ਹੋਂਸ਼ੂ

From Wikipedia, the free encyclopedia

Remove ads

ਹੋਂਸ਼ੂ (ਜਾਪਾਨੀ: 本州, ਅੰਗਰੇਜ਼ੀ: Honshu) ਜਾਪਾਨ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਸੁਗਾਰੂ ਪਣਜੋੜ ਦੇ ਪਾਰ ਹੋੱਕਾਇਦੋ ਟਾਪੂ ਤੋਂ ਦੱਖਣ ਵੱਲ, ਸੇਤੋ ਅੰਦਰੂਨੀ ਸਾਗਰ ਦੇ ਪਾਰ ਸ਼ਿਕੋਕੂ ਟਾਪੂ ਦੇ ਉੱਤਰ ਵਿੱਚ ਅਤੇ ਕਾਨਮੋਨ ਪਣਜੋੜ ਦੇ ਪਾਰ ਕਿਊਸ਼ੂ ਟਾਪੂ ਤੋਂ ਪੂਰਬ-ਉੱਤਰ ਵਿੱਚ ਸਥਿਤ ਹੈ। ਹੋਂਸ਼ੂ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਟਾਪੂ ਹੈ ਅਤੇ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਬਾਅਦ ਸੰਸਾਰ ਦਾ ਦੂਜਾ ਸਭ ਤੋਂ ਜ਼ਿਆਦਾ ਵਸੋਂ ਵਾਲਾ ਟਾਪੂ ਵੀ ਹੈ। ਜਾਪਾਨ ਦੀ ਰਾਜਧਾਨੀ ਟੋਕੀਓ, ਹੋਂਸ਼ੂ ਦੇ ਮੱਧ-ਪੂਰਬ ਵਿੱਚ ਸਥਿਤ ਹੈ। ਹੋਂਸ਼ੂ ’ਤੇ ਸੰਨ 2005 ਵਿੱਚ 10.3 ਕਰੋੜ ਲੋਕ ਰਹਿੰਦੇ ਸਨ। ਇਸਦਾ ਖੇਤਰਫ਼ਲ 2,27,962 ਵਰਗ ਕਿਲੋਮੀਟਰ ਹੈ।

ਵਿਸ਼ੇਸ਼ ਤੱਥ ਭੂਗੋਲ, ਟਿਕਾਣਾ ...
Remove ads

ਨਾਂਅ ਦਾ ਅਰਥ

ਜਾਪਾਨੀ ਭਾਸ਼ਾ ਵਿੱਚ ਹੋਨ ਸ਼ੂ ਦਾ ਮਤਲੱਬ ਮੁੱਖ ਪ੍ਰਾਂਤ ਹੁੰਦਾ ਹੈ।

ਭੂਗੋਲ

ਹੋਂਸ਼ੂ ਦਾ ਵੱਡਾ ਭਾਗ ਇੱਕ ਪਹਾੜੀ ਇਲਾਕਾ ਹੈ ਜਿਸ ਉੱਤੇ ਬਹੁਤ ਸਾਰੇ ਜਵਾਲਾਮੁਖੀ ਵੀ ਫ਼ੈਲੇ ਹੋਏ ਹਨ। ਇਸ ਟਾਪੂ ਉੱਤੇ ਅਕਸਰ ਭੁਚਾਲ ਆਉਂਦੇ ਰਹਿੰਦੇ ਹਨ ਅਤੇ ਮਾਰਚ 2011 ਵਿੱਚ ਆਏ ਭੂਚਾਲ ਨੇ ਪੂਰੇ ਟਾਪੂ ਨੂੰ ਆਪਣੀ ਜਗ੍ਹਾ ਤੋਂ 2.4 ਮੀਟਰ ਤੱਕ ਹਿਲਾ ਦਿੱਤਾ ਸੀ।[1] ਜਾਪਾਨ ਦਾ ਸਭ ਤੋਂ ਉੱਚਾ ਪਹਾੜ ਫੂਜੀ ਪਹਾੜ ਹੈ ਜੋ ਕਿ 3,776 ਮੀਟਰ (12,388 ਫੁੱਟ) ਉੱਚਾ ਹੈ, ਹੋਂਸ਼ੂ ਉੱਤੇ ਸਥਿਤ ਹੈ ਅਤੇ ਇੱਕ ਸਰਗਰਮ ਜਵਾਲਾਮੁਖੀ ਹੈ। ਇਸ ਪੂਰੇ ਟਾਪੂ ਦੇ ਵਿਚਕਾਰ ਵਿੱਚ ਕੁੱਝ ਪਹਾੜੀ ਸ਼੍ਰੇਣੀਆਂ ਚੱਲਦੀਆਂ ਹਨ ਜਿਨ੍ਹਾਂ ਨੂੰ ਸਮੂਹਿਕ ਰੂਪ ਵਿੱਚ “ਜਾਪਾਨੀ ਆਲਪਸ” (日本アルプス) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਹੋਂਸ਼ੂ ਉੱਤੇ ਕਈ ਨਦੀਆਂ ਵਹਿੰਦੀਆਂ ਹਨ, ਜਿਨ੍ਹਾਂ ਵਿੱਚ ਜਾਪਾਨ ਕੀਤੀ ਸਭ ਤੋਂ ਲੰਬੀ ਨਦੀ, ਸ਼ਿਨਾਨੋ ਨਦੀ (信濃川) ਵੀ ਸ਼ਾਮਿਲ ਹੈ।[2]

ਹੋਂਸ਼ੂ ਦੇ ਮੱਧ-ਪੂਰਬ ਵਿੱਚ ਕਾਂਟੋ ਮੈਦਾਨ (Kanto plain) ਹੈ, ਜਿੱਥੇ ਭਾਰੀ ਖੇਤੀਬਾੜੀ ਦੀ ਪਰੰਪਰਾ ਹੈ ਅਤੇ ਉਦਯੋਗ ਬਹੁਤ ਵਿਕਸਿਤ ਹੈ। ਟੋਕੀਓ ਸ਼ਹਿਰ ਇਸ ਮੈਦਾਨ ਵਿੱਚ ਸਥਿਤ ਹੈ। ਟੋਕੀਓ ਦੇ ਇਲਾਵਾ ਓਸਾਕਾ, ਕੋਬੇ, ਨਾਗੋਆ ਅਤੇ ਹਿਰੋਸ਼ੀਮਾ ਵਰਗੇ ਮਹੱਤਵਪੂਰਨ ਨਗਰ ਵੀ ਹੋਂਸ਼ੂ ਉੱਤੇ ਹੀ ਸਥਿਤ ਹਨ। ਕਾਂਟੋ ਮੈਦਾਨ ਅਤੇ ਨੋਬੀ ਮੈਦਾਨ ਨਾਮਕ ਇੱਕ ਹੋਰ ਮੈਦਾਨੀ ਖੇਤਰ ਵਿੱਚ ਚੌਲਾਂ ਅਤੇ ਸਬਜੀਆਂ ਦੀ ਭਾਰੀ ਫਸਲ ਉਗਾਈ ਜਾਂਦੀ ਹੈ। ਇਨ੍ਹਾਂ ਦੇ ਇਲਾਵਾ ਹੋਂਸ਼ੂ ਉੱਤੇ ਸੇਬ ਅਤੇ ਹੋਰ ਫ਼ਲ ਵੀ ਉਗਾਏ ਜਾਂਦੇ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads