ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ

From Wikipedia, the free encyclopedia

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
Remove ads

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਜਿਹਦਾ ਨਾਂ ਚੌਥੇ ਸਿੱਖ ਗੁਰੂ ਅਤੇ ਅੰਮ੍ਰਿਤਸਰ ਸ਼ਹਿਰ ਦੇ ਮੋਢੀ ਗੁਰੂ ਰਾਮਦਾਸ ਜੀ ਮਗਰੋਂ ਪਿਆ ਹੈ, ਅੰਮ੍ਰਿਤਸਰ, ਪੰਜਾਬ ਤੋਂ ੧੧ ਕਿੱਲੋਮੀਟਰ ਉੱਤਰ-ਪੱਛਮ ਵੱਲ ਪੈਂਦਾ ਕੌਮਾਂਤਰੀ ਹਵਾਈ ਅੱਡਾ ਹੈ। ਇਹ ਰਾਜਾਸਾਂਸੀ ਪਿੰਡ ਨੇੜੇ ਅੰਮ੍ਰਿਤਸਰ-ਅਜਨਾਲ਼ਾ ਰੋੜ 'ਤੇ ਪੈਂਦਾ ਹੈ। ਅੰਮ੍ਰਿਤਸਰ ਤੋਂ ਛੁੱਟ ਇਹ ਹਵਾਈ ਅੱਡਾ ਪੰਜਾਬ ਦੇ ਨੇੜਲੇ ਇਲਾਕਿਆਂ, ਹਿਮਾਚਲ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹਿਆਂ ਅਤੇ ਜੰਮੂ ਅਤੇ ਕਸ਼ਮੀਰ ਦੇ ਦੱਖਣੀ ਜ਼ਿਲ੍ਹਿਆਂ ਦੇ ਕੰਮ ਵੀ ਆਉਂਦਾ ਹੈ। ਨਵੇਂ ਸਮੁੱਚੇ ਟਰਮੀਨਲ ਦੀ ਸਮਾਈ ਪੁਰਾਣੇ ਟਰਮੀਨਲ ਤੋਂ ਦੁੱਗਣੀ ਹੈ। ਇਸ ਹਵਾਈ ਅੱਡੇ ਤੋਂ ੧੧ ਘਰੇਲੂ ਅਤੇ ੭ ਕੌਮਾਂਤਰੀ ਉਡਾਣਾਂ ਹਨ।

ਵਿਸ਼ੇਸ਼ ਤੱਥ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ Srī Gurū Rāmadāsa Jī Kaumāntarī Havā'ī Aḍā, Summary ...
Remove ads
Loading related searches...

Wikiwand - on

Seamless Wikipedia browsing. On steroids.

Remove ads