1948 ਓਲੰਪਿਕ ਖੇਡਾਂ

From Wikipedia, the free encyclopedia

Remove ads

1948 ਓਲੰਪਿਕ ਖੇਡਾਂ ਜਾਂ XIV ਓਲੰਪੀਆਡ ਖੇਡਾਂ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ।ਦੂਜਾ ਸੰਸਾਰ ਜੰਗ ਦੇ ਕਾਰਨ 12 ਸਾਲ ਬਾਅਦ ਓਲੰਪਿਕ ਖੇਡਾਂ ਹੋਈਆ। ਇਹਨਾਂ ਖੇਡਾਂ 'ਚ 59 ਦੇਸ਼ਾਂ ਦੇ 4,104 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ 'ਚ ਜਰਮਨੀ ਅਤੇ ਜਪਾਨ ਨੂੰ ਸੱਦਾ ਨਹੀਂ ਭੇਜਿਆ ਗਿਆ। ਸੋਵੀਅਤ ਯੂਨੀਅਨ ਨੂੰ ਸੱਦਾ ਤਾਂ ਭੇਜਿਆ ਪਰ ਖਿਡਾਰੀ ਨਾ ਭੇਜਨ ਲਈ ਕਿਹਾ। ਦੋ ਬੱਚਿਆ ਦੀ ਮਾਂ ਡੱਚ ਖਿਡਾਰਨ ਫੈਨੀ ਬਲੈਕਰਜ਼ ਕੋਇਨ ਨੇ ਐਥਲੇਟਿਕਸ ਵਿੱਚ ਚਾਰ ਸੋਨ ਤਗਮੇ ਜਿੱਤੇ। ਅਮਰੀਕੀ ਖਿਡਾਰੀ ਬੋਬ ਮੈਥੀਆਸ ਨੇ 17 ਸਾਲ ਦੀ ਉਮਰ 'ਚ ਸੋਨ ਤਗਮੇ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਫ਼ਿਨਲੈਂਡ ਦੇ ਜਿਮਨਾਸਟਿਕ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਗਮੇ, ਤਿੰਨ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿਤਿਆ।

ਵਿਸ਼ੇਸ਼ ਤੱਥ

ਇਹਨਾਂ ਖੇਡਾਂ 'ਚ ਸੱਤ ਦੇਸ਼ ਬਰਮਾ, ਸੀਲੋਨ, ਲਿਬਨਾਨ, ਪੁਇਰਤੋ ਰੀਕੋ ਅਤੇ ਸੀਰੀਆ ਨੇ ਪਹਿਲੀ ਵਾਰ ਭਾਗ ਲਿਆ। ਇਹਨਾਂ ਖੇਡਾਂ 'ਚ ਜਿਮਨਾਸਟਿਕ ਵਿੱਚ ਤਿੰਨ ਖਿਡਾਰੀਆਂ ਦੇ ਬਰਾਬਰ ਦੇ ਅੰਕ ਹੋਣ ਕਾਰਨ ਤਿੰਨਾਂ ਨੂੰ ਸੋਨ ਤਗਮਾ ਦਿਤਾ ਗਿਆ ਪਰ ਚਾਂਦੀ ਅਤੇ ਕਾਂਸੀ ਦਾ ਤਗਮਾ ਨਹੀਂ ਦਿਤਾ ਗਿਆ। ਅਤੇ ਇਹਨਾਂ ਖੇਡਾਂ ਵਿੱਚ ਆਦਮੀ ਦੇ ਜਿਮਨਾਸਟਿਕ 'ਚ ਤਿੰਨ ਖਿਡਾਰੀ ਨੇ ਤੀਜਾ ਸਥਾਨ ਗ੍ਰਿਹਣ ਕੀਤਾ ਤੇ ਤਿੰਨਾਂ ਨੂੰ ਕਾਂਸੀ ਦਾ ਤਗਮਾ ਦੇ ਕੇ ਇਸ ਤਰ੍ਹਾਂ ਇਹਨਾਂ ਖੇਡਾਂ 'ਚ ਪੰਜ ਤਗਮੇ ਦਿਤੇ ਗਏ। ਮੈਕਸੀਕੋ ਅਤੇ ਪੇਰੂ ਨੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।

Remove ads

ਤਗਮਾ ਸੂਚੀ

      ਮਹਿਮਨਾ ਦੇਸ਼ (ਬਰਤਾਨੀਆ)

ਹੋਰ ਜਾਣਕਾਰੀ Rank, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads