2014 ਪਿਸ਼ਾਵਰ ਸਕੂਲ ਹਮਲਾ

From Wikipedia, the free encyclopedia

2014 ਪਿਸ਼ਾਵਰ ਸਕੂਲ ਹਮਲਾ
Remove ads

16 ਦਸੰਬਰ 2014 ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ[7][8] ਦੇ 7 ਦਹਿਸ਼ਤਗਰਦ ਐਫ਼ ਸੀ (ਫ਼੍ਰੰਟੀਅਰ ਕੌਰ) ਦੇ ਲਿਬਾਸ ਵਿੱਚ ਮਲਬੂਸ ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿੱਚ ਪਿਛਲੀ ਤਰਫ਼ ਤੋਂ ਦਾਖ਼ਲ ਹੋ ਗਏ ਅਤੇ ਹਾਲ ਵਿੱਚ ਜਾ ਕੇ ਅੰਧਾਧੁੰਦ ਫ਼ਾਇਰਿੰਗ ਕੀਤੀ।[9] ਇਸ ਦੇ ਬਾਅਦ ਕਮਰਿਆਂ ਵੱਲ ਗਏ ਅਤੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਦਫਤਰ ਨੂੰ ਅੱਗ ਲਗਾਈ। ਹੁਣ ਤੱਕ 9 ਅਧਿਆਪਕਾਂ, 3 ਫ਼ੌਜੀ ਜਵਾਨਾਂ ਨੂੰ ਮਿਲਾ ਕੇ ਕੁੱਲ 144 ਮੌਤਾਂ ਹੋਈਆਂ ਹਨ।[7][8][10][11] ਅਤੇ 113 ਤੋਂ ਵਧ[6] ਜ਼ਖ਼ਮੀਆਂ ਦੀ ਤਸਦੀਕ ਹੋ ਚੁੱਕੀ ਹੈ, ਜੋ ਮਿਲਟਰੀ ਹਸਪਤਾਲ ਅਤੇ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖ਼ਲ ਹਨ।[12] ਮਰਨ ਵਾਲੇ 132 ਬੱਚਿਆਂ ਦੀ ਉਮਰਾਂ 9 ਤੋਂ 18 ਸਾਲ ਦੇ ਦਰਮਿਆਨ ਹਨ।[8][13][14] ۔ ਪਾਕਿਸਤਾਨੀ ਆਰਮੀ ਨੇ 950 ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਤੋਂ ਬਚਾ ਕੇ ਕਢਿਆ।[15]۔ ਇੱਕ ਦਹਿਸ਼ਤਗਰਦ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਦਿੱਤਾ ਜਦ ਕਿ 6 ਮਾਰੇ ਗਏ।[15]۔ ਇਹ ਪਾਕਿਸਤਾਨ ਦੇ ਇਤਹਾਸ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਸੀ, ਜਿਸ ਨੇ 2007 ਕਰਾਚੀ ਬੰਬ ਧਮਾਕੇ ਨੂੰ ਵੀ ਮਾਤ ਪਾ ਦਿੱਤਾ।[16] ਵੱਖ ਵੱਖ ਖਬਰ ਏਜੰਸੀਆਂ ਅਤੇ ਦੇਖਣ ਵਾਲਿਆਂ ਦੇ ਅਨੁਸਾਰ ਇਹ ਦਹਿਸ਼ਤਗਰਦ ਕਾਰਵਾਈ 2004 ਨੂੰ ਰੂਸ ਵਿੱਚ ਬੇਸਲਾਨ ਸਕੂਲ ਉੱਤੇ ਅੱਤਵਾਦੀ ਹਮਲੇ ਦੇ ਸਮਾਨ ਹੈ। ਇਹ 2011 ਦੇ ਹਿਲੇਰੀ ਦੇ ਬਿਆਨ ਦੀ ਯਾਦ ਤਾਜ਼ਾ ਕਰਾਉਂਦੀ ਹੈ ਕਿ "ਆਪ ਆਪਣੇ ਘਰ ਦੇ ਪਿਛਵਾੜੇ ਸੱਪ ਨਹੀਂ ਪਾਲ਼ ਸਕਦੇ, ਨਾ ਹੀ ਇਹ ਉਮੀਦ ਕਰ ਸਕਦੇ ਹੋ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਕੱਟਣਗੇ"[3][17][18][19][20][21]

ਵਿਸ਼ੇਸ਼ ਤੱਥ ਪਿਸ਼ਾਵਰ ਸਕੂਲ ਹਮਲਾ 2014, ਟਿਕਾਣਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads