ਹਿਜਾਬ
From Wikipedia, the free encyclopedia
Remove ads
ਹਿਜਾਬ ਇੱਕ ਤਰਾਂ ਦਾ ਪਰਦਾ ਹੁੰਦਾ ਜੋ ਕੀ ਸਿਰ ਅਤੇ ਛਾਤੀ ਨੂੰ ਧੱਕਣ ਲਈ ਮੁਸਲਿਮ ਔਰਤਾਂ ਪਰਿਵਾਰ ਤੋਂ ਬਾਹਰਲੇ ਮਰਦ ਦੀ ਮੌਜੂਦਗੀ ਵਿੱਚ ਲੇਂਦੀ ਹਨ।[1][2] ਇਹ ਅਕਸਰ ਇਸਲਾਮ ਵਿੱਚ ਜਵਾਨ ਮਹਿਲਾਵਾਂ ਨੂੰ ਪਹਿਨਾਇਆ ਜਾਂਦਾ ਹੈ। ਕਈਆਂ ਮੁਤਾਬਕ ਹਿਜਾਬ ਆਪਣੇ ਪਰਿਵਾਰ ਦੇ ਬਾਹਰ ਵਾਲੀ ਗੈਰ- ਮੁਸਲਿਮ ਮਹਿਲਾ ਦੀ ਮੌਜੂਦਗੀ ਦੇ ਵਿੱਚ ਵੀ ਪਾ ਲਿਆ ਜਾਂਦਾ ਹੈ।



ਅਤੇ ਹਿਜਾਬ ਨੂੰ ਆਪਣੇ ਘਰ ਦੀਆਂ ਦੀ ਉਪਸਥਿਤੀ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ। ਇਸਨੂੰ ਦਰਸ਼ਾਉਣ ਵਾਲਾ ਅਰਬੀ ਸ਼ਬਦ ਹੈ ਖੀਮਾਰ (خمار)। ਇਹ ਓਟ ਵੱਖ ਵੱਖ ਕਿਸਮਾਂ ਵਿੱਚ ਆਉਂਦਾ ਹੈ ਜਿਂਵੇ ਕੀ ਸਧਾਰਨ ਹਿਜਾਬ (ਜੋ ਕੀ ਸਿਰਫ ਸਿਰ ਨੂੰ ਢੱਕਦਾ ਹੈ) ਅਤੇ ਨਿਕ਼ਾਬ ਜਾਂ ਬੁਰਕਾ ਜੋ ਕੀ ਪੂਰੇ ਸ਼ਰੀਰ ਨੂੰ ਢੱਕਦਾ ਹੈ। ਇਸਨੂੰ ਪਾਉਣ ਦੀ ਭਾਂਤੀ-ਭਾਂਤੀ ਦੀ ਸ਼ੈਲੀ ਹਨ। ਮੁਸਲਿਮ ਪੁਰਖ਼ ਵੀ ਲਜੀਲੇ ਪਹਿਰਾਵੇ ਦੇ ਮਿਆਰ ਦੀ ਪਾਲਣਾ ਕਰਦੇ ਹਨ। ਕੁਰਾਨ ਦੇ ਕੋਈ ਐਸੀ ਤਲਬ ਨਹੀਂ ਕੀ ਮਹਿਲਾਵਾਂ ਨੂੰ ਆਪਣਾ ਮੂੰਹ ਪਰਦੇ ਨਾਲ ਜਾਂ ਪੂਰੇ ਜਿਸਮ ਨੂੰ ਬੁਰਕ਼ੇ ਜਾਂ ਚਾਦੋਰ ਨਾਲ ਢੱਕਣ ਦਾ ਫਰਮਾਨ ਨਹੀਂ ਹੈ। ਪਰ ਕੁਰਾਨ ਮੁਸਲਿਮ ਆਦਮੀ ਅਤੇ ਮਹਿਲਾਵਾਂ ਨੂੰ ਲਜੀਲੇ ਪਹਿਰਾਵੇ ਪਾਉਣ ਦਾ ਫ਼ਰਮਾਨ ਕਰਦੀ ਹੈ।[4][5]
Remove ads
ਸਰਕਾਰੀ ਤਾਮੀਲ ਅਤੇ ਪਾਬੰਦੀ

ਕੁਝ ਸਰਕਾਰਾਂ ਇੱਦਾ ਦੀ ਹਨ ਜੋ ਕੀ ਹੁਕਮ ਚਲਾਕੇ ਮਹਿਲਾਵਾਂ ਨੂੰ ਹਿਜਾਬ ਪਾਉਣ ਲਈ ਮਜਬੂਰ ਕਰਦੀ ਹਨ ਤੇ ਕੁਝ ਸਰਕਾਰਾਂ ਨੇ ਇਸ ਉੱਤੇ ਪਾਬੰਦੀ ਲਗਾ ਰੱਖੀ ਹੈ।
ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਹੁਕਮ ਜਾਰੀ ਕਰਕੇ ਮਹਿਲਾਵਾਂ ਦਾ ਹਿਜਾਬ ਪਾਉਣਾ ਅਨਿਵਾਰੀ ਕਰ ਰੱਖਿਆ ਹੈ। ਸਾਊਦੀ ਅਰਬ ਵਿੱਚ ਵੀ ਨਿਕ਼ਾਬ ਪਾਕੇ ਮੂੰਹ ਨੂੰ ਢੱਕਣਾ ਅਧਿਦੇਸ਼ਾਤਮਿਕ ਹੈ। ਤੁਰਕੀ, ਟਿਊਨੀਸ਼ੀਆ, ਅਤੇ ਤਜ਼ਾਕਿਸਤਾਨ ਦੇਸ਼ਾਂ ਵਿੱਚ ਕਾਨੂਨ ਨੇ ਸਕੂਲ, ਯੂਨੀਵਰਸਿਟੀ ਆਦਿ ਵਿੱਚ ਨਿਜਾਬ ਪਾਉਣ ਤੇ ਰੋਕ ਲਗਾਈ ਹੋਈ ਹੈ। ਇਰਾਨ ਤੇ ਇੰਡੋਨੇਸ਼ੀਆ ਨੇ ਮਹਿਲਾਵਾਂ ਲਈ ਹਿਜਾਬ ਪਾਉਣਾ ਆਵਸ਼ਕ ਕਰ ਰੱਖਿਆ ਹੈ।[8] ਅਤੇ ਫਰਾਂਸ ਨੇ 15ਮਾਰਚ, 2004 ਨੂੰ ਨਿਕ਼ਾਬ ਤੇ ਪਰਦੇ ਕਰਨ ਉੱਤੇ ਵਰਜਣ ਲਗਾਇਆ ਹੋਇਆ ਹੈ।.[9]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads