ਹਰਮਨ ਮਿਨਕੋਵਸਕੀ

From Wikipedia, the free encyclopedia

ਹਰਮਨ ਮਿਨਕੋਵਸਕੀ
Remove ads

ਹਰਮਨ ਮਿਨਕੋਵਸਕੀ (Hermann Minkowski) ਜੁਮੈਟਰੀ ਆਫ ਨੰਬਰਜ਼ ਦੇ ਮੋਢੀ ਸਨ।[1]

ਵਿਸ਼ੇਸ਼ ਤੱਥ ਹਰਮਨ ਮਿਨਕੋਵਸਕੀ, ਜਨਮ ...
Remove ads

ਜਨਮ

ਹਰਮਨ ਮਿਨਕੋਵਸਕੀ ਦਾ ਜਨਮ ਲਿਥੂਆਨੀਆ ਦੇ ਨਗਰ ਅਲੈਕਸੋਟਾਸ ਵਿੱਚ 22 ਜੂਨ 1864 ਨੂੰ ਹੋਇਆ। ਪਿਤਾ ਲੈਵਿਨ ਮਿਨਕੋਵਸਕੀ ਤੇ ਮਾਤਾ ਰਾਸ਼ੇਲ ਦੋਵੇਂ ਹੀ ਜਰਮਨ ਮੂਲ ਦੇ ਸਨ। ਸੱਤ ਸਾਲ ਦੀ ਉਮਰ ਤਕ ਉਹ ਘਰ ਹੀ ਪੜ੍ਹਿਆ। 1872 ਵਿੱਚ ਮਾਤਾ ਪਿਤਾ ਨਾਲ ਜਰਮਨੀ ਚਲਾ ਗਿਆ।

ਸਿੱਖਿਆ

ਉਹ ਐਲਸਟਾਡਿਸ਼ ਜਿਮਨੇਜ਼ੀਅਮ ਵਿੱਚ ਪੜ੍ਹਨ ਲੱਗਿਆ। ਮਿਨਕੋਵਸਕੀ ਨੇ 1880 ਕੋਇੰਜ਼ਬਰਗ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਫਿਰ ਉਹ ਬਰਲਿਨ ਯੂਨੀਵਰਸਿਟੀ ਵਿੱਚ ਪੜ੍ਹਿਆ। ਲਿੰਡਰਮਾਨ ਦੇ ਨਿਰਦੇਸ਼ਨ ਹੇਠ ਉਸ ਨੇ 1885 ਵਿੱਚ ਡਾਕਟਰੇਟ ਦੀ ਡਿਗਰੀ ਕੋਇੰਜ਼ਬਰਗ ਯੂਨੀਵਰਸਿਟੀ ਤੋਂ ਲਈ। ਇੱਥੇ ਹੀ ਉਸ ਦਾ ਸੰਪਰਕ ਹਿਲਬਰਟ ਨਾਲ ਹੋਇਆ। 1887 ਵਿੱਚ ਉਸ ਨੇ ਬੋਨ ਯੂਨੀਵਰਸਿਟੀ ਵਿੱਚ ਬਿਨਾਂ ਤਨਖ਼ਾਹ ਪੜ੍ਹਾਉਣਾ ਸ਼ੁਰੂ ਕੀਤਾ। 1892 ਵਿੱਚ ਉਹ ਐਸੋਸੀਏਟ ਪ੍ਰੋਫ਼ੈਸਰ ਬਣ ਗਿਆ।

ਗਣਿਤ ਵਿੱਚ ਰੁਚੀ

ਗਣਿਤ ਦੇ ਨਾਲ ਨਾਲ ਉਸ ਦੀ ਰੁਚੀ ਫਿਜ਼ਿਕਸ ਵਿੱਚ ਵਧਣ ਲੱਗੀ। ਆਦਰਸ਼ ਤਰਲ ਵਿੱਚ ਡੁੱਬੀਆਂ ਵਸਤਾਂ ਦੀ ਗਤੀ ਦਾ ਵਿਸ਼ਲੇਸ਼ਣ ਉਸ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ। ਛੇਤੀ ਹੀ ਉਹ ਬੋਨ ਇੰਸਟੀਚਿਊਟ ਆਫ ਫਿਜ਼ਿਕਸ ਵਿੱਚ ਪਹੁੰਚ ਗਿਆ ਜਿਸ ਦਾ ਮੁਖੀ ਹਰਟਜ਼ ਸੀ। 1894 ਵਿੱਚ ਹਰਟਜ਼ ਦੀ ਮ੍ਰਿਤੂ ਉਪਰੰਤ ਮਿਨਕੋਵਸਕੀ ਨੇ ਵੀ ਬੋਨ ਛੱਡ ਦਿੱਤਾ ਤੇ ਜਿਊਰਿਖ ਪਾਲੀਟੈਕਨਿਕ ਵਿੱਚ ਪੜ੍ਹਾਉਣ ਲੱਗਿਆ। 1896 ਵਿੱਚ ਉਸ ਨੇ ਜੁਮੈਟਰੀ ਆਫ ਨੰਬਰਜ਼ ਪੇਸ਼ ਕੀਤੀ। ਪਾਲੀਟੈਕਨਿਕ ਵਿੱਚ ਉਸ ਨੂੰ ਇੰਜਨੀਅਰਿੰਗ ਨਾਲ ਸਬੰਧਿਤ ਗਣਿਤਕ ਸਮੱਸਿਆਵਾਂ ਸਮਝਣ ਵਿੱਚ ਮਦਦ ਮਿਲੀ। 1902 ਵਿੱਚ ਉਹ ਗੋਟਿੰਜਨ ਯੂਨੀਵਰਸਿਟੀ ਚਲਾ ਗਿਆ। ਇੱਥੇ ਉਸ ਨੂੰ ਵਿਸ਼ੇਸ਼ ਚੇਅਰ ਸਥਾਪਤ ਕਰਵਾ ਕੇ ਹਿਲਬਰਟ ਨੇ ਬੁਲਾਇਆ ਸੀ। ਗੋਟਿੰਜਨ ਵਿੱਚ ਮਿਨਕੋਵਸਕੀ ਮੂਲ ਰੂਪ ਵਿੱਚ ਗਣਿਤਕ ਭੌਤਿਕ ਵਿਗਿਆਨ ਨਾਲ ਜੁੜਿਆ।

ਮੌਤ

ਮਿਨਕੋਵਸਕੀ ਦਾ ਦੇਹਾਂਤ 12 ਜਨਵਰੀ 1909 ਨੂੰ ਗੋਟਿੰਜਨ ਵਿੱਚ ਹੋਇਆ। ਉਸ ਵੇਲੇ ਉਹਨਾਂ ਦੀ ਉਮਰ ਚੁਤਾਲੀ ਸਾਲ ਦੀ ਸੀ।

ਯੋਗਦਾਨ

ਉਸ ਨੇ ਆਇੰਸਟਾਈਨ ਦੀ ਸਪੈਸ਼ਲ ਥਿਊਰੀ ਨੂੰ ਸਪੇਸ-ਟਾਈਮ ਦੀ ਸੰਗਠਿਤ ਇਕਾਈ ਨਾਲ ਪੁਨਰ ਪਰਿਭਾਸ਼ਤ ਕੀਤਾ। ਇਸ ਬਾਰੇ ਆਪਣਾ ਕਾਰਜ ਉਸ ਨੇ ਆਪਣੀ ਪੁਸਤਕ ‘ਸਪੇਸ ਐਂਡ ਟਾਈਮ’ ਵਿੱਚ ਪੇਸ਼ ਕੀਤਾ। ਆਇੰਸਟਾਈਨ ਨੇ ਮਿਨਕੋਵਸਕੀ ਦੇ ਕਾਰਜ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਮਿਨਕੋਵਸਕੀ ਦੇ ਸਪੇਸ ਟਾਈਮ ਮਾਡਲ ਤੋਂ ਪਹਿਲਾਂ ਆਇੰਸਟਾਈਨ ਦੀਆਂ ਗੱਲਾਂ ਸਿਰਫ਼ ਸਿਧਾਂਤਕ ਪ੍ਰਤੀਤ ਹੁੰਦੀਆਂ ਸਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads