ਹਾਸ਼ਮੀ ਰਫਸੰਜਾਨੀ

From Wikipedia, the free encyclopedia

ਹਾਸ਼ਮੀ ਰਫਸੰਜਾਨੀ
Remove ads

ਅਕਬਰ ਹਾਸ਼ਮੀ ਰਫਸੰਜਾਨੀ 1989 ਤੋਂ 1997 ਦੇ ਵਿੱਚ ਦੋ ਵਾਰ ਈਰਾਨ ਦਾ ਰਾਸ਼ਟਰਪਤੀ ਰਹਿ ਚੁੱਕਾ ਹੈ। ਰਫਸੰਜਾਨੀ ਕਾਫ਼ੀ ਦਿਨਾਂ ਤੋਂ ਸਰਕਾਰੀ ਵਿਵਸਥਾ ਦਾ ਹਿੱਸਾ ਨਹੀਂ ਸੀ। ਰਫਸੰਜਾਨੀ ਨੂੰ ਯਥਾਰਥਵਾਦੀ ਅਤੇ ਪਰੰਪਰਾਵਾਦੀ ਨੇਤਾ ਮੰਨਿਆ ਜਾਂਦਾ ਸੀ। ਰਫਸੰਜਾਨੀ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਕਾਰਜ ਕਾਲ ਦੇ ਦੌਰਾਨ ਪੱਛਮੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਈਰਾਨ ਨੂੰ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਸਥਾਪਤ ਕੀਤਾ। ਰਫਸੰਜਾਨੀ ਨੇ ਈਰਾਨੀ ਕ੍ਰਾਂਤੀ ਦੇ ਤੁਰੰਤ ਬਾਅਦ ਖ਼ੁਦ ਨੂੰ ਇੱਕ ਤਾਕਤਵਰ ਨੇਤਾ ਦੇ ਰੂਪ ਵਿੱਚ ਸਥਾਪਤ ਕੀਤਾ ਅਤੇ ਇਸਲਾਮੀ ਰਿਪਬਲਿਕਨ ਪਾਰਟੀ ਦੀ ਸਥਾਪਨਾ ਕੀਤੀ। ਇਸ ਪਾਰਟੀ ਨੇ 1987 ਤੱਕ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਲੇਕਿਨ 1987 ਵਿੱਚ ਇਹ ਪਾਰਟੀ ਅੰਦਰੂਨੀ ਮੱਤਭੇਦਾਂ ਦੀ ਵਜ੍ਹਾ ਨਾਲ ਬਿਖਰ ਗਈ। ਹਾਸ਼ਮੀ ਰਫਸੰਜਾਨੀ 1980 ਤੋਂ 1988 ਤੱਕ ਈਰਾਨੀ ਸੰਸਦ, ਜਿਸਨੂੰ ਮਜਲਿਸ ਕਿਹਾ ਜਾਂਦਾ ਹੈ, ਦਾ ਪ੍ਰਧਾਨ ਰਿਹਾ। 1980 ਤੋਂ 1988 ਤੱਕ ਚਲੀ ਇਰਾਨ-ਇਰਾਕ ਜੰਗ ਦੇ ਆਖ਼ਿਰੀ ਸਾਲਾਂ ਵਿੱਚ ਆਇਤੁੱਲਾ ਖਮੇਨੀ ਨੇ ਰਫਸੰਜਾਨੀ ਨੂੰ ਸ਼ਸਤਰਬੰਦ ਸੈਨਾਵਾਂ ਦਾ ਕਾਰਜਕਾਰੀ ਕਮਾਂਡਰ ਇਸ ਚੀਫ ਵੀ ਬਣਾਇਆ ਸੀ।

ਵਿਸ਼ੇਸ਼ ਤੱਥ Ayatollahਅਕਬਰ ਹਾਸ਼ਮੀ ਰਫਸੰਜਾਨੀ, 4ਥਾ ਇਰਾਨੀ ਰਾਸ਼ਟਰਪਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads