ਸੌਗਦੀਆਈ ਭਾਸ਼ਾ
From Wikipedia, the free encyclopedia
Remove ads
ਸੌਗਦੀਆਈ ਭਾਸ਼ਾ ਇੱਕ ਪੂਰਬ ਈਰਾਨੀ ਭਾਸ਼ਾ ਹੈ ਜੋ ਕਿ ਸੌਗਦੀਆ ਖੇਤਰ, ਅਜੋਕੇ ਉਜ਼ਬੇਕੀਸਤਾਨ ਤੇ ਤਾਜੀਕਿਸਤਾਨ (ਰਾਜਧਾਨੀ: ਸਮਰਕੰਦ; ਪ੍ਰਮੁੱਖ ਸ਼ਹਿਰ: ਪੰਜਾਕੰਦ, ਫ਼ੇਰਗ਼ਾਨਾ, ਖੁਜੰਡ ਅਤੇ ਬੁਖ਼ਾਰਾ), ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਪੁਰਾਤਨ ਚੀਨ ਵਿੱਚ ਸੌਗਦੀਆਈ ਪ੍ਰਾਵਸੀਆਂ ਕਾਰਨ ਉੱਥੇ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ। ਸੌਗਦੀਆਈ ਮੱਧ ਇਰਾਨੀ ਭਾਸ਼ਾਵਾਂ ਵਿੱਚ ਬੈਕਟ੍ਰੇਨ, ਖੋਤਾਨੀ ਸਾਕਾ, ਮੱਧ ਫ਼ਾਰਸੀ ਤੇ ਪਾਰਥੀਆਈ ਸਮੇਤ ਇੱਕ ਪ੍ਰਮੁੱਖ ਭਾਸ਼ਾ ਹੈ। ਇਸ ਭਾਸ਼ਾ ਵਿੱਚ ਵੱਡਾ ਸਾਹਿਤਕ ਭੰਡਾਰ ਹੈ।





ਸੌਗਦੀਆਈ ਭਾਸ਼ਾ ਈਰਾਨੀ ਭਾਸ਼ਾਵਾਂ ਦੇ ਉੱਤਰ-ਪੂਰਬੀ ਪਰਿਵਾਰ ਨਾਲ ਸਬੰਧਤ ਹੈ ਤੇ ਇਹ Sprachbund ਨਾਲੋਂ ਜਨੈਟਿਕ ਵਧੇਰੇ ਲੱਗਦੀ ਹੈ। [ਹਵਾਲਾ ਲੋੜੀਂਦਾ] ਇਸ ਭਾਸ਼ਾ ਦੇ ਪੁਰਾਤਨ ਸੰਸਕਰਣ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ ਪ੍ਰੰਤੂ ਪੁਰਾਤਨ ਫ਼ਾਰਸੀ ਵਿੱਚ ਲਿਖੇ ਸ਼ਿਲਾਲੇਖਾਂ ਵਿੱਚ ਸੌਗਦੀਆਈ ਭਾਸ਼ਾ ਹੋਣ ਦੇ ਪ੍ਰਮਾਣ ਮਿਲਦੇ ਹਨ ਤੇ ਇਹ ਆਰਕਮੈਨਿਡ ਸਾਮਰਾਜ (559-323 ਈਃ ਪੂਃ) ਦੇ ਸਮੇਂ ਦੇ ਹਨ।
Remove ads
ਇਤਿਹਾਸ
ਤੰਗ ਚੀਨ ਦੌਰਾਨ ਕੇਂਦਰੀ ਏਸ਼ੀਆ ਦੇ ਸਿਲਕ ਮਾਰਗ ਦੀ ਮੁੱਖ ਬੋਲੀ ਸੌਗਦੀਆ ਭਾਸ਼ਾ ਸੀ ਤੇ ਉਸ ਸਮੇਂ ਇਸ ਭਾਸ਼ਾ ਨੇ ਚੀਨੀ ਭਾਸ਼ਾ ਤੋਂ ਕਈ ਸ਼ਬਦ ਉਧਾਰ ਲੈ ਲਏ ਸਨ। ਅੱਠਵੀਂ ਸਦੀ ਦੇ ਸ਼ੁਰੂਆਤ ਵਿੱਚ ਸੌਗਦੀਆ ਵਾਸੀਆਂ ਵੱਲੋਂ ਮੁਸਲਿਮ ਦੇਸ਼ਾਂ 'ਤੇ ਜਿੱਤ ਤੋਂ ਬਾਅਦ ਇਸ ਭਾਸ਼ਾ ਦਾ ਆਰਥਿਕ ਤੇ ਰਾਜਨੀਤਕ ਮਹੱਤਵ ਕਾਫ਼ੀ ਵਧ ਗਿਆ। 8ਵੀਂ ਸਦੀ ਦੌਰਾਨ ਉਸਤਰਾਸ਼ਨਾ, ਸੌਗਦੀਆ ਦੇ ਦੱਖਣ ਵਿੱਚ ਸਥਿਤ ਇੱਕ ਸ਼ਹਿਰ, ਵਿੱਚ ਵੀ ਸੌਗਦੀਆਈ ਭਾਸ਼ਾ ਦੀ ਇੱਕ ਉੱਪ-ਬੋਲੀ ਯਘਨੋਬੀ ਭਾਸ਼ਾ ਦੇ ਤੌਰ 'ਤੇ ਵਿਕਸਤ ਹੋਈ ਅਤੇ 21ਵੀਂ ਸਦੀ ਦੌਰਾਨ ਵੀ ਇਸਦੀ ਹੋਂਦ ਬਰਕਰਾਰ ਹੈ। ਇਹ ਯਘਨੋਬੀ ਲੋਕਾਂ ਦੁਆਰਾ ਬੋਲੀ ਜਾਂਦੀ ਹੈ।
Remove ads
ਸੌਗਦੀਆਈ ਲਿਖਤਾਂ ਦੀ ਖੋਜ
ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਸੌਗਦੀਆਈ ਭਾਸ਼ਾ ਵਿੱਚ ਲਿਖੀਆਂ ਪੋਥੀਆਂ ਲੱਭਣ ਨਾਲ ਇਸ ਭਾਸ਼ਾ ਸਬੰਧੀ ਖੋਜ-ਕਾਰਜ ਨੂੰ ਕਾਫੀ ਉਤਸ਼ਾਹ ਮਿਲਿਆ। ਰਾਬਰਟ ਗਥਾਈਟ (ਪਹਿਲਾ ਬੋਧੀ-ਸੌਗਦੀਆਈ ਸਿੱਖਿਆਰਥੀ) ਅਤੇ ਪਾਲ ਪੈਲੀਅਟ (ਜੋ ਕਿ ਉਸ ਸਮੇਂ ਦੁਨਹੁਆਂਗ ਵਿੱਚ ਵਿਚਰ ਰਿਹਾ ਸੀ ਅਤੇ ਉਸਨੂੰ ਸੌਗਦੀਆਈ ਸਮੱਗਰੀ ਲੱਭੀ) ਨੇ ਸੌਗਦੀਆਈ ਸਮੱਗਰੀ, ਜੋ ਕਿ ਪੈਲੀਅਟ ਨੇ ਖੋਜੀ ਸੀ, ਸਬੰਧੀ ਕਾਫੀ ਖੋਜਬੀਨ ਕੀਤੀ ਸੀ। ਗਥਾਈਟ ਨੇ ਪੈਲੀਅਟ ਵੱਲੋਂ ਲੱਭੀ ਸੌਗਦੀਆਈ ਸਮੱਗਰੀ ਆਧਾਰਿਤ ਕਾਫੀ ਲੇਖ ਪ੍ਰਕਾਸ਼ਿਤ ਕੀਤੇ ਪਰ ਪਹਿਲੀ ਵਿਸ਼ਵ ਜੰਗ ਸਮੇਂ ਉਸਦੀ ਮੌਤ ਹੋ ਗਈ। ਗੌਥੀਅਨ ਦਾ ਸਭ ਤੋਂ ਮਹਾਨ ਕੰਮ ਸੌਗਦੀਆਈ ਭਾਸ਼ਾ ਦੀ ਸ਼ਬਦਾਵਲੀ ਲਿਖਣ ਦਾ ਸੀ ਜੋ ਕਿ ਉਸਦੀ ਅਚਨਚੇਤ ਹੋਈ ਮੌਤ ਕਾਰਨ ਮੁਕੰਮਲ ਹੋਣ ਤੋਂ ਰਹਿ ਗਿਆ। ਪਰ ਬਾਅਦ ਵਿੱਚ ਇਹ ਕੰਮ ਏਮਾਈਲ ਬੈੱਨਵੈਨੀਸਤੇ ਵੱਲੋਂ ਸਿਰੇ ਚਾੜ੍ਹਿਆ ਗਿਆ।[4]
Remove ads
ਵਿਆਕਰਣ
ਨਾਂਵ
Light stems
Heavy stems
Contracted stems
ਕਿਰਿਆ
Present indicative
Imperfect indicative
ਹਵਾਲੇ
Wikiwand - on
Seamless Wikipedia browsing. On steroids.
Remove ads