ਹੋਮੀ ਕੇ ਭਾਭਾ
From Wikipedia, the free encyclopedia
Remove ads
ਹੋਮੀ ਕੇ ਭਾਭਾ (ਜਨਮ 1949) ਹਾਰਵਰਡ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਅਤੇ ਅਮਰੀਕੀ ਸਾਹਿਤ ਅਤੇ ਭਾਸ਼ਾ ਦੇ ਪ੍ਰੋਫੈਸਰ ਅਤੇ ਹਿਉਮੈਨਟੀਜ ਸੈਂਟਰ ਦੇ ਨਿਰਦੇਸ਼ਕ ਹਨ।ਹੋਮੀ ਭਾਬਾ ਉੱਤਰ ਬਸਤੀਵਾਦੀ ਸਿਧਾਂਤ ਚਿੰਤਨ ਦੇ ਮੁਖ ਚਿੰਤਨਾ ਵਿੱਚ ਸ਼ਾਮਿਲ ਹੈ। ਉਸਦਾ ਚਿੰਤਨ ਉਸ ਦਵੈਤ ਨੂਂ ਉਲੰਘਨ ਦੀ ਕੋਸ਼ਿਸ਼ ਕਰਦਾ ਹੈ ਜਿਸ ਰਾਹੀਂ ਬਸਤੀਵਾਦੀ ਮੁਕਾਮੀ, ਸਭਿਅਕ/ਪਛੜਿਆ, ਵਿਗਿਆਨਿਕ/ਧਾਰਮਿਕ ਜਾਂ ਸਮਕਾਲੀ ਦੌਰ ਵਿੱਚ ਪੁੁੁੁਛਮ/ਇਸਲਾਮ ਜਿਹੇ ਦੁਵੱਲੇ ਜੁਟ ਉਸਾਰ ਕੇ ਪਛਾਣਾ ਨੂਂ ਇਕਿਹਰੀਆਂ ਅਤੇ ਸਥਿਰ ਸਾਬਿਤ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਭਾਬਾ ਇਹਨਾਂ ਪਛਾਣਾ ਦੇ ਸਿਆਸੀ ਸਰੂਪ ਦੇ ਨਾਲ ਨਾਲ ਇਹਨਾਂ ਦੇ ਸਭਿਆਚਾਰਕ ਅਧਾਰਾਂ ਨੂਂ ਵੀ ਸਾਹਮਣੇ ਲਿਆਉਂਦਾ ਹੈ। ਭਾਬਾ ਨੇ ਉੱਤਰਬਸਤੀਵਾਦੀ ਚਿੰਤਨ ਨੂਂ ਵਿਸਥਾਰ ਦੇਣ ਲਈ ਨਵੀਆਂ ਅੰਤਰਦ੍ਰਿਸ਼ਟੀਆਂ ਵਿਕਸਤ ਕੀਤੀਆਂ ਹਨ। ਇਹਨਾਂ ਵਿੱਚ ਮਿਸ਼ਰਤ ਪਛਾਣ (hybridity),ਰੂੜੀਬੱਧ ਧਾਰਨਾਵਾਂ (stereotypes),ਨਕਲ ਜਾਂ ਸਾਂਗ (mimicary),ਅਪ੍ਰਤੱਖ (uncanny) ਅਤੇ ਰਾਸ਼ਟਰ ਦੀ ਬਿਰਤਾਂਤਕਾਰੀ (narrating the nation) ਆਦਿ ਪ੍ਰਮੁੱਖ ਹਨ।
Remove ads
ਜੀਵਨ ਤੇ ਅਧਿਆਪਨ
ਹੋਮੀ ਭਾਬਾ ਦਾ ਜਨਮ 1949 ਈ ਨੂਂ ਮੁੰਬਈ ਵਿੱਚ ਪਾਰਸੀ ਪਰਿਵਾਰ ਵਿੱਚ ਹੋਇਆ। ਸੇਂਟ ਮੇਰੀ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਕੇ ਉਹ ਬੰਬੇ ਯੂਨੀਵਰਸਿਟੀ ਗ੍ਰੈਜੁਏਸ਼ਨ ਲਈ ਚਲਾ ਗਿਆ। ਇਸ ਤੋਂ ਬਾਅਦ ਉਹ ਉਚੇਰੀ ਸਿੱਖਿਆ ਲਈ ਬਰਤਾਨੀਆ ਚਲਾ ਗਿਆ। ਉਸਨੇ ਓਥੇ ਆਕਸਫੋਰਡ ਯੂਨੀਵਰਸਿਟੀ ਤੋਂ ਐਮ.ਏ ਅਤੇ ਐਮ ਫਿਲ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਤਕਰੀਬਨ ਦਸ ਸਾਲ ਤਕ ਉਸਨੇ ਸੁਸੈਕਸ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਬਤੌਰ ਲੈਕਚਰਾਰ ਕਾਰਜ ਨਿਭਾਇਆ। ਇਸ ਤੋਂ ਇਲਾਵਾ ਹੋਮੀ ਭਾਬਾ ਪੈਨਸੁਲਵੇਨਿਆ, ਸ਼ਿਕਾਗੋ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਵੀ ਪ੍ਰੋਫ਼ੇਸਰ ਦੇ ਆਹੁਦੇ ਤੇ ਰਿਹਾ।[1] ਹੋਮੀ ਭਾਬਾ ਦਾ ਵਿਆਹ ਹਾਰਵਰਡ ਯੂਨੀਵਰਸਿਟੀ ਦੀ ਲੈਕਚਰਾਰ ਜੈਕਲੀਨ ਭਾਬਾ ਨਾਲ ਹੋਇਆ। ਉਸਦੇ ਤਿੰਨ ਬੱਚੇ ਲੀਹ ਭਾਬਾ, ਇਸ਼ਾਨ ਭਾਬਾ ਅਤੇ ਸਤਿਆ ਭਾਬਾ ਹਨ।[2] ਉਹ ਡਿਊਕ ਯੂਨੀਵਰਸਿਟੀ ਵਿੱਚ ਕੱਢੇ ਜਾਂਦੇ ਅਕਾਦਮਿਕ ਜਨਰਲ " ਪਬਲਿਕ ਕਲਚਰ " ਦਾ ਵੀ ਸੰਪਾਦਕ ਹੈ। 2012 ਵਿੱਚ ਉਸਨੂੰ ਭਾਰਤ ਸਰਕਾਰ ਵੱਲੋਂ " ਪਦਮ ਭੂਸ਼ਣ " ਵੀ ਮਿਲ ਚੁੱਕਿਆ ਹੈ।[1]
Remove ads
ਪੁਸਤਕਾਂ
- ਨੇਸ਼ਨ ਐਂਡ ਨਰੇਸ਼ਨ
- ਦ ਲੋਕੇਸ਼ਨ ਆਫ਼ ਕਲਚਰ
- ਮੌਡ੍ਰ੍ਨਿਟੀ, ਕਲਚਰ ਐਂਡ ਦ ਜਿਯੂ
- ਆਨ ਕਲਚਰਲ ਚੌਇਸ
- ਆਨ ਰਾਈਟਿੰਗ ਰਾਈਟਸ
- ਸਟਿੱਲ ਲਾਈਫ
- ਮੇਕਿੰਗ ਡਿਫ਼ਰੇਂਸ: ਦ ਲੀਗੇਸੀ ਆਫ਼ ਦ ਕਲਚਰ ਵਾਰਜ਼
- ਫਰੇਮਿੰਗ ਫਾਨੋ (Fanon)
ਹੋਮੀ ਭਾਬਾ ਚਿੰਤਨ
ਮਿਸ਼ਰਤ ਪਛਾਣਾ ਦੀ ਨਿਰਮਾਣਕਾਰੀ(hybridity)
ਮਿਸ਼ਰਤ ਪਛਾਣਾ ਦੀ ਵਿਆਖਿਆ ਭਾਬਾ ਨੇ 1994 ਚ ਛਪੀ ਆਪਣੀ ਕਿਤਾਬ ' ਦ ਲੋਕੇਸ਼ਨ ਆਫ਼ ਕਲਚਰ ' ਵਿੱਚ ਕੀਤੀ। ਮਿਸ਼ਰਤ ਪਛਾਣਾ ਦੇ ਸੰਕਲਪ ਰਾਹੀਂ ਭਾਬਾ ਇਹ ਸਥਾਪਿਤ ਕਰਦਾ ਹੈ ਕਿ ਸਭਿਆਚਾਰ ਕੋਈ ਸਥਿਰ ਵਰਤਾਰਾ ਨਹੀਂ ਬਲਕਿ ਦੂਜੇ ਸਭਿਆਚਾਰਾਂ ਦੇ ਸੰਪਰਕ ਵਿੱਚ ਰਹਿਣ ਕਰਨ ਨਿਰੰਤਰ ਤਬਦੀਲੀ ਦੇ ਦੌਰ ਵਿਚੋਂ ਲੰਘਦਾ ਹੈ। ਭਾਬਾ ਦਾ ਮੰਨਨਾ ਹੈ ਕਿ ਵਖੋ ਵਖ ਸਭਿਆਚਾਰ ਇੱਕ ਦੂਜੇ ਨਾਲ ਜੁੜ ਕੇ ਮਿਸ਼ਰਤ ਪਛਾਣਾ ਨਹੀਂ ਸਿਰਜਦੇ ਸਗੋਂ ਮੋੜਵੇਂ ਰੂਪ ਵਿੱਚ ਪਛਾਣਾ ਦੇ ਮਿਸ਼ਰਣ ਰਾਹੀਂ ਸਭਿਆਚਾਰ ਦਾ ਨਿਰਮਾਣ ਹੁੰਦਾ ਹੈ।
ਰੂੜੀਬੱਧ ਧਾਰਨਾਵਾਂ (stereotypes)
ਬਸਤੀਵਾਦ ਮੁਢਲੇ ਰੂਪ ਵਿੱਚ ਇੱਕ ਆਰਥਿਕ-ਰਾਜਸੀ ਵਰਤਾਰਾ ਹੈ। ਇਸ ਤੋਂ ਉਪਜੇ ਆਰਥਿਕ ਰਾਜਨੀਤਿਕ ਦਮਨ ਨੂਂ ਜਾਇਜ਼ ਸਿਧ ਕਰਨ ਲਈ ਬਸਤੀਵਾਦੀ ਪ੍ਰਵਚਨ ਉਸਾਰੇ ਜਾਂਦੇ ਹਨ। ਸਭਿਆਚਾਰਕ ਵਖਰੇਵਿਆਂ ਨੂਂ ਆਧਾਰ ਬਣਾ ਕੇ ਮੁਕਾਮੀ ਲੋਕਾਂ ਅੰਦਰ ਇਹ ਭਾਵਨਾ ਵਿਕਸਤ ਕਰ ਦਿੱਤੀ ਜਾਂਦੀ ਹੈ ਕਿ ਬਸਤੀਵਾਦ ਇੱਕ ਸਭਿਆਚਾਰਕ ਮਿਸ਼ਨ ਹੈ। ਜਿਸਦਾ ਮਕਸਦ ਮੁਕਾਮੀ ਲੋਕਾਂ ਨੂਂ ਪਛਮ ਦੀਆਂ ਉਚ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣਾ ਹੈ। ਇਸ ਤਰਾਂ ਕਰਦਿਆਂ ਉਹਨਾਂ ਆਰਥਿਕ-ਰਾਜਨੀਤਿਕ ਸੰਧਰਭਾਂ ਨੂਂ ਅਖੋਂ ਪ੍ਰੋਖੇ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਪੂਰਤੀ ਲਈ ਬਸਤੀਵਾਦ ਹੋਂਦ ਗ੍ਰਹਿਣ ਕਰਦਾ ਹੈ। ਇਸ ਤਰਾਂ ਦੇ ਬਸਤੀਵਾਦੀ ਪ੍ਰਵਚਨ ਉਸਾਰਨ ਲਈ ਸਭਿਆਚਾਰਕ ਵਸੀਲਿਆਂ ਦੇ ਆਧਾਰ ਤੇ ਕੁਝ ਰੂੜੀਆਂ ਉਸਾਰ ਦਿੱਤੀਆਂ ਜਾਂਦੀਆਂ ਹਨ। ਮੁਕਾਮੀ ਲੋਕਾਂ ਦੇ ਨਿਤ ਕਾਰ ਵਿਹਾਰ ਤੇ ਜੀਵਨ ਜਾਚ ਨੂਂ ਇਹਨਾਂ ਰੂੜੀਆਂ ਦੇ ਆਧਾਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ।
Remove ads
ਨਕਲ ਜਾਂ ਸਾਂਗ (mimicry)
ਨੇਗਰੀਚਿਉਡ ਲਹਿਰ ਨਾਲ ਸਬੰਧਿਤ ਅਫਰੀਕੀ ਚਿੰਤਕਾਂ ਨੇ ਸਥਾਪਿਤ ਕੀਤਾ ਹੈ ਕਿ ਬਸਤੀਵਾਦੀ ਪ੍ਰਵਚਨ ਰਾਹੀਂ ਮੁਕਾਮੀ ਬੰਦੇ ਦੇ ਅਚੇਤਨ ਨੂਂ ਬਸਤੀਵਾਦ ਪ੍ਰਤੀ ਸਹਿਮਤੀ ਲਈ ਤਿਆਰ ਕਰ ਲਿਆ ਜਾਂਦਾ ਹੈ। ਮੁਕਾਮੀ ਲੋਕਾਂ ਦੇ ਵਿਸ਼ਵਾਸ ਵਿਚੋਂ ਉਹਨਾਂ ਦੇ ਇਤਿਹਾਸ ਨੂਂ ਮਨਫੀ ਕਰ ਦਿੱਤਾ ਜਾਂਦਾ ਹੈ। ਮੁਕਾਮੀ ਲੋਕਾਂ ਨੂਂ ਗੈਰ ਭਾਸ਼ਾ ਅਤੇ ਸਭਿਆਚਾਰ ਰਾਹੀਂ ਆਪਣੀ ਪਛਾਣ ਸਥਾਪਿਤ ਕਰਨ ਲਈ ਕਿਹਾ ਜਾਂਦਾ ਹੈ। ਮੂਲ ਨਿਵਾਸੀ ਯੂਰਪੀ ਸਭਿਆਚਾਰ ਨੂਂ ਬਿਹਤਰ ਮੰਨਦਾ ਹੋਇਆ ਇਸੇ ਸਭਿਆਚਾਰ ਚ ਰੰਗਿਆ ਜਾਂਦਾ ਹੈ। ਭਾਬਾ ਨੇ ਆਪਣੇ ਲੇਖ ' ਆਫ਼ ਮਿਮਿਕਰੀ ਐਂਡ ਮੈਨ ' ਵਿੱਚ ਨਕਲ ਦੇ ਸੰਕਲਪ ਨੂਂ ਸਾਂਗ ਦੇ ਅਰਥਾਂ ਵਿੱਚ ਪਰਿਭਾਸ਼ਿਤ ਕੀਤਾ ਹੈ। ਉਸਦਾ ਮੰਨਣਾ ਹੈ ਕਿ ਬਸਤੀਵਾਦੀ ਮੂਲ ਨਿਵਾਸੀ ਦਾ ਯੂਰਪੀਕਰਨ ਤਾਂ ਕਰਦਾ ਹੈ ਪਰ ਮੂਲ ਨਿਵਾਸੀ ਪੂਰੀ ਤਰਾਂ ਯੂਰਪੀ ਕਲੋਨ ਨਹੀਂ ਬਣ ਸਕਦਾ ਕਿਉਂਕਿ ਉਸਦਾ ਰੰਗ ਉਸਦੀ ਨਸਲ ਦਾ ਪਛਾਣ ਚਿੰਨ੍ਹ ਹੋ ਨਿਬੜਦਾ ਹੈ। ਇਸ ਤਾਂ ਮੂਲ ਨਿਵਾਸੀ ਦੀ ਅੰਗ੍ਰੇਜ਼ ਬਣਨ ਦੀ ਕੋਸ਼ਿਸ਼ ਨਕਲ ਮਾਤਰ ਬਣ ਕੇ ਰਹਿ ਜਾਂਦੀ ਹੈ। ਜਿੰਨਾ ਵੱਧ ਉਹ ਨਕਲ ਚ ਪ੍ਰਬੀਨ ਹੁੰਦਾ ਹੈ ਓਨਾ ਵੱਧ ਉਹ ਬਸਤੀਵਾਦੀ ਪ੍ਰਬੰਧ ਚ ਸਵੀਕਾਰ ਲਿਆ ਜਾਂਦਾ ਹੈ।
Remove ads
ਅਪ੍ਰਤੱਖ (uncanny)
ਸਿਗਮੰਡ ਫਰਾਇਡ ਦੇ ਅਪ੍ਰਤੱਖ ਜਾਂ ਅਨੈਕਨੀ ਦੇ ਸੰਕਲਪ ਨੂਂ ਆਧਾਰ ਬਣਾ ਕੇ ਭਾਬਾ ਮਨੁਖ ਦੇ ਬਚਪਨ ਦੀ ਤੁਲਨਾ ਆਧੁਨਿਕ ਪਛਮੀ ਇਤਿਹਾਸ ਨਾਲ ਕਰਦਾ ਇਹ ਸਥਾਪਿਤ ਕਰਦਾ ਹੈ ਕਿ ਬਚਪਨ ਅਤੇ ਪਛਮੀ ਆਧੁਨਿਕਤਾ ਦੋਹਾਂ ਦਾ ਸੰਗਠਨ ਦਮਨ ਨਾਲ ਜੁੜਿਆ ਹੈ। ਮਨੁਖੀ ਮਨ ਦਮਨ ਨਾਲ ਜੁੜੀਆਂ ਉਹਨਾਂ ਯਾਦਾਂ ਨੂਂ ਵਾਰ ਵਾਰ ਚਿਤਵਦਾ ਹੈ ਜਿਨ੍ਹਾਂ ਨੂਂ ਮਨੁੱਖ ਭੁੱਲਣਾ ਲੋਚਦਾ ਹੈ। ਇਸੇ ਤਰਾਂ ਮੂਲ ਨਿਵਾਸੀ ਆਪਣੇ ਅਪਰਾਧ ਬੋਧ ਨਾਲ ਵਾਰ ਵਾਰ ਰੂਬਰੂ ਹੋਣ ਦੀ ਪ੍ਰਕਿਰਿਆ ਵਿਚੋਂ ਲੰਘਦਿਆਂ ਦਮਿਤ ਯਾਦਾਂ ਤੋਂ ਖਹਿੜਾ ਨਹੀਂ ਛੁੜਾ ਸਕਦਾ। ਅਨੈਕਨੀ ਦਾ ਸੰਕਲਪ ਦੂਹਰੇ ਅਰਥਾਂ ਦਾ ਧਾਰਨੀ ਹੈ।
Remove ads
ਰਾਸ਼ਟਰ ਦੀ ਬਿਰਤਾਂਤਕਾਰੀ (narrating the nation)
ਰਾਸ਼ਟਰ ਦੇ ਸੰਕਲਪ ਬਾਰੇ ਹੋਮੀ ਭਾਬਾ ਦੇ ਵਿਚਰ ਬੈਂਡਿਕਟ ਐਂਡਰਸਨ ਤੋਂ ਪ੍ਰਭਾਵਿਤ ਹਨ। ਭਾਬਾ ਆਪਣੀ ਪੁਸਤਕ ' ਨੇਸ਼ਨ ਐਂਡ ਨਰੇਸ਼ਨ ' ਵਿੱਚ ਰਾਸ਼ਟਰ ਦੇ ਨਾਲ ਸਬੰਧਿਤ ਧਾਰਨਾਵਾਂ ਨੂਂ ਸਪਸ਼ਟ ਕਰਦਾ ਹੈ। ਭਾਬਾ ਸਪਸ਼ਟ ਕਰਦਾ ਹੈ ਕਿ ਰਾਸ਼ਟਰ ਦਾ ਸੰਕਲਪ ਬਿਰਤਾਂਤ ਰਾਹੀਂ ਸਰੂਪ ਗ੍ਰਹਿਣ ਕਰਦਾ ਹੈ ਜਿਸ ਕਾਰਨ ਰਾਸ਼ਟਰ ਦੀ ਪੇਸ਼ਕਾਰੀ ਇੱਕ ਗਤੀਸ਼ੀਲ ਵਰਤਾਰਾ ਹੈ। ਰਾਸ਼ਟਰ ਦਾ ਮਕਸਦ ਭਾਈਚਾਰੇ ਦੀ ਸਿਰਜਣਾ ਕਰਨਾ ਹੈ ਜਿਸ ਵਿੱਚ ਵਿਚਰਦੇ ਵਖ ਵਖ ਸਮੂਹਾਂ ਦੇ ਆਪਸੀ ਵਖਰੇਵੇਂ ਖਤਮ ਕਰਕੇ ਉਹਨਾਂ ਨੂਂ ਸਾਂਝੀ ਪਛਾਣ ਨਾਲ ਜੋੜਿਆ ਜਾ ਸਕੇ। ਇਸ ਕਾਰਜ ਲਈ ਰਾਸ਼ਟਰ ਨੂਂ ਸਾਂਝੇ ਅਤੀਤ ਦੀ ਮਿਥ ਨਾਲ ਜੋੜ ਦਿੱਤਾ ਜਾਂਦਾ ਹੈ। ਭਾਬਾ ਦਾ ਮੱਤ ਹੈ ਕਿ ਰਾਸ਼ਟਰ ਦਾ ਸੰਕਲਪ ਦੋ ਪੱਧਰਾਂ ਤੇ ਕਾਰਜਸ਼ੀਲ ਹੈ। ਪਹਿਲਾ ਜਿਸ ਵਿੱਚ ਰਾਸ਼ਟਰ ਨੂਂ ਸਾਂਝੇ ਅਤੀਤ ਰਾਹੀਂ ਸਥਾਈ ਅਤੇ ਸਦੀਵੀ ਪ੍ਰਬੰਧ ਵਜੋਂ ਸਥਾਪਿਤ ਕੀਤਾ ਜਾਂਦਾ ਹੈ। ਦੂਜਾ ਰਾਸ਼ਟਰ ਦੇ ਵਸਨੀਕਾਂ ਨੂਂ ਰਾਸ਼ਟਰੀ ਪ੍ਰਵਚਨ ਨਾਲ ਜੁੜੇ ਪ੍ਰਤੀਕਾਂ ਨੂਂ ਵਾਰ ਵਾਰ ਦੁਹਰਾਉਣਾ ਪੈਂਦਾ ਹੈ। ਭਾਬਾ ਅਨੁਸਾਰ ਬਿਰਤਾਂਤ ਵਾਂਗ ਰਾਸ਼ਟਰ ਵੀ ਆਪਣੀ ਉਤਪਤੀ ਨੂਂ ਸਮੇਂ ਦੀ ਮਿਥ ਵਿੱਚ ਗਵਾ ਲੈਂਦੇ ਹਨ ਇਹਨਾਂ ਨੂਂ ਮਾਨਸਿਕ ਪੱਧਰ ਤੇ ਹੀ ਅਨੁਭਵ ਕੀਤਾ ਜਾਂਦਾ ਹੈ।
Remove ads
ਭਾਬਾ ਦਾ ਸਮਾਜਿਕ-ਸਭਿਆਚਾਰਕ ਪਰਿਪੇਖ
ਸਮਕਾਲੀ ਚਿੰਤਨ ਦੇ ਸੰਧਰਭ ਵਿੱਚ ਭਾਬਾ ਦਾ ਮੰਨਣਾ ਹੈ ਕਿ ਆਧੁਨਿਕਤਾਵਾਦੀ ਪ੍ਰੋਜੈਕਟ ਅਤੇ ਉਤਰਆਧੁਨਿਕਤਾ ਨੇ ਵੀ ਮਹਿਜ਼ ਆਧੁਨਿਕਤਾ ਦੇ ਨਕਾਰਾਤਮਕ ਪੱਖਾਂ ਨੂਂ ਦੁਹਰਾਉਣ ਵੱਲ ਹੀ ਧਿਆਨ ਦਿੱਤਾ ਹੈ। ਭਾਬਾ ਸਭਿਆਚਾਰਕ ਸਾਪੇਖਤਾਵਾਦ ਬਹੁ-ਸਭਿਆਚਾਰ ਨੂਂ ਵੀ ਉੱਤਰਆਧੁਨਿਕਵਾਦੀ ਚਿੰਤਨ ਦੀ ਦੇਣ ਆਖਦਾ ਹੈ। ਉਸਦਾ ਮੰਨਣਾ ਹੈ ਕਿ ਇਸ ਰਾਹੀਂ ਸਭਿਆਚਾਰਾਂ ਦੀ ਬਰਾਬਰੀ ਦਾ ਨਾਅਰਾ ਲਾ ਕੇ ਸਭਿਆਚਾਰਾਂ ਵਿੱਚ ਵਾਪਰਦੇ ਪਰਿਵਰਤਨਾਂ ਨੂਂ ਅਣਗਾਉਲਿਆਂ ਕਰ ਦਿੱਤਾ ਜਾਂਦਾ ਹੈ। ਭਾਬਾ ਦੀ ਧਾਰਨਾ ਹੈ ਕਿ ਸਭਿਆਚਾਰਾਂ ਵਿਚਕਾਰ ਬਰਾਬਰੀ ਕਿਸੇ ਵੀ ਹਾਲ ਵਿੱਚ ਸੰਭਵ ਨਹੀਂ ਹੈ। ਪਰਿਵਾਰ, ਜੀਵਨ ਅਤੇ ਮੌਤ ਦਾ ਸੰਕਲਪ ਵਖੋ ਵਖ ਸਭਿਆਚਾਰਾਂ ਵਿੱਚ ਵਖ ਵਖ ਤਰਾਂ ਪਰਿਭਾਸ਼ਿਤ ਹੁੰਦਾ ਹੈ। ਜਿਸ ਕਰਨ ਵਖ-ਵਖ ਸਮੂਹਾਂ ਦੇ ਅਨੁਭਵ ਵਖਰੇ-ਵਖਰੇ ਹੋਣਗੇ। ਭਾਬਾ ਨੇ ਵਖ-ਵਖ ਭਾਸ਼ਵਾਂ ਵਿੱਚ ਹੋ ਰਹੇ ਅਨੁਵਾਦ ਨੂਂ ਵੀ ਚਨੌਤੀ ਦਿੱਤੀ ਹੈ ਉਸਦਾ ਮੰਨਣਾ ਹੈ ਕਿ ਭਾਸ਼ਾਵਾਂ ਦੇ ਅਨੁਵਾਦ ਵਿੱਚ ਵੱਡੀ ਸਮਸਿਆ ਇਹ ਹੈ ਕਿ ਦੋਹਾਂ ਭਾਸ਼ਾਵਾਂ ਵਿੱਚ ਇੱਕੋ ਜਿਹੇ ਸ਼ਬਦਾਂ ਦੀ ਲੋੜ ਹੁੰਦੀ ਹੈ ਜੋ ਹਕੀਕਤ ਵਿੱਚ ਨਹੀਂ ਹੋ ਸਕਦਾ। ਗਲੋਬਲੀ ਮੰਡੀ ਦੇ ਪਾਰ-ਰਾਸ਼ਟਰੀ ਵਰਤਾਰੇ ਕਾਰਨ ਪੰਜਾਬ ਵੀ ਕਈ ਪੱਧਰਾਂ ਤੇ ਵਿਚਰ ਰਿਹਾ ਹੈ ਜਿਸ ਕਰਬ ਪੰਜਾਬ ਨੂਂ ਇੱਕ ਸਭਿਆਚਾਰਕ ਸਿਰਜਣਾ ਵਜੋਂ ਵਿਚਾਰਨਾ ਲਾਹੇਵੰਦ ਹੋ ਸਕਦਾ ਹੈ। ਪੰਜਾਬ ਦਾ ਇਹ ਸੱਭਿਆਚਾਰਕ ਤਸੱਵੁਰ ਭਾਰਤ, ਪਾਕਿਸਤਾਨ ਅਤੇ ਪ੍ਰਵਾਸ ਚ ਰਹਿੰਦੇ ਪੰਜਾਬੀ ਭਾਈਚਾਰੇ ਨਾਲ ਜੁੜਿਆ ਹੈ ਪਰ ਭਾਬਾ ਦੇ ਚਿੰਤਨ ਦੇ ਆਧਾਰ ਤੇ ਸਾਂਝੇ ਪੰਜਾਬ ਨੂਂ ਕਿਸੇ ਇਕੱ ਸੱਤਾਸ਼ਾਲੀ ਬਿਰਤਾਂਤ ਵਜੋਂ ਉਭਾਰਨ ਦੀ ਥਾਂ ਇਸ ਵਿਚਲੇ ਵਖਰੇਵਿਆਂ ਨੂਂ ਵੀ ਸਮਝਣਾ ਜਰੂਰੀ ਹੈ।ਭਾਬਾ ਦਾ ਚਿੰਤਨ ਵਿਸ਼ਵ ਪੱਧਰ ਤੇ ਅਜਿਹੇ ਸਮਾਜਿਕ ਪ੍ਰਬੰਧ ਦੀ ਸਥਾਪਨਾ ਨਾਲ ਜਾ ਜੁੜਦਾ ਹੈ ਜਿਸ ਵਿੱਚ ਪ੍ਰਵਾਸੀ, ਘੱਟ ਗਿਣਤੀ ਅਤੇ ਹਾਸ਼ਿਆਗਤ ਸਮੂਹ ਸ਼ਾਮਿਲ ਹਨ। ਅਜਿਹੀ ਸਥਿਤੀ ਨੂਂ ਭਾਬਾ ਨੇ ਸਥਾਨਕ ਵਿਸ਼ਵਵਾਦ ਕਿਹਾ ਹੈ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads