1928 ਗਰਮ ਰੁੱਤ ਓਲੰਪਿਕ ਖੇਡਾਂ

From Wikipedia, the free encyclopedia

1928 ਗਰਮ ਰੁੱਤ ਓਲੰਪਿਕ ਖੇਡਾਂ
Remove ads

1928 ਓਲੰਪਿਕ ਖੇਡਾਂ ਜਾਂ IX ਓਲੰਪੀਆਡ 1928 ਵਿੱਚ ਨੀਦਰਲੈਂਡ ਦੇ ਸ਼ਹਿਰ ਅਮਸਤੱਰਦਮ ਵਿੱਖੇ ਹੋਈਆ।

ਵਿਸ਼ੇਸ਼ ਤੱਥ
Thumb
ਸਟੇਡੀਅਮ 1928
Thumb
ਰਾਜਕੁਮਾਰ ਮੈਚ ਦੇਖਦੇ ਹੋਏ

ਝਲਕੀਆਂ

Thumb
ਪਾਰਕਿੰਗ ਦਾ ਚਿੰਨ
  • ਪਹਿਲੀ ਵਾਰ ਓਲੰਪਿਕ ਜੋਤੀ ਜਗਾਈ ਗਈ।[1]
  • ਪਹਿਲੀ ਵਾਰ ਗ੍ਰੀਸ ਦੇ ਖਿਡਾਰੀਆਂ ਨਾਲ ਓਲੰਪਿਕ ਪਰੇਡ ਸ਼ੁਰੂ ਹੋਈ ਅਤੇ ਮਹਿਮਾਨ ਦੇਸ਼ ਦੇ ਖਿਡਾਰੀਆਂ ਨਾਲ ਸਮਾਪਤ ਹੋਈ।
  • ਐਥਲੈਟਿਕ ਦੀ ਖੇਡਾਂ 400 ਮੀਟਰ ਦੇ ਟਰੈਕ 'ਚ ਕਰਵਾਈਆ ਗਈਆ ਜੋ ਬਾਅਦ ਦਾ ਪੈਮਾਨਾ ਬਣ ਗਿਆ।
  • ਇਹ ਖੇਡਾਂ 16 ਦਿਨਾਂ ਵਿੱਚ ਸਮਾਪਤ ਹੋਈ ਜੋ ਰੀਤ ਹੁਣ ਤੱਕ ਚਲਦੀ ਹੈ।
  • ਤੈਰਾਕੀ ਵਿੱਚ ਦੋ ਸੋਨ ਤਗਮੇ ਜਿੱਤਣ ਵਾਲਾ ਜੋਹਨੀ ਵਾਇਸਮੂਲਰ ਬਾਅਦ ਵਿੱਚ ਬਹੁਤ ਸਾਰੀਆ ਟਾਰਜਨ ਫ਼ਿਲਮਾਂ ਵਿੱਚ ਕੰਮ ਕੀਤਾ।
  • ਫ਼ਿਨਲੈਂਡ ਦੇ ਪਾਵੋ ਨੁਰਮੀ ਨੇ 10,000ਮੀਟਰ ਦੀ ਦੌੜ ਵਿੱਚ ਸੋਨ ਤਗਮਾ ਜਿੱਤਆ ਜਿਸ ਕੋਲ ਹੁਣ ਨੌ ਤਗਮੇ ਹੋ ਗਏ।
  • ਕੈਨੇਡਾ ਦੇ ਪਰਸੀ ਵਿਲਿਅਮ ਨੇ 100ਮੀਟਰ ਅਤੇ 200ਮੀਟਰ ਦੀਆਂ ਦੋਨੋਂ ਦੌੜਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
  • ਭਾਰਤ ਨੇ ਹਾਕੀ ਵਿੱਚ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।
  • ਜਾਪਾਨ ਦੇ ਮਿਕੀਓ ਓਡਾ ਨੇ 15.21 meters (49 ft 11 in) ਦੀ ਤੀਹਰੀ ਛਾਲ ਲਗਾ ਕੇ ਏਸ਼ੀਆ ਦਾ ਪਹਿਲਾ ਸੋਨ ਤਗਮਾ ਜਿਤਣ ਵਾਲ ਬਣਿਆ।
  • ਅਲਜੀਰੀਆ ਦਾ ਜਮਪਲ ਬਾਓਘੇਰਾ ਏਲ ਊਫੀ ਨੇ ਫ਼ਰਾਂਸ ਲਈ ਮੈਰਾਥਨ ਵਿੱਚ ਸੋਨ ਤਗਮਾ ਜਿੱਤਿਆ।
  • ਨਵਾ ਅਜ਼ਾਦ ਹੋਇਆ ਆਈਰਲੈਂਡ ਦੇ ਹੈਮਰ ਥਰੋ ਖਿਡਾਰੀ ਪੈਟ ਓ' ਕੈਲਾਘਨ ਨੇ ਸੋਨ ਤਗਮਾ ਜਿਤਿਆ।
  • ਕੋਕਾ ਕੋਲਾ ਬਤੌਰ ਸਪਾਂਸਰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸਾਮਿਲ ਹੋਇਆ।
  • ਇਹਨਾਂ ਖੇਡਾਂ ਨੂੰ ਪਹਿਲੀ ਵਾਰ ਗਰਮ ਰੁੱਤ ਦੀਆਂ ਖੇਡਾਂ ਦਾ ਨਾਮ ਦਿਤਾ ਗਿਆ।
  • 1920 ਅਤੇ 1924 ਦੀਆਂ ਖੇਡਾਂ ਵਿੱਚ ਬੈਨ ਕਰਨ ਤੋਂ ਬਾਅਦ ਜਰਮਨੀ ਖੇਡਾਂ ਵਿੱਚ ਸਮਿਲ ਹੋਇਆ ਤੇ ਤਗਮਾ ਸੂਚੀ ਵਿੱਚ ਦੁਜੇ ਸਥਾਨ ਤੇ ਰਿਹਾ।
  • ਕਾਰਾਂ ਦੀ ਪਾਰਕਿੰਗ ਲਈ ਪਹਿਲੀ ਵਾਰ ਗੋਲ ਨੀਲਾ ਨਾਲ P ਦਾ ਚਿੱਨ ਦੀ ਵਰਤੋਂ ਕੀਤੀ ਗਈ ਜੋ ਬਾਅਦ ਵਿੱਚ ਪਾਰਕਿੰਗ ਦਾ ਚਿੱਨ ਬਣ ਗਿਆ।[2]
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads