ਹੁਮਾਯੂੰ ਦਾ ਮਕਬਰਾ
From Wikipedia, the free encyclopedia
Remove ads
ਹੁਮਾਯੂੰ ਦਾ ਮਕਬਰਾ ਦਿੱਲੀ, ਭਾਰਤ ਵਿੱਚ ਮੁਗਲ ਸਮਰਾਟ ਹੁਮਾਯੂੰ ਦਾ ਮਕਬਰਾ ਹੈ। ਮਕਬਰੇ ਨੂੰ ਹੁਮਾਯੂੰ ਦੀ ਮੁੱਖ ਪਤਨੀ, ਮਹਾਰਾਣੀ ਹਮੀਦਾ ਬਾਨੂ ਬੇਗਮ ਦੁਆਰਾ, ਉਸਦੇ ਪੁੱਤਰ ਅਕਬਰ, ਦੀ ਸਰਪ੍ਰਸਤੀ 'ਤੇ 1558 ਵਿੱਚ ਬਣਾਇਆ ਗਿਆ ਸੀ, ਅਤੇ ਮੀਰਕ ਮਿਰਜ਼ਾ ਘੀਆਸ ਅਤੇ ਉਸਦੇ ਪੁੱਤਰ ਸੱਯਦ ਮੁਹੰਮਦ,ਦੁਆਰਾ ਡਿਜ਼ਾਈਨ ਕੀਤਾ ਗਿਆ ਸੀ, ਜੋ ਕਿ ਫ਼ਾਰਸੀ ਆਰਕੀਟੈਕਟ ਸਨ। ਇਹ ਭਾਰਤੀ ਉਪਮਹਾਂਦੀਪ ਦਾ ਪਹਿਲਾ ਬਾਗ਼-ਮਕਬਰਾ ਸੀ, ਅਤੇ ਇਹ ਨਿਜ਼ਾਮੂਦੀਨ ਪੂਰਬ, ਦਿੱਲੀ, ਭਾਰਤ ਵਿੱਚ ਦੀਨਾ-ਪਨਾਹ ਗੜ੍ਹ ਦੇ ਨੇੜੇ ਸਥਿਤ ਹੈ, ਜਿਸਨੂੰ ਪੁਰਾਣਾ ਕਿਲਾ ਵੀ ਕਿਹਾ ਜਾਂਦਾ ਹੈ, ਜੋ ਕਿ ਹੁਮਾਯੂੰ ਨੂੰ 1533 ਵਿੱਚ ਮਿਲਿਆ ਸੀ। ਇਹ ਇੰਨੇ ਵੱਡੇ ਪੈਮਾਨੇ 'ਤੇ ਲਾਲ ਰੇਤਲੇ ਪੱਥਰ ਦੀ ਵਰਤੋਂ ਕਰਨ ਵਾਲੀ ਪਹਿਲੀ ਬਣਤਰ ਵੀ ਸੀ। ਇਸ ਮਕਬਰੇ ਨੂੰ 1993 ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ ਸੀ, ਅਤੇ ਉਦੋਂ ਤੋਂ ਇਸਦੀ ਬਹਾਲੀ ਦਾ ਵਿਆਪਕ ਕੰਮ ਹੋਇਆ ਹੈ, ਜੋ ਹੁਣ ਪੂਰਾ ਹੋ ਗਿਆ ਹੈ।

Remove ads
ਤਸਵੀਰਾਂ
- ਇੱਕ ਕੋਨੇ ਤੋਂ ਦਿਸਦਾ ਦ੍ਰਿਸ਼ (7 ਮਾਰਚ 2017)
- ਗੁੰਬਦ ਦਾ ਦ੍ਰਿਸ਼
- ਕਬਰਾਂ ਸਮੇਤ ਮਕਬਰੇ ਦਾ ਦ੍ਰਿਸ਼
- ਹੁਮਾਯੁੰ ਦਾ ਮਕਬਰਾ ਮੁਗਲ ਕਾਲੀਨ ਰਾਜਗੀਰੀ ਦਾ ਇੱਕ ਬੇਜੋੜ ਨਮੂਨਾ ਹੈ
- ਅਲੀ ਈਸਾ ਖਾਂ ਨਿਆਜੀ ਦਾ ਮਕਬਰਾ
- ਮਕਬਰੇ ਦਾ ਪ੍ਰਵੇਸ਼ਦਵਾਰ
- ਪ੍ਰਵੇਸ਼ਦਵਾਰ ਅੰਦਰ ਵਲੋਂ
- ਇਮਾਰਤ ਦੇ ਨਜ਼ਦੀਕ ਫੱਵਾਰੇ
- ਸ਼ਿਲਾਲੇਖ ਉੱਤੇ ਬੇਗਮ ਦਾ ਚਰਚਾ
- ਹਮੀਦਾ ਬਾਨਾਂ ਬੇਗਮ ਅਤੇ ਦਾਰਾ ਸ਼ਿਕੋਹ ਦੀਆਂ ਕਬਰਾਂ
- ਈਸਾ ਖਾਂ ਮਸਜਦ, ੧੫੪੭ ਨਿਰਮਿਤ
- ਅਰਬ ਸਰਾਏ ਦਾ ਦਵਾਰ
- ਅਫਸਰਵਾਲਾ ਮਕਬਰਾ, ੧੫੬੬ ਈ:
Wikiwand - on
Seamless Wikipedia browsing. On steroids.
Remove ads