ਹਰੀਮ ਫ਼ਾਰੂਕ਼
From Wikipedia, the free encyclopedia
Remove ads
ਹਰੀਮ ਫ਼ਾਰੂਕ਼ (Urdu: حریم فاروق; ਜਨਮ 26 ਮਈ 1992) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ।[1][2] ਉਹ ਪਾਕਿਸਤਾਨੀ ਗਾਇਕ ਅਬਦੁੱਲਾ ਕੁਰੈਸ਼ੀ ਦੀ ਭੈਣ ਹੈ।[3] ਉਸਨੇ ਆਪਣਾ ਕੈਰੀਅਰ ਥਿਏਟਰ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਉਹ ਵੱਡੇ ਪਰਦੇ ਉੱਪਰ ਸਿਆਹ ਫ਼ਿਲਮ ਵਿੱਚ ਨਜ਼ਰ ਆਈ। ਹਰੀਮ ਦੀ ਜਾਣ-ਪਛਾਣ ਉਦੋਂ ਹੀ ਬਣੀ ਜਦ ਉਹ ਅਹਿਸਨ ਖਾਨ ਨਾਲ ਮੌਸਮ ਵਿੱਚ ਨਜ਼ਰ ਆਈ। ਇਸ ਡਰਾਮੇ ਨੇ ਖੁਦ ਦੇ ਨਾਲ ਨਾਲ ਹਰੀਮ ਨੂੰ ਵੀ ਮਕਬੂਲ ਕਰ ਦਿੱਤਾ।[4][5]
Remove ads
ਮੁੱਢਲਾ ਜੀਵਨ
ਹਰੀਮ ਫਾਰੂਕ ਦਾ ਜਨਮ 26 ਮਈ, 1989 ਨੂੰ ਇਸਲਾਮਾਬਾਦ ਵਿੱਚ ਹੋਇਆ ਸੀ। ਇਸ ਦਾ ਜ਼ਿਆਦਾਤਰ ਸਮਾਂ ਕਰਾਚੀ ਵਿੱਚ ਬੀਤਿਆ ਜਿੱਥੇ ਉਹ ਆਪਣੇ ਮਾਤਾ ਪਿਤਾ ਨਾਲ ਗਈ। ਇਸ ਦੇ ਮਾਤਾ ਪਿਤਾ ਦੋਵੇਂ ਡਾਕਟਰ ਹਨ, ਇਸ ਦੇ ਪਿਤਾ ਜਨ ਸਿਹਤ ਵਿੱਚ ਪੀ.ਐਚ.ਡੀ. ਅਤੇ ਅੰਤਰਰਾਸ਼ਟਰੀ ਸਲਾਹਕਾਰ ਹਨ ਜਦੋਂ ਕਿ ਇਸ ਦੀ ਮਾਂ ਚਮੜੀ ਰੋਗਾਂ ਦੀ ਮਾਹਿਰ ਹੈ।[6] ਇਸ ਅਭਿਨੇਤਰੀ ਨੇ ਆਪਣੀ ਮੁੱਢਲੀ ਸਿੱਖਿਆ ਕਰਾਚੀ ਗ੍ਰਾਮਰ ਸਕੂਲ ਤੋਂ ਪ੍ਰਾਪਤ ਕੀਤੀ। ਇਸ ਨੇ ਕਾਇਦਾ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ ਤੋਂ ਸਮਾਜ ਸ਼ਾਸਤਰ ਅਤੇ ਪੱਤਰਕਾਰੀ ਵਿੱਚ ਬੈਚਲਰ ਡਿਗਰੀ ਹਾਸਿਲ ਕੀਤੀ, ਜਿਸ ਤੋਂ ਬਾਅਦ ਇਸ ਨੇ ਅਦਾਕਾਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਗਾਇਕ ਅਬਦੁੱਲਾ ਕੁਰੈਸ਼ੀ (ਗਾਇਕ) ਇਸ ਦਾ ਚਚੇਰਾ ਭਰਾ ਹੈ।[7]
Remove ads
ਕੈਰੀਅਰ
ਹਰੀਮ ਫਾਰੂਕ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਥੀਏਟਰ ਵਿੱਚ ਕੀਤੀ, ਇਸ ਵਿੱਚ ਪਵਨੇ 14 ਅਗਸਤ ਵਿੱਚ ਫਾਤਿਮਾ ਜਿਨਾਹ ਦੀ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੀ ਸੀ ਅਤੇ ਆਂਗਨ ਤਰੇਹਾ ਵਿੱਚ ਕਿਰਨ ਦੀ ਭੂਮਿਕਾ ਨਿਭਾਈ ਸੀ। ਅਗਲੇ ਸਾਲ, ਇਸ ਨੇ 2013 ਦੀ ਦਹਿਸ਼ਤ ਵਾਲੀ ਥ੍ਰਿਲਰ ਫ਼ਿਲਮ ਸਿਆਹ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ। ਹਰੀਮ ਨੇ 2014 ਵਿੱਚ ਪਾਕਿਸਤਾਨੀ ਚੋਟੀ ਦੇ ਟੀਵੀ ਚੈਨਲ ਹਮ ਟੀਵੀ 'ਤੇ ਅਹਿਸਨ ਖਾਨ ਅਤੇ ਯੁਮਨਾ ਜ਼ੈਦੀ ਦੇ ਨਾਲ ਮੌਸਮ ਰਾਹੀਂ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਪਹਿਲਾ ਨਾਟਕ ਸੁਪਰਹਿੱਟ ਬਣਨ ਤੋਂ ਬਾਅਦ, ਇਸ ਨੇ ਸ਼ੋਬਿਜ਼ ਇੰਡਸਟਰੀ ਨੂੰ ਬਹੁਤ ਸਾਰੇ ਮਸ਼ਹੂਰ ਡਰਾਮੇ ਦਿੱਤੇ ਹਨ ਜਿਵੇਂ ਕਿ ਦੁਰਸਰੀ ਬੀਵੀ ਅਤੇ ਮੇਰੇ ਹਮਦਮ ਮੇਰੇ ਦੋਸਤ ਅਤੇ ਦਯਾਰ-ਏ-ਦਿਲ 2015 ਵਿੱਚ। ਫਾਰੂਕ ਟੈਲੀਵੀਜ਼ਨ ਨਾਟਕ ਸਨਮ ਦਾ ਵੀ ਹਿੱਸਾ ਸੀ। ਇਸ ਸਾਲ ਇਸ ਨੇ ਦੋਬਾਰਾ ਫਿਰ ਸੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਇਹ ਫੀਚਰ ਫ਼ਿਲਮ ਜਾਨਾਨ ਦੀ ਸਹਿ-ਨਿਰਮਾਤਾ ਸੀ। ਇਸ ਨੇ ਕਾਮੇਡੀ ਫ਼ਿਲਮ ਪਾਰਚੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਜੋਂ ਆਪਣੀ ਸ਼ੁਰੂਆਤ ਕੀਤੀ ਜਿਸ ਵਿੱਚ ਇਸ ਨੇ ਇੱਕ ਮਹਿਲਾ ਡੋਨ ਦਾ ਕਿਰਦਾਰ ਨਿਭਾਇਆ, ਜਿਸ ਵਿੱਚ ਸਹਿ-ਅਦਾਕਾਰ ਅਲੀ ਰਹਿਮਾਨ ਖਾਨ, ਅਹਿਮਦ ਅਲੀ ਅਕਬਰ ਅਤੇ ਉਸਮਾਨ ਮੁਖਤਾਰ ਮੁੱਖ ਭੂਮਿਕਾਵਾਂ ਵਿੱਚ ਸਨ।
Remove ads
ਫ਼ਿਲਮੋਗ੍ਰਾਫੀ
† | ਫ਼ਿਲਮ / ਡਰਾਮੇ ਨੂੰ ਦਰਸਾਉਂਦਾ ਹੈ ਜੋ ਅਜੇ ਜਾਰੀ ਨਹੀਂ ਹੋਇਆ ਹੈ |
† | ਫ਼ਿਲਮ / ਨਾਟਕ ਨੂੰ ਦਰਸਾਉਂਦਾ ਹੈ ਜੋ ਇਸ ਸਮੇਂ ਸਿਨੇਮਾ / ਰੇਡੀਓ 'ਤੇ ਹਨ |
ਫ਼ਿਲਮਾਂ
ਟੈਲੀਵਿਜ਼ਨ
ਮੇਜ਼ਬਾਨੀ
ਹਮ ਅਵਾਰਡ 2017
ਹਮ ਈਦ ਸ਼ੋਅ 2017 (2 ਐਪੀਸੋਡ)
3 ਪੀ.ਐਸ.ਐਲ ਓਪਨਿੰਗ ਸ਼ੇਅਰਮਨੀ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads