17 ਜਨਵਰੀ
From Wikipedia, the free encyclopedia
Remove ads
17 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 17ਵਾਂ ਦਿਨ ਹੁੰਦਾ ਹੈ। ਸਾਲ ਦੇ 348 (ਲੀਪ ਸਾਲ ਵਿੱਚ 349) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1595 – ਫ਼ਰਾਂਸ ਨੇ ਸਪੇਨ ਵਿਰੁਧ ਜੰਗ ਦਾ ਐਲਾਨ ਕੀਤਾ।
- 1775 – ਪੋਲੈਂਡ ਵਿੱਚ 9 ਬਜ਼ੁਰਗ ਔਰਤਾਂ ਨੂੰ ਚੁੜੈਲਾਂ ਕਹਿ ਕੇ ਜਿਊਾਦੀਆਂ ਨੂੰ ਸਾੜ ਦਿਤਾ ਗਿਆ; ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਕਾਰਨ ਫ਼ਸਲ ਘੱਟ ਹੋਈ ਸੀ।
- 1827 – ਡਿਊਕ ਆਫ਼ ਵੈਲਿੰਗਟਨ ਬਰਤਾਨਵੀ ਫ਼ੌਜ ਦਾ ਸੁਪਰੀਮ ਕਮਾਂਡਰ ਬਣਿਆ ਜਿਸ ਹੀ ਫ਼ਰਾਂਸ ਦੇ ਨੈਪੋਲੀਅਨ ਨੂੰ ਹਰਾਇਆ ਸੀ।
- 1846 – ਬੱਦੋਵਾਲ ਵਿੱਚ ਸਿੱਖਾਂ ਵਲੋਂ ਅੰਗਰੇਜ਼ਾਂ ਦੀ ਛਾਵਣੀ 'ਤੇ ਕਬਜ਼ਾ।
- 1872 – ਕੂਕਾ ਆਗੂ ਸਤਿਗੁਰੂ ਰਾਮ ਸਿੰਘ ਗਿ੍ਫ਼ਤਾਰ।
- 1872 – ਸਾਕਾ ਮਾਲੇਰਕੋਟਲਾ: ਅੰਗਰੇਜ਼ਾਂ ਨੇ ਮਲੇਰਕੋਟਲਾ ਵਿੱਚ ੬੬ ਕੂਕੇ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ।
- 1904 – ਰੂਸੀ ਲੇਖਕ ਐਂਤਨ ਚੈਖਵ ਦਾ ਲਿਖਿਆ ਆਖਰੀ ਨਾਟਕ ਚੈਰੀ ਦਾ ਬਗੀਚਾ ਦਾ ਪਹਿਲਾ ਵਾਰ ਸ਼ੋਅ ਹੋਇਆ।
- 1922 – ਚਾਬੀਆਂ ਦਾ ਮੋਰਚਾ 'ਚ ਅਕਾਲੀ ਆਗੂ ਰਿਹਾਅ ਹੋਏ।
- 1927 – ਸੈਂਟਰਲ ਬੋਰਡ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ।
- 1945 – ਰੂਸੀ ਫ਼ੌਜਾਂ ਨੇ ਵਾਰਸਾ (ਪੋਲੈਂਡ) ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਇਆ।
- 1945 – ਸਵੀਡਨ ਦੇ ਰਾਜਦੂਤ ਰਾਊਲਫ਼ ਵਾਲਨਬਰਗ ਨੂੰ ਜਾਸੂਸ ਕਹਿ ਕੇ ਹੰਗਰੀ ਵਿੱਚ ਗਿ੍ਫ਼ਤਾਰ ਕੀਤਾ ਗਿਆ; ਉਸ ਨੇ ਹਜ਼ਾਰਾਂ ਯਹੂਦੀਆਂ ਦੀਆਂ ਜਾਨਾਂ ਬਚਾਈਆਂ ਸਨ।
- 1946 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਹਿਲੀ ਬੈਠਕ ਹੋਈ।
- 1961 – ਅਮਰੀਕਨ ਰਾਸ਼ਟਰਪਤੀ ਆਈਜ਼ਨ ਹਾਵਰ ਨੇ ਕਾਂਗੋ ਗਣਰਾਜ ਦੇ ਆਗੂ ਲੰਮੂਡਾ ਨੂੰ ਕਤਲ ਕਰਨ ਦਾ ਖ਼ੁਫ਼ੀਆ ਹੁਕਮ ਜਾਰੀ ਕੀਤਾ।
- 1969 – ਸੋਯੂਜ਼ 5 ਪੁਲਾੜ ਤੋਂ ਧਰਤੀ 'ਤੇ ਵਾਪਸ ਪੁੱਜਾ।
- 1979 – ਰੂਸ ਨੇ ਜ਼ਮੀਨ ਹੇਠਾਂ ਪ੍ਰਮਾਣੂ ਟੈਸਟ ਕੀਤਾ।
- 1995 – ਕੋਬੇ, ਜਾਪਾਨ ਵਿੱਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
Remove ads
ਜਨਮ



- 1706 – ਸੰਯੁਕਤ ਰਾਜ ਅਮਰੀਕਾ ਦੇ ਬਾਨੀ, ਲੇਖਕ ਅਤੇ ਵਿਗਿਆਨੀ ਬੈਂਜਾਮਿਨ ਫ਼ਰੈਂਕਲਿਨ ਦਾ ਜਨਮ।
- 1798 – ਫਰਾਂਸੀਸੀ ਵਿਚਾਰਕ ਔਗਿਸਟ ਕੌਂਟ ਦਾ ਜਨਮ।
- 1820 – ਅੰਗਰੇਜ਼ੀ ਨਾਵਲਕਾਰ ਅਤੇ ਕਵਿਤਰੀ ਐਨੀ ਬਰੌਂਟੀ ਦਾ ਜਨਮ।
- 1863 – ਰੂਸੀ ਥੀਏਟਰ ਡਾਇਰੈਕਟਰ, ਐਕਟਰ, ਥੀਏਟਰ ਸਿਧਾਂਤਕਾਰ ਕੋਂਸਸਤਾਂਤਿਨ ਸਤਾਨਿਸਲਾਵਸਕੀ ਦਾ ਜਨਮ।
- 1888 – ਭਾਰਤੀ ਆਧੁਨਿਕ ਹਿੰਦੀ ਸਾਹਿਤਕਾਰ ਬਾਬੂ ਗੁਲਾਬ ਰਾਏ ਦਾ ਜਨਮ।
- 1913 – ਪਟਿਆਲਾ ਦਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ।
- 1916 – ਅਮਰੀਕੀ ਭਾਸ਼ਾ ਵਿਗੀਆਨੀ ਚਾਰਲਸ ਹੋਕਤ ਦਾ ਜਨਮ।
- 1917 – ਅਭਿਨੇਤਾ ਅਤੇ ਤਾਮਿਲਨਾਡੂ ਦੇ ਪੰਜਵੇ ਮੁੱਖ ਮੰਤਰੀ ਐੱਮ ਜੀ ਰਾਮਚੰਦਰਨ ਦਾ ਜਨਮ ਹੋਇਆ।
- 1918 – ਭਾਰਤੀ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ, ਅਤੇ ਡਾਇਲਾਗ ਕਮਾਲ ਅਮਰੋਹੀ ਦਾ ਜਨਮ।
- 1923 – ਹਿੰਦੀ ਦਾ ਰਚਨਾਕਾਰ ਰਾਂਗੇ ਰਾਘਵ ਦਾ ਜਨਮ।
- 1940 – ਉਰੂਗੁਏ ਦਾ ਸਿਆਸਤਦਾਨ ਤਾਬਾਰੇ ਵਾਸਕੇਸ ਦਾ ਜਨਮ।
- 1945 – ਭਾਰਤੀ ਕਵੀ, ਹਿੰਦੀ ਅਤੇ ਉਰਦੂ ਫਿਲਮਾਂ ਦਾ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖ਼ਤਰ ਦਾ ਜਨਮ।
- 1960 – ਭਾਰਤੀ ਪੱਤਰਕਾਰ, ਮਹਾਤਮਾ ਗਾਂਧੀ ਦਾ ਪੜਪੋਤਰਾ ਤੁਸ਼ਾਰ ਗਾਂਧੀ ਦਾ ਜਨਮ।
- 1962 – ਪਾਕਿਸਤਾਨੀ ਉਰਦੂ ਕਵੀ, ਨਾਟਕਕਾਰ, ਕਾਲਮਨਵੀਸ ਮਨਸੂਰ ਆਫ਼ਾਕ ਦਾ ਜਨਮ।
Remove ads
ਦਿਹਾਤ
- 1784 – ਜਪਾਨੀ ਚਿਤਰਕਾਰ ਅਤੇ ਕਵੀ ਯੋਸਾ ਬੂਸੋਨ ਦਾ ਦਿਹਾਂਤ।
- 1893 – ਅਮਰੀਕਾ ਦਾ 19ਵੇਂ ਰਾਸ਼ਟਰਪਤੀ ਰੁਦਰਫੋਰਡ ਬੀ. ਹੇਈਜ਼ ਦਾ ਦਿਹਾਂਤ।
- 1917 – ਭਾਰਤੀ ਸਿੱਖ ਵਿਦਿਵਾਨ ਕ੍ਰਿਪਾਲ ਸਿੰਘ ਦਾ ਦਿਹਾਂਤ।
- 1930 – ਭਾਰਤੀ ਸੰਗੀਤਕਾਰਾ ਅਤੇ ਤਵਾਇਫ਼ ਗੌਹਰ ਜਾਨ ਦਾ ਦਿਹਾਂਤ।
- 1961 – ਕਾਂਗੋ ਗਣਰਾਜ ਦਾ ਪਹਿਲਾ ਪ੍ਰਧਾਨ-ਮੰਤਰੀ ਪੈਤਰਿਸ ਲਮੂੰਬਾ ਦਾ ਦਿਹਾਂਤ।
- 1967 – ਅਮਰੀਕਾ ਦੀ ਇੱਕ ਮਾਡਲ ਈਵਲਿਨ ਨੈੱਸਬਿਟ ਦਾ ਦਿਹਾਂਤ।
- 1975 – ਪਾਕਿਸਤਾਨ ਦਾ ਪੇਂਟਰ ਕਲਾਕਾਰ ਅਬਦੁਰ ਰਹਿਮਾਨ ਚੁਗਤਾਈ ਦਾ ਦਿਹਾਂਤ।
- 1982 – ਰੂਸੀ ਲੇਖਕ, ਪੱਤਰਕਾਰ, ਕਵੀ ਵਾਰਲਾਮ ਸ਼ਾਲਾਮੋਵ ਦਾ ਦਿਹਾਂਤ।
- 1988 – ਭਾਰਤੀ ਫਿਲਮ ਅਦਾਕਾਰਾ ਲੀਲਾ ਮਿਸ਼ਰਾ ਦਾ ਦਿਹਾਂਤ।
- 2007 – ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਗਿਆਨੀ ਗੁਰਦਿੱਤ ਸਿੰਘ ਦਾ ਦਿਹਾਂਤ।
- 2010 – ਪੰਜਾਬੀ, ਲੇਖਕ, ਸਾਹਿਤ ਅਲੋਚਕ, ਸੰਪਾਦਕ, ਅਨੁਵਾਦਕ ਡਾ. ਜੋਗਿੰਦਰ ਸਿੰਘ ਰਾਹੀ ਦਾ ਦਿਹਾਂਤ।
- 2010 – ਭਾਰਤ ਬੰਗਾਲੀ ਸਿਆਸਤਦਾਨ ਜੋਤੀ ਬਾਸੂ ਦਾ ਦਿਹਾਂਤ।
- 2014 – ਭਾਰਤੀ ਬਿਜਨੇਸਵੁਮਨ ਸੁਨੰਦਾ ਪੁਸ਼ਕਰ ਦਾ ਦਿਹਾਂਤ।
- 2014 – ਭਾਰਤ ਦੀ ਫ਼ਿਲਮੀ ਅਦਾਕਾਰਾ ਸੁਚਿਤਰਾ ਸੇਨ ਦਾ ਦਿਹਾਂਤ।
- 2016 – ਪੰਜਾਬੀ ਗਾਇਕਾ ਮਨਪ੍ਰੀਤ ਅਖ਼ਤਰ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads