ਫ਼ਰੀਹਾ ਪਰਵੇਜ਼

From Wikipedia, the free encyclopedia

ਫ਼ਰੀਹਾ ਪਰਵੇਜ਼
Remove ads

ਫ਼ਰੀਹਾ ਪਰਵੇਜ਼ (Urdu: فریحہ پرویز; ਜਨਮ 2 ਫਰਵਰੀ 1970) ਪਾਕਿਸਤਾਨ ਦੀਆਂ ਮੋਹਰੀ ਗਾਇਕਾਵਾਂ ਵਿੱਚੋਂ ਇੱਕ ਹੈ।[1]

ਵਿਸ਼ੇਸ਼ ਤੱਥ ਫ਼ਰੀਹਾ ਪਰਵੇਜ਼فریحہ پرویز, ਜਾਣਕਾਰੀ ...
Remove ads

ਮੁਢਲੀ ਜ਼ਿੰਦਗੀ

ਪਰਵੇਜ਼ ਦਾ ਜਨਮ 2 ਫਰਵਰੀ 1970 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਗਾਉਣ ਦੀ ਪ੍ਰਤਿਭਾ ਉਸ ਨੂੰ ਆਪਣੇ ਪਿਤਾ ਕੋਲੋਂ ਵਿਰਸੇ ਵਿੱਚ ਮਿਲੀ ਸੀ।[2] 1995 ਵਿੱਚ, ਪਰਵੇਜ਼ ਸੰਗੀਤ ਵਿੱਚ ਕਲਾਸੀਕਲ ਦੀ ਸਿਖਲਾਈ ਲਈ ਮਾਸਟਰ ਫਿਰੋਜ਼ ਗਿੱਲ ਦੀ ਸੰਗਤ ਵਿੱਚ ਸ਼ਾਮਲ ਹੋ ਗਈ।[3][4] ਉਹ ਪਾਕਿਸਤਾਨ ਦੀਆਂ ਪ੍ਰਤਿਭਾਸ਼ਾਲੀ ਨਾਰੀ ਕਲਾਕਾਰਾਂ ਦੇ ਕਾਫਲੇ ਵਿੱਚ ਸ਼ਾਮਿਲ ਹੈ।[5] ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਹੈ ਅਤੇ ਆਪਣਾ ਸਪੇਅਰ ਟਾਈਮ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।[6][7]

ਕੈਰੀਅਰ

ਫ਼ਰੀਹਾ ਪਰਵੇਜ਼ ਨੇ 90 ਦੇ ਦਹਾਕੇ ਦੇ ਅਰੰਭ ਵਿੱਚ ਮੇਜ਼ਬਾਨੀ ਅਤੇ ਅਦਾਕਾਰੀ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪਰ ਫਿਰ ਉਸ ਨੇ 90 ਦੇ ਦਹਾਕੇ ਦੇ ਅੱਧ ਵਿੱਚ ਆਪਣਾ ਰੁੱਖ ਸੰਗੀਤ ਵਿੱਚ ਤਬਦੀਲ ਕਰ ਲਿਆ। ਉਸ ਨੇ ਇੱਕ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਹੁਤ ਸਾਰੇ ਡਰਾਮਾ ਸੀਰੀਅਲਾਂ ਵਿੱਚ ਕੰਮ ਕੀਤਾ ਜਿਸ ਵਿੱਚ ਮਸ਼ਹੂਰ ਬੱਚਿਆਂ ਦੇ ਨਾਟਕ "ਐਨਕ ਵਾਲਾ ਜਿੰਨ" ਵੀ ਸ਼ਾਮਲ ਹਨ।

ਪਰਵੇਜ਼ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ 1996 ਵਿੱਚ ਜਾਰੀ ਕੀਤੀ, ਜਿਸ ਦਾ ਸਿਰਲੇਖ ਨਾਇਸ ਐਂਡ ਨੋਟੀ ਸੀ। ਉਸ ਨੇ ਹੁਣ ਤੱਕ ਸੱਤ ਐਲਬਮਾਂ ਜਾਰੀ ਕੀਤੀਆਂ ਹਨ ਅਤੇ ਹਰ ਐਲਬਮ ਦੇ ਬਹੁਤ ਸਾਰੇ ਹਿੱਟ ਗਾਣੇ ਆ ਚੁੱਕੇ ਹਨ। ਆਪਣੇ ਸੰਗੀਤਕ ਕੈਰੀਅਰ ਦੌਰਾਨ, ਉਸ ਨੇ ਪਾਕਿਸਤਾਨੀ ਫ਼ਿਲਮਾਂ ਜਿਵੇਂ ਚੀਫ਼ ਸਾਹਿਬ, ਸਲਾਇਬ, ਘੁੰਘਟ, ਸੰਗਮ, ਇੰਤੇਹਾਂ ਅਤੇ ਮੂਸਾ ਖਾਨ ਲਈ ਗਾਇਆ ਹੈ। ਗਾਇਕਾ ਦੇ ਰੂਪ ਵਿੱਚ ਉਸ ਦੇ ਸ਼ੁਰੂਆਤੀ ਦਿਨਾਂ ਵਿੱਚ, ਫ਼ਰੀਹਾ ਪਰਵੇਜ਼ ਮਸ਼ਹੂਰ ਪੀ.ਟੀ.ਵੀ. ਪ੍ਰੋਗਰਾਮਾਂ ਵਿੱਚ ਵੀ ਦਿਖਾਈ ਦਿੱਤੀ ਜਿਸ ਵਿੱਚ ਉਸ ਨੇ ਆਮੀਰ ਖੁਸਰੋ ਦੇ ਰਹੱਸਮਈ ਗੀਤਾਂ "ਵੋਹ ਬਾਹਾਰ ਆਈ" ਅਤੇ ਚਿਲਮਨ ਦੀ ਪੇਸ਼ਕਾਰੀ ਵੀ ਕੀਤੀ ਸੀ। ਫ਼ਰੀਹਾ ਪਰਵੇਜ਼ ਨੇ ਆਪਣੀ ਚਚੇਰੀ ਭੈਣ ਅਰਿਫ਼ਾ ਸਿਦੀਕੀ, ਇਰਮ ਹਸਨ, ਸੀਮੀ ਜ਼ੈਦੀ, ਸ਼ਬਨਮ ਮਜੀਦ ਅਤੇ ਸਾਇਰਾ ਨਸੀਮ ਦੇ ਨਾਲ ਵੀ ਗਾਇਆ। ਇਸ ਤੋਂ ਇਲਾਵਾ, ਫ਼ਰੀਹਾ ਪਰਵੇਜ਼ ਨੇ ਪੀ.ਟੀ.ਵੀ. ਲਈ ਮੀਆਂ ਯੂਸਫ਼ ਸਲਾਹੁਦੀਨ ਦੁਆਰਾ ਨਿਰਮਿਤ ਰਵਾਇਤੀ ਸੰਗੀਤ ਦੀ ਲੜੀ "ਵਿਰਸਾ"[8] ਵਿੱਚ ਕਈ ਨਾਟਕ ਸਿਰਲੇਖ ਦੇ ਗੀਤ ਅਤੇ ਸਿੰਗਲ ਦੇ ਨਾਲ-ਨਾਲ ਕਈ ਹੋਰ ਗੀਤ ਵੀ ਗਾਏ ਹਨ।[9]

Remove ads

ਐਲਬਮ- ਪੈਸ਼ਨ (2005)

6ਵੀਂ ਐਲਬਮ ਪੈਸ਼ਨ 2005 ਵਿੱਚ ਸਦਾਫ ਸਟੀਰੀਓ ਦੇ ਅਧੀਨ ਜਾਰੀ ਕੀਤੀ ਗਈ ਸੀ। ਇਸ ਐਲਬਮ ਵਿੱਚ 12 ਗੀਤ ਸ਼ਾਮਲ ਹਨ। "ਯਾਦ ਪੀਆ ਕੀ" (ਉਸਤਾਦ ਬਾਰਾਏ ਗੁਲਾਮ ਅਲੀ ਖਾਨ ਨੂੰ ਸ਼ਰਧਾਂਜਲੀ) ਦਾ ਵੀਡੀਓ ਸਭ ਤੋਂ ਪਹਿਲਾਂ ਜਵਾਦ ਬਸ਼ੀਰ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਇਸ 'ਥੁਮਰੀ' ਨੂੰ ਪਹਿਲੇ "ਦਿ ਮੁਸਿਕ ਅਵਾਰਡਜ਼" (ਟੀ.ਐੱਮ.ਏ.) ਵਿੱਚ ਸਰਬੋਤਮ ਬੈਲੈਡ ਦਾ ਪੁਰਸਕਾਰ ਵੀ ਮਿਲਿਆ।</ref> (Tribute to Ustad Baray Ghulam Ali Khan) was the first one directed by Jawad Bashir. This 'Thumri' also received the award for the Best Ballad in the first "The Musik Awards" (TMA).[10]

ਹੋਰ ਜਾਣਕਾਰੀ ਨੰਬਰ., ਗੀਤ ...

ਸਨਮਾਨ

ਹੋਰ ਜਾਣਕਾਰੀ ਨੰਬਰ., ਅਵਾਰਡ ਪ੍ਰਦਾਨ ਕਰਤਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads