ਹੈਜ਼ਾ

From Wikipedia, the free encyclopedia

ਹੈਜ਼ਾ
Remove ads

ਹੈਜ਼ਾ, ਬੈਕਟੀਰੀਆ ਦਾ ਰੋਗ ਹੈ। ਇਸਦੇ ਲੱਛਣ ਕਿਸੇ ਤੋਂ ਵੀ, ਹਲਕੇ ਤੋਂ ਗੰਭੀਰ ਤੱਕ ਹੋ ਸਕਦੇ ਹਨ।[2] ਟਕਸਾਲੀ ਲੱਛਣ ਵੱਡੀ ਮਾਤਰਾ ਵਿੱਚ ਪਾਣੀ ਵਾਲੇ ਦਸਤ ਹਨ ਜੋ ਕੁਝ ਦਿਨ ਰਹਿੰਦੇ ਹਨ।[1] ਉਲਟੀਆਂ ਅਤੇ ਮਾਸਪੇਸ਼ੀਆਂ ਵਿੱਚ ਕੜੱਲ ਵੀ ਹੋ ਸਕਦੀ ਹੈ।[2] ਦਸਤ ਇੰਨੇ ਗੰਭੀਰ ਹੋ ਸਕਦੇ ਹਨ ਕਿ ਇਹ ਘੰਟਿਆਂ ਦੇ ਅੰਦਰ-ਅੰਦਰ ਸ਼ਰੀਰ ਵਿੱਚੋ ਪਾਣੀ ਦੀ ਮਾਤਰਾ ਘਟ ਜਾਂਦੀ ਹੈ।[1] ਇਸ ਦੇ ਨਤੀਜੇ ਵਜੋਂ ਅੱਖਾਂ ਡੁੱਬੀਆਂ, ਠੰਡੀ ਚਮੜੀ, ਚਮੜੀ ਦੀ ਲਚਕਤਾ ਘਟ ਸਕਦੀ ਹੈ, ਅਤੇ ਹੱਥਾਂ ਅਤੇ ਪੈਰਾਂ ਨੂੰ ਝੁਰੜੀਆਂ ਹੋ ਸਕਦੀਆਂ ਹਨ।[4] ਪਾਣੀ ਦੀ ਘਾਟ ਕਰਕੇ ਚਮੜੀ ਨੀਲੀ ਪੈ ਸਕਦੀ ਹੈ।[6] ਲੱਛਣ ਦੋ ਘੰਟੇ ਤੋਂ ਪੰਜ ਦਿਨਾਂ ਬਾਅਦ ਸ਼ੁਰੂ ਹੁੰਦੇ ਹਨ।[2]


ਵਿਸ਼ੇਸ਼ ਤੱਥ ਹੈਜ਼ਾ, ਵਿਸ਼ਸਤਾ ...

ਹੈਜ਼ਾ ਕਈ ਕਿਸਮਾਂ ਦਾ ਹੁੰਦਾ ਹੈ, ਕੁਝ ਕਿਸਮਾਂ ਦੂਜਿਆਂ ਨਾਲੋਂ ਵਧੇਰੇ ਗੰਭੀਰ ਬਿਮਾਰੀ ਪੈਦਾ ਕਰਦੀਆਂ ਹਨ।[1] ਇਹ ਚਿੰਤਾਵਾਂ ਹਨ ਕਿ ਸਮੁੰਦਰੀ ਪੱਧਰ ਵਧਣ ਨਾਲ ਬਿਮਾਰੀ ਦੀਆਂ ਦਰਾਂ ਵਿੱਚ ਵਾਧਾ ਹੋਵੇਗਾ।[1] ਮਲ ਨਿਰੀਖਣ ਦੁਆਰਾ ਹੈਜ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ।[1] ਇੱਕ ਤੇਜ਼ ਡਿੱਪਸਟਿਕ ਨਾਮਕ ਜਾਂਚ ਉਪਲੱਬਧ ਹੈ ਪਰ ਸਹੀ ਨਹੀਂ ਹੈ।[7]

ਹੈਜ਼ਾ ਖ਼ਿਲਾਫ਼ ਰੋਕਥਾਮ ਦੇ ਤਰੀਕਿਆਂ ਵਿੱਚ ਸਵੱਛਤਾ ਵਿੱਚ ਸੁਧਾਰ ਅਤੇ ਸਾਫ ਪਾਣੀ ਦੀ ਪਹੁੰਚ ਸ਼ਾਮਲ ਹੈ[4] ਹੈਜ਼ਾ ਦੇ ਟੀਕੇ ਜੋ ਮੂੰਹ ਦੁਆਰਾ ਦਿੱਤੇ ਜਾਂਦੇ ਹਨ ਲਗਭਗ ਛੇ ਮਹੀਨਿਆਂ ਲਈ ਵਾਜਬ ਸੁਰੱਖਿਆ ਪ੍ਰਦਾਨ ਕਰਦੇ ਹਨ।[1]

ਹੈਜ਼ਾ ਅੰਦਾਜ਼ਨ 3-5 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ 28,800-130,000 ਲੋਕਾਂ ਦੀ ਮੌਤ ਹੋ ਜਾਂਦੀ ਹੈ।[1][5] ਹਾਲਾਂਕਿ ਇਸ ਨੂੰ 2010 ਵਿੱਚ ਮਹਾਂਮਾਰੀ ਦਾ ਨਾਮ ਦਿੱਤਾ ਗਿਆ ਸੀ ਪਰ ਇਹ ਵਿਕਸਤ ਸੰਸਾਰ ਵਿੱਚ ਬਹੁਤ ਘੱਟ ਹੁੰਦਾ ਹੈ[1] ਛੋਟੇ ਬੱਚੇ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਹਨ।[8] ਬਿਮਾਰੀ ਦੇ ਚੱਲ ਰਹੇ ਜੋਖਮ ਵਾਲੇ ਖੇਤਰਾਂ ਵਿੱਚ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਸ਼ਾਮਲ ਹਨ[1] ਪ੍ਰਭਾਵਤ ਹੋਏ ਲੋਕਾਂ ਵਿੱਚ ਮੌਤ ਦਾ ਜੋਖਮ ਆਮ ਤੌਰ ਤੇ 5% ਤੋਂ ਘੱਟ ਹੁੰਦਾ ਹੈ ਪਰ ਇਹ 50% ਤੋਂ ਵੱਧ ਹੋ ਸਕਦਾ ਹੈ।[1] ਇਲਾਜ ਤੱਕ ਪਹੁੰਚ ਨਾ ਹੋਣ ਕਾਰਨ ਮੌਤ ਦੀ ਦਰ ਵੱਧ ਰਹੀ ਹੈ।

Remove ads

ਚਿੰਨ੍ਹ ਅਤੇ ਲੱਛਣ

ਹੈਜ਼ਾ ਦੇ ਮੁੱਢਲੇ ਲੱਛਣ ਹਨ ਦਸਤ ਅਤੇ ਸਪਸ਼ਟ ਤਰਲ ਦੀ ਉਲਟੀਆਂ[9] ਬੈਕਟੀਰੀਆ ਦੇ ਗ੍ਰਹਿਣ ਕਰਨ ਤੋਂ ਅੱਧੇ ਦਿਨ ਤੋਂ ਪੰਜ ਦਿਨਾਂ ਬਾਅਦ ਇਹ ਲੱਛਣ ਆਮ ਤੌਰ 'ਤੇ ਅਚਾਨਕ ਸ਼ੁਰੂ ਹੁੰਦੇ ਹਨ।[10] ਹੈਜ਼ਾ ਦਾ ਇਲਾਜ ਨਾ ਕੀਤੇ ਜਾਣ ਵਾਲਾ ਵਿਅਕਤੀ ਇੱਕ ਦਿਨ ਵਿੱਚ 10 ਤੋਂ 20 ਲੀਟਰ ਤਕ ਦਸਤ ਪੈਦਾ ਕਰ ਸਕਦਾ ਹੈ।[9] ਪ੍ਰਭਾਵਿਤ ਵਿਅਕਤੀਆਂ ਵਿੱਚੋਂ ਹੈਜ਼ਾ ਅੱਧਿਆਂ ਦੀ ਮੌਤ ਕਰਦਾ ਹੈ।[9] ਜੇ ਗੰਭੀਰ ਦਸਤ ਦਾ ਇਲਾਜ ਨਹੀਂ ਕੀਤਾ ਜਾਂਦਾ,ਤਾਂ ਸ਼ਰੀਰ ਦਾ ਸਾਰਾ ਪਾਣੀ ਮੁੱਕ ਜਾਂਦਾ ਹੈ ਜਿਸਦਾ ਨਤੀਜਾ ਜਾਨਲੇਵਾ ਹੋ ਸਕਦਾ ਹੈ।[9] ਹੈਜ਼ਾ ਨੂੰ "ਨੀਲੀ ਮੌਤ" ਦਾ ਉਪਨਾਮ ਦਿੱਤਾ ਗਿਆ ਹੈ[11] ਕਿਉਂਕਿ ਕਿਸੇ ਵਿਅਕਤੀ ਦੀ ਚਮੜੀ ਤਰਲਾਂ ਦੇ ਬਹੁਤ ਨੁਕਸਾਨ ਤੋਂ ਨੀਲੀ-ਸਲੇਟੀ ਹੋ ਸਕਦੀ ਹੈ।[12]

ਰੋਗੀ ਸੁਸਤ ਹੋ ਸਕਦੇ ਹਨ, ਡੀਹਾਈਡਰੇਸਨ ਦੇ ਕਾਰਨ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ, ਨਬਜ਼ ਤੇਜ਼ ਹੁੰਦੀ ਹੈ, ਅਤੇ ਸਮੇਂ ਦੇ ਨਾਲ ਪਿਸ਼ਾਬ ਦੀ ਪੈਦਾਵਾਰ ਘੱਟ ਜਾਂਦੀ ਹੈ, ਮਾਸਪੇਸ਼ੀ ਵਿੱਚ ਕੜੱਲ ਅਤੇ ਕਮਜ਼ੋਰੀ ਹੁੰਦੀ ਹੈ। ਦੌਰੇ ਪੈਣ ਲਗਦੇ ਹਨ ਅਤੇ ਬੱਚੇ ਤਾ ਕੋਮਾਂ ਵਿੱਚ ਵੀ ਜਾ ਸਕਦੇ ਹਨ।[9]

Remove ads

ਕਾਰਨ

ਇਹ ਜਿਆਦਾਤਰ ਅਸੁਰੱਖਿਅਤ ਪਾਣੀ ਅਤੇ ਅਸੁਰੱਖਿਅਤ ਭੋਜਨ ਦੁਆਰਾ ਫੈਲਦਾ ਹੈ।[1] ਕੱਚਾ ਸਮੁੰਦਰੀ ਭੋਜਨ ਇੱਕ ਆਮ ਸਰੋਤ ਹੈ।[13] ਇਸ ਨਾਲ ਕੇਵਲ ਮਨੁੱਖ ਹੀ ਪ੍ਰਭਾਵਿਤ ਹੁੰਦੇ।[1] ਗਰੀਬੀ ਵੀ ਇਸਦਾ ਮੁੱਖ ਕਾਰਨ ਹੋ ਸਕਦੀ ਹੈ।

Thumb
ਵਿਬਰੀਓ ਹੈਜ਼ਾ, ਬੈਕਟੀਰੀਆ, ਜੋ ਹੈਜ਼ਾ ਦਾ ਕਾਰਨ ਬਣਦਾ ਹੈ.

ਇਲਾਜ

ਆਮ ਤੌਰ ਤੇ ਦਸਤ ਦੇ ਮਾਮਲਿਆਂ ਲਈ ਵਿਸ਼ਵ ਸਿਹਤ ਸੰਗਠਨ ਸਿਫ਼ਾਰਸ਼ ਕਰਦਾ ਹੈ ਭੋਜਨ ਲਗਾਤਾਰ ਖਾਂਦੇ ਰਹਿਣਾ ਭਾਵੇਂ ਕੋਈ ਵੀ ਕਾਰਨ ਹੋਵੇ।[14] ਵਿਸ਼ੇਸ਼ ਤੌਰ ਤੇ ਓਹਨਾ ਦਾ ਕਹਿਣਾ ਹੈ ਕਿ ਜੇ ਬੱਚੇ ਨੂੰ ਪਾਣੀ ਦੇ ਦਸਤ ਲੱਗ ਜਾਂਣ ਤਾਂ ਇਲਾਜ ਕਰਵਾਉਣ ਲਈ ਯਾਤਰਾ ਕਰਨ ਵੇਲੇ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਜਾਰੀ ਰੱਖੋ। ਬਾਲਗ ਅਤੇ ਵੱਡੇ ਬੱਚਿਆਂ ਨੂੰ ਵੀ ਅਕਸਰ ਖਾਣਾ ਜਾਰੀ ਰੱਖਣਾ ਚਾਹੀਦਾ ਹੈ।[15]

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads