ਹਾਜਰਾ ਮਸਰੂਰ
From Wikipedia, the free encyclopedia
Remove ads
ਹਾਜਰਾ ਮਸਰੂਰ ਇੱਕ ਪਾਕਿਸਤਾਨੀ ਹਕੂਕ ਨਿਸਵਾਂ ਦੀ ਅਲੰਬਰਦਾਰ ਲੇਖਕ ਸੀ।[1] ਉਸਨੂੰ ਕਈ ਇਨਾਮਾਂ ਨਾਲ ਨਵਾਜ਼ਾ ਗਿਆ ਜਿਸ ਵਿੱਚ ਤਮਗ਼ਾ ਹੁਸਨ ਕਾਰਕਰਦਗੀ 1995 ਬਤੌਰ ਬਿਹਤਰੀਨ ਲੇਖਕ ਅਤੇ ਆਲਮੀ ਫ਼ਰੋਗ਼ ਉਰਦੂ ਅਦਬ ਐਵਾਰਡ ਵੀ ਸ਼ਾਮਿਲ ਹਨ।[2]
Remove ads
ਜ਼ਾਤੀ ਜ਼ਿੰਦਗੀ
ਹਾਜਰਾ ਦਾ ਜਨਮ ਡਾਕਟਰ ਤਹੂਰ ਅਹਿਮਦ ਖ਼ਾਨ ਦੇ ਘਰ ਲਖਨਊ, ਭਾਰਤ ਵਿੱਚ 17 ਜਨਵਰੀ 1930 ਨੂੰ ਹੋਇਆ। ਉਸ ਦਾ ਪਿਤਾ ਡਾ ਤਾਹੂਰ ਅਹਿਮਦ ਖਾਨ ਬਰਤਾਨਵੀ ਫੌਜ ਵਿੱਚ ਡਾਕਟਰ ਸੀ। ਮੁਲਾਜ਼ਮ ਹੋਣ ਕਰਕੇ ਮੁਖਤਲਿਫ਼ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਸ ਦਾ ਤਬਾਦਲਾ ਹੁੰਦਾ ਰਿਹਾ ਜਿਸ ਕਾਰਨ ਉਹ ਠੀਕ ਮਾਅਨਿਆਂ ਵਿੱਚ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਧਿਆਨ ਨਾ ਦੇ ਸਕੇ। ਖ਼ਦੀਜਾ ਦੀ ਮਾਂ ਦਾ ਨਾਮ ਅਨਵਰ ਜਹਾਂ ਸੀ। ਉਹ ਇੱਕ ਪੜ੍ਹੀ ਲਿਖੀ ਔਰਤ ਸੀ, ਉਸ ਦੇ ਲੇਖ ਔਰਤਾਂ ਦੇ ਵੱਖ ਵੱਖ ਰਿਸਾਲਿਆਂ ਵਿੱਚ ਅਕਸਰ ਛੁਪਦੇ ਰਹਿੰਦੇ ਸਨ। ਇਸ ਦੀ ਵੇਖਾ ਵੇਖੀ ਬੱਚੀਆਂ ਵਿੱਚ ਵੀ ਅਦਬੀ ਰੁਝਾਨ ਪੈਦਾ ਹੋਏ। ਛੋਟੀ ਉਮਰ ਵਿੱਚ ਹੀ ਖ਼ਦੀਜਾ ਦੇ ਬਾਪ ਦੀ ਦਿਲ ਦਾ ਦੌਰਾ ਪੈਣ ਦੇ ਬਾਅਦ ਮੌਤ ਹੋ ਗਈ, ਜਿਸ ਕਰਕੇ ਉਨ੍ਹਾਂ ਦੇ ਖ਼ਾਨਦਾਨ ਨੂੰ ਬੇਹੱਦ ਮੁਸ਼ਕਿਲਾਂ ਪੇਸ਼ ਆਈਆਂ। ਪਰਿਵਾਰ ਕੁੱਝ ਅਰਸਾ ਬੰਬਈ ਵਿੱਚ ਰਿਹਾ। ਭਾਰਤ ਦੀ ਤਕਸੀਮ ਦੇ ਬਾਅਦ ਉਹ ਅਤੇ ਉਸ ਦੀ ਭੈਣ ਹਾਰਜਾ ਮਸਰੂਰ ਲਾਹੌਰ, ਪਾਕਿਸਤਾਨ ਚਲੇ ਗਈਆਂ ਤੇ ਉਥੇ ਸੈਟਲ ਹੋ ਗਈਆਂ ਸਨ।[3] ਆਪਣੀ ਕਿਤਾਬ ਵਿੱਚ ਇੱਕ ਉਰਦੂ ਲੇਖਕ ਨੇ ਲਿਖਿਆ ਹੈ ਕਿ ਹਾਜਰਾ ਮਸ਼ਹੂਰ ਉਰਦੂ ਕਵੀ ਸਾਹਿਰ ਲੁਧਿਆਣਵੀ ਦੇ ਨਾਲ ਮੰਗੀ ਹੋਈ ਸੀ, ਪਰ ਇੱਕ ਵਾਰ ਇੱਕ ਸਾਹਿਤਕ ਇਕੱਠ ਵਿੱਚ ਲੁਧਿਆਣਵੀ ਨੇ ਇੱਕ ਸ਼ਬਦ ਦਾ ਗਲਤ ਉਚਾਰਨ ਕੀਤਾ, ਹਾਜਰਾ ਨੇ ਉਸ ਦੀ ਆਲੋਚਨਾ ਕੀਤੀ, ਉਹ ਗੁੱਸੇ ਹੋ ਗਿਆ ਅਤੇ ਕੁੜਮਾਈ ਟੁੱਟ ਗਈ ਸੀ।[4] ਬਾਅਦ ਵਿਚ, ਉਸ ਨੇ ਅਹਿਮਦ ਅਲੀ ਖਾਨ ਨਾਲ ਵਿਆਹ ਕਰਵਾਇਆ, ਜੋ ਰੋਜ਼ਾਨਾ ਡਾਨ ਅਖਬਾਰ ਦਾ ਸੰਪਾਦਕ ਸੀ। ਉਸ ਦੀਆਂ ਦੋ ਧੀਆਂ ਹਨ। ਉਰਦੂ ਸਾਹਿਤ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਲੇਖਕ ਖ਼ਦੀਜਾ ਮਸਤੂਰ ਉਸ ਦੀ ਛੋਟੀ ਭੈਣ ਸੀ।[5] 15 ਸਤੰਬਰ 2012 ਨੂੰ ਕਰਾਚੀ, ਪਾਕਿਸਤਾਨ ਵਿੱਚ ਉਸ ਦੀ ਮੌਤ ਹੋ ਗਈ।[6]
ਹਾਜਰਾ ਨੇ ਅਹਿਮਦ ਨਦੀਮ ਕਾਸਮੀ ਦੇ ਨਾਲ ਸਾਹਿਤਕ ਮੈਗਜ਼ੀਨ ਨਾਕ਼ੂਸ਼ ਦਾ ਸੰਪਾਦਨ ਕੀਤਾ। ਕਾਸਮੀ ਉਸ ਦਾ ਅਤੇ ਉਸ ਦੀ ਭੈਣ ਦਾ ਮਿੱਤਰ ਸੀ।[4][7]===Background===
Remove ads
ਇਨਾਮ
ਲਿਖਤਾਂ
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads