1964 ਗਰਮੀਆਂ ਦੀਆਂ ਓਲੰਪਿਕ

From Wikipedia, the free encyclopedia

Remove ads

1964 ਓਲੰਪਿਕ ਖੇਡਾਂ ਜਾਂ XVIII ਓਲੰਪੀਆਡ |第十八回オリンピック競技大会|Dai Jūhachi-kai Orinpikku Kyōgi Taikai}} 10 ਅਕਤੂਬਰ ਤੋਂ 24 ਅਕਤੂਬਰ, 1964 ਤੱਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਖੇ ਹੋਈਆ। ਜਾਪਾਨ ਨੂੰ ਪਹਿਲਾ 1940 ਓਲੰਪਿਕ ਖੇਡਾਂ ਕਰਵਾਉਣ ਦਾ ਮੌਕਾ ਦਿਤਾ ਗਿਆ ਸੀ ਪਰ ਦੂਜੀ ਸੰਸਾਰ ਜੰਗ ਕਾਰਨ ਇਹ ਰੱਦ ਕਰ ਦਿਤਾ ਗਿਆ। 1964 ਦੇ ਓਲੰਪਿਕ ਖੇਡਾਂ ਨੂੰ ਏਸ਼ੀਆ ਦੀ ਪਹਿਲੀਆ ਖੇਡਾਂ ਕਿਹਾ ਜਾਂਦਾ ਹੈ।[1][2] ਟੋਕੀਓ ਨੂੰ ਮਹਿਮਾਨ ਸ਼ਹਿਰ ਨੂੰ 26 ਮਈ, 1959 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 55ਵੇਂ ਸ਼ੈਸ਼ਨ 'ਚ ਚੁਣਿਆ ਗਿਆ। ਇਹਨਾਂ ਖੇਡਾਂ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਤੌਰ 'ਤੇ ਜੀਓਸਟੇਸ਼ਨਰੀ ਉਪਗ੍ਰਿਹ ਨਾਲ ਸੰਚਾਰ ਕੀਤਾ ਗਿਆ। ਇਹ ਓਲੰਪਿਕ ਖੇਡਾਂ 'ਚ ਕੁਝ ਖੇਡ ਈਵੈਂਟ ਨੂੰ ਰੰਗਦਾਰ ਦਿਖਾਇਆ ਗਿਆ।

ਹੋਰ ਜਾਣਕਾਰੀ ਸ਼ਹਿਰ, ਦੇਸ਼ ...
ਵਿਸ਼ੇਸ਼ ਤੱਥ
Remove ads

ਝਲਕੀਆਂ

Thumb
ਯੋਸ਼ੀਨੋਰੀ ਸਕਾਈ ਓਲੰਪਿਕ ਜੋਤੀ ਨਾਲ
Thumb
ਮੇਰਾਥਨ ਦੌਰਾੜ ਅਬੇਬੇ ਬਿਕੀਲਾ
  • ਉਦਘਾਟਨੀ ਸਮਾਰੋਹ ਵਾਸਤੇ ਯੁਜੀ ਕੋਸੇਕੀ ਨੇ ਤਿੰਨ ਗੀਤ ਬਣਾਏ।
  • ਓਲੰਪਿਕ ਜੋਤੀ ਜਗਾਉਣ ਵਾਲਾ ਜਾਪਾਨ ਦਾ ਜਿਮਨਾਸਟਿਕ ਖਿਡਾਰੀ ਯੋਸ਼ੀਨੋਰੀ ਸਕਾਈ ਦਾ ਜਨਮ ਹੀਰੋਸ਼ੀਮਾ 'ਚ 6 ਅਗਸਤ, 1945 ਨੂੰ ਹੋਇਆ ਜਿਸ ਦਿਨ ਅਮਰੀਕਾ ਨੇ ਜਪਾਨ ਤੇ ਪਹਿਲਾ ਬੰਬ ਸੁੱਟ ਕੇ ਤਬਾਹੀ ਮਚਾਈ ਸੀ।
  • ਇਸ ਓਲੰਪਿਕ ਖੇਡਾਂ 'ਚ ਜੂਡੋ ਅਤੇ ਔਰਤਾਂ ਦੀ ਵਾਲੀਵਾਲ ਦੇ ਮੁਕਾਬਲੇ ਪਹਿਲੀ ਵਾਰ ਕਰਵਾਏ ਗਏ।[4] ਇਹਨਾਂ ਮੁਕਾਬਲਿਆ 'ਚ ਜੂਡੋ ਵਿੱਚ ਜਾਪਾਨ ਨੇ ਤਿੰਨ ਸੋਨ ਤਗਮੇ ਜਿੱਤੇ। ਜਪਾਨ ਦੀ ਵਾਲੀਵਾਲ ਟੀਮ ਨੇ ਸੋਨ ਤਗਮਾ ਜਿੱਤਿਆ।
  • ਇਸ ਓਲੰਪਿਕ ਵਿੱਚ ਔਰਤਾਂ ਦੇ ਗੋਲਾ ਸੁਟਨਾ, ਉਚੀ ਛਾਲ, ਲੰਮੀ ਛਾਲ, ਅੜਿਕਾ ਦੌੜ, ਤੇਜ ਦੌੜਾ ਨੂੰ ਸ਼ਾਮਿਲ ਕਿਤਾ ਗਿਆ।
  • ਸੋਵੀਅਤ ਯੂਨੀਅਨ ਦੀ ਜਿਮਨਾਸਟਿਕ ਖਿਡਾਰਨ ਲਾਰਿਸਾ ਲਤੀਨੀਨਾ ਨੇ ਲਗਾਤਾਰ ਦੋ ਸੋਨ ਤਗਮੇ, ਇੱਕ ਚਾਂਦੀ ਤਗਮਾ ਅਤੇ ਦੋ ਕਾਂਸੀ ਤਗਮੇ ਜਿੱਤੇ। ਉਸ ਦੇ ਓਲੰਪਿਕ ਖੇਡਾਂ ਵਿੱਚ ਹੁਣ ਤੱਕ 18 (ਨੋ ਸੋਨ, ਪੰਜ ਚਾਂਦੀ ਅਤੇ ਚਾਰ ਕਾਂਸੀ) ਹਨ।
  • ਆਸਟਰੇਲੀਆ ਦੇ ਤੈਰਾਕ ਡਾਅਨ ਫਰਾਸਰ ਨੇ ਲਗਾਤਾਰ ਤੀਸਰੀ ਵਾਰ 100 ਮੀਟਰ ਫਰੀਸਟਾਇਲ 'ਚ ਸੋਨ ਤਗਮਾ ਜਿੱਤਿਆ।
  • ਅਮਰੀਕਾ ਦੇ ਡਾਨ ਸਚੋਲੰਡਰ ਨੇ ਤੈਰਾਕੀ ਦੇ ਖੇਡ ਿਵੱਚ ਚਾਰ ਸੋਨ ਤਗਮੇ ਜਿੱਤੇ।
  • ਓਲੰਪਿਕ ਮੈਰਾਥਨ ਨੂੰ ਲਗਾਤਾਰ ਦੋ ਵਾਰੀ ਜਿੱਤਣ ਵਾਲ ਇਥੋਪੀਆ ਦਾ ਖਿਡਾਰੀ ਅਬੇਬੇ ਬਿਕੀਲਾ ਬਿਣਆ।
  • 800 ਮੀਟਰ ਅਤੇ 1500 ਮੀਟਰ ਦੀ ਦੌੜ ਵਿੱਚ ਸੋਨ ਤਗਮੇ ਜਿੱਤਣ ਵਾਲਾ ਨਿਊਜੀਲੈਂਡ ਦਾ ਖਿਡਾਰੀ ਪੀਟਰ ਸਨਿਲ ਸੀ।
  • ਲੰਮੀ ਦੌੜ 10,000 ਮੀਟਰ 'ਚ ਸੋਨ ਤਗਮਾ ਜਿੱਤਣ ਵਾਲਾ ਅਮਰੀਕਾ ਦਾ ਇੱਕੋ ਹੀ ਖਿਡਾਰੀ ਬਿਲੀ ਮਿਲਜ਼ ਹੈ ਨਾ ਪਹਿਲਾ ਇਹ ਕਿਸੇ ਅਮਰੀਕੀ ਨੇ ਜਿੱਤੀ ਹੈ ਅਤੇ ਨਾ ਹੀ ਬਾਅਦ 'ਚ।
  • ਬਰਤਾਨੀਆ ਦੇ ਖਿਡਾਰੀ ਐਨ ਪੈਕਰ ਨੇ 800ਮੀਟਰ ਦੀ ਦੌੜ 'ਚ ਸੋਨ ਤਗਮਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿਤਾ ਕਿਉਂਦੇ ਉਸ ਨੇ ਇਹ ਦੌੜ ਪਹਿਲਾ ਕਦੇ ਜਿੱਤੀ ਨਹੀਂ ਸੀ।
  • ਧਰਤੀ ਦਾ ਤੇਜ਼ ਖਿਡਾਰੀ ਬਣਨ ਦਾ ਮਾਨ ਬੋਬ ਹੇਅਜ਼ ਨੂੰ ਮਿਲਿਆ ਜਿਸ ਨੇ 100 ਮੀਟਰ ਦੀ ਦੌੜ 10.0 ਸੈਕਿੰਡ 'ਚ ਪੂਰੀ ਕਰ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।
  • ਅਮਰੀਕਾ ਦੇ ਜੋਏ ਫ੍ਰਾਜ਼ੀਅਰ ਨੇ ਹੈਵੀ ਵੇਟ ਦਾ ਸੋਨ ਤਗਮਾ ਜਿੱਤਿਆ ਜੋ ਬਾਅਦ 'ਚ ਵਿਸ਼ਵ ਹੈਵੀਵੇਟ ਚੈਪੀਅਨ ਬਣਿਆ।
  • ਪੋਲ ਵਾਲ ਦੀ ਖੇਡ 'ਚ ਪਹਿਲੀ ਵਾਰ ਫਾਈਵਰ ਦੇ ਪੋਲ ਦੀ ਵਰਤੋਂ ਕੀਤੀ ਗਈ।
  • ਮਲੇਸ਼ੀਆ ਅਤੇ ਉੱਤਰੀ ਬੋਰਨੀਓ ਨੇ ਇਹਨਾਂ ਖੇਡਾਂ 'ਚ ਪਹਿਲੀ ਵਾਰ ਭਾਗ ਲਿਆ।
Remove ads

ਤਗਮਾ ਸੂਚੀ

      ਮਹਿਮਾਨ ਦੇਸ਼ (ਜਪਾਨ)

ਹੋਰ ਜਾਣਕਾਰੀ Rank, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads