋਲੀ ਜਾਣ ਵਾਲ਼ੀ ਭਾਸ਼ਾ ਦੀ ਬਜਾਇ, ਬੋਲਣ ਦੀ ਬਜਾਏ, ਸੈਨਤ ਭਾਸ਼ਾ ਦੀ ਵਰਤੋਂ ਕਰਦੇ ਹਨ। ਸੁਣਨ ਦੇ ਕਾਬਲ ਲੋਕ ਕਈ ਵਾਰ ਆਪਸ ਵਿੱਚ ਵੀ ਸੈਨਤ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਪਰ ਬੋਲ਼ੇ ਲੋਕ ਸੈਨਤ ਭਾਸ਼ਾ ਵਰਤਣ ਲਈ ਹੁੰਦੇ ਹਨ ਅਤੇ ਸੁਣਨ ਦੇ ਕਾਬਲ ਲੋਕ ਬੋਲੀ ਜਾਣ ਵਾਲ਼ੀ ਭਾਸ਼ਾ ਵਰਤਣ ਲਈ।

ਕੁਝ ਬੋਲ਼ੇ ਲੋਕ ਕਿਸੇ ਬੁਲਾਰੇ ਦੇ ਬੁੱਲ੍ਹਾਂ ਨੂੰ ਵੇਖ ਕੇ ਬੋਲੇ ​​ਗਏ ਸ਼ਬਦ ਨੂੰ ਸਮਝ ਸਕਦੇ ਹਨ। ਇਹ ਹੋਂਠ-ਪੜ੍ਹਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸਨੂੰ ਸਿੱਖਣ ਥੋੜਾ ਔਖਾ ਹੈ ਅਤੇ ਕੁਝ ਲੋਕ ਹੀ ਇਸਨੂੰ ਚੰਗੀ ਤਰ੍ਹਾਂ ਨਾਲ਼ ਕਰ ਪਾਉਂਦੇ ਹਨ। ਕਈ ਵਾਰ ਸੈਨਤ ਭਾਸ਼ਾ ਅਤੇ ਹੋਂਠ-ਪੜ੍ਹਨ ਦੋਵੇਂ ਇਕੱਠੇ ਵਰਤੇ ਜਾਂਦੇ ਹਨ। ਖ਼ਾਸ ਕਰ ਜਦੋਂ ਬੋਲ਼ੇ ਅਤੇ ਸੁਣਨ ਸ਼ਕਤੀ ਵਾਲ਼ੇ ਲੋਕ ਗੱਲ ਕਰ ਰਹੇ ਹੋਣ।

Remove ads

ਇਤਿਹਾਸ

ਸੈਨਤ ਭਾਸ਼ਾਵਾਂ ਬੋਲ਼ੇ ​​ਸਮਾਜ ਵਿੱਚ ਹਮੇਸ਼ਾ ਤੋਂ ਰਹੀਆਂ ਹਨ। ਪੁਰਾਣੀਆਂ ਲਿਖਤਾਂ ਵਿੱਚ ਵੀ ਬੋਲ਼ੇ ਲੋਕਾਂ ਅਤੇ ਸੈਨਤ ਭਾਸ਼ਾਵਾਂ ਬਾਰੇ ਜ਼ਿਕਰ ਮਿਲਦੇ ਹਨ।

ਪੱਛਮੀ ਸੰਸਾਰ ਵਿਚ, ਸੈਨਤ ਭਾਸ਼ਾ ਨਾਲ਼ ਸਬੰਧਤ ਪੜ੍ਹਾਈ 17ਵੀਂ ਸਦੀ ਤੋਂ ਹੈ। 1620 ਵਿੱਚ ਸਪੇਨ ਦੇ ਪਾਦਰੀ ਜੁਆਨ ਪਾਬਲੋ ਬੋਨੈੱਟ ਨੇ ਬੋਲ਼ੇ ਲੋਕਾਂ ਨੂੰ ਗੱਲ-ਬਾਤ ਸਿੱਖਾਉਣ ਲਈ ਸੈਨਤਾਂ ਵਰਤਣ ਨੂੰ ਲੈ ਕੇ ਇੱਕ ਕਿਤਾਬ ਵੀ ਪ੍ਰਕਾਸ਼ਤ ਕੀਤੀ। ਬੋਨੈੱਟ ਦੁਆਰਾ ਬਣਾਈ ਇਸ ਇਸ਼ਾਰਿਆਂ ਦੀ ਭਾਸ਼ਾ ਦੀ ਵਰਤੋਂ 18ਵੀਂ ਸਦੀ ਵਿੱਚ Abbé ਚਾਰਲਸ-Michel de l-Épée ਨੇ ਉਂਗਲਾਂ ਦੇ ਅੱਖਰ ਬਣਾਉਣ ਲਈ ਕੀਤੀ। ਇਹਨਾਂ ਅੱਖਰਾਂ ਵਿੱਚ ਬਾਅਦ ਵਿੱਚ ਬਹੁਤ ਘੱਟ ਤਬਦੀਲੀ ਆਈ ਹੈ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਇਹਨਾਂ ਨਿਸ਼ਾਨ ਨੂੰ ਭਾਸ਼ਾ ਦੇ ਨਾਲ ਵਰਤਿਆ ਗਿਆ ਹੈ।

l-Épée ਦੁਆਰਾ ਬਣਾਏ ਨਿਸ਼ਾਨ ਅੱਖਰਾਂ ਨੇ ਦੁਨੀਆ ਭਰ ਵਿੱਚ ਹੋਰ ਬਹੁਤ ਸਾਰੀਆਂ ਸੈਨਤ ਭਾਸ਼ਾਵਾਂ ਨੂੰ ਪ੍ਰਭਾਵਿਤ ਕੀਤਾ।

Remove ads

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads