2018 ਏਸ਼ੀਆਈ ਖੇਡਾਂ
From Wikipedia, the free encyclopedia
Remove ads
2018 ਏਸ਼ੀਆਈ ਖੇਡਾਂ ਜਾਂ 18ਵੀਂ ਏਸ਼ੀਆਈ ਖੇਡਾਂ (ਇੰਡੋਨੇਸ਼ੀਆਈ: [Pesta Olahraga Musim Panas Asia 2018] Error: {{Lang}}: text has italic markup (help)), ਜਿਸਨੂੰ ਕਿ XVIII ਏਸ਼ਿਆਡ ਵੀ ਕਿਹਾ ਜਾਂਦਾ ਹੈ, ਏਸ਼ੀਆਈ ਖੇਡਾਂ ਦਾ 18ਵਾਂ ਭਾਗ ਹਨ। ਇਹ ਖੇਡਾਂ ਇਸ ਵਾਰ ਇੰਡੋਨੇਸ਼ੀਆ ਵਿੱਚ ਹੋ ਰਹੀਆਂ ਹਨ ਅਤੇ 18 ਅਗਸਤ – 2 ਸਤੰਬਰ, 2018 ਤੱਕ ਹੋਣਗੀਆਂ। ਇਹਨਾਂ ਖੇਡਾਂ ਵਿੱਚ 40 ਪ੍ਰਕਾਰ ਦੀਆਂ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ।[5]ਜਕਾਰਤਾ ਵਿੱਚ ਇਹ ਖੇਡਾਂ ਦੂਸਰੀ ਵਾਰ ਹੋਣ ਜਾ ਰਹੀਆਂ ਹਨ, ਇਸ ਤੋਂ ਪਹਿਲਾਂ 1962 ਵਿੱਚ ਏਸ਼ੀਆਈ ਖੇਡਾਂ ਇੱਥੇ ਹੋਈਆਂ ਸਨ। ਅਜਿਹਾ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਦੋ ਸ਼ਹਿਰਾਂ ਵਿੱਚ, ਜਕਾਰਤਾ ਅਤੇ ਪਾਲੈਮਬੈਂਗ ਵਿੱਚ ਇਹ ਖੇਡਾਂ ਹੋਣਗੀਆਂ।[6]
Remove ads
ਮੇਜ਼ਬਾਨੀ
ਹਨੋਈ ਦੀ ਚੋਣ ਰੱਦ ਹੋਣਾ
2018 ਏਸ਼ੀਆਈ ਖੇਡਾਂ ਕਿੱਥੇ ਹੋਣੀਆਂ ਚਾਹੀਦੀਆਂ ਹਨ, ਇਸ ਲਈ ਚੋਣਾਂ ਕਰਵਾਈਆਂ ਗਈਆਂ। ਚੋਣਾਂ ਕਰਵਾਉਣ ਤੋਂ ਬਾਅਦ ਸੁਰਾਬਯਾ ਅਤੇ ਦੁਬਈ ਦੇ ਮੁਕਾਬਲੇ ਜਿਆਦਾ ਮਤ 'ਹਨੋਈ' ਨੂੰ ਮਿਲੇ। ਇਸ ਤਹਿਤ ਹਨੋਈ ਨੇ ਸੁਰਾਬਯਾ ਦੀਆਂ 14 ਵੋਟਾਂ ਮੁਕਾਬਲੇ 29 ਵੋਟ ਪ੍ਰਾਪਤ ਕੀਤੇ ਅਤੇ 8 ਨਵੰਬਰ 2012 ਨੂੰ ਹਨੋਈ ਨੂੰ ਮੇਜ਼ਬਾਨ ਘੋਸ਼ਿਤ ਕਰ ਦਿੱਤਾ ਗਿਆ।[7][8][9] ਮਾਰਚ 2014 ਵਿੱਚ ਇੱਕ ਮਸੌਦਾ ਪੇਸ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਨ੍ਹਾਂ ਖੇਡਾਂ ਉੱਪਰ $300 ਮਿਲੀਅਨ ਦਾ ਖਰਚ ਆਵੇਗਾ ਪਰੰਤੂ ਮੇਜ਼ਬਾਨ ਦੇਸ਼ ਅਨੁਸਾਰ ਇਹ ਖਰਚ $150 ਮਿਲੀਅਨ ਰੱਖਣ ਨੂੰ ਕਿਹਾ ਗਿਆ। ਇਸ ਲੜੀ ਤਹਿਤ ਕੁਝ ਸਟੇਡੀਅਮ ਬਣਾਏ ਗਏ[10][11]
17 ਅਪ੍ਰੈਲ 2014 ਨੂੰ ਵੀਅਤਨਾਮੀ ਪ੍ਰਧਾਨ ਮੰਤਰੀ ਨਗੁਯੇਨ ਤਾਨ ਦੁੰਗ ਨੇ 2018 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਨਾ ਕਰਨ ਦਾ ਫੈਸਲਾ ਘੋਸ਼ਿਤ ਕਰ ਦਿੱਤਾ। ਓਨ੍ਹਾ ਨੇ ਸ਼ਪੱਸ਼ਟ ਕੀਤਾ ਕਿ ਅਜਿਹਾ ਦੇਸ਼ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਕੇ ਕੀਤਾ ਗਿਆ ਹੈ ਅਤੇ ਦੱਸਿਆ ਕਿ ਓਨ੍ਹਾ ਲਈ ਖੇਡਾਂ ਦੇ ਸਥਾਨਾਂ ਅਤੇ ਹੋਰ ਕੰਮਾਂ ਦਾ ਪ੍ਰਬੰਧ ਕਰਨਾ ਔਖਾ ਹੈ। ਇਹ ਵੀ ਕਿਹਾ ਗਿਆ ਕਿ ਵੀਅਤਨਾਮ ਦੇ ਲੋਕ ਇਸ ਫੈਸਲੇ ਨਾਲ ਖੁਸ਼ ਹਨ।[12] ਅਜਿਹਾ ਕਰਨ 'ਤੇ ਵੀਅਤਨਾਮ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਗਿਆ।[13]
ਜਕਾਰਤਾ ਅਤੇ ਪਾਲੇਮਬੈਂਗ ਦਾ ਚੁਣਿਆ ਜਾਣਾ
ਹਨੋਈ ਦੁਆਰਾ ਮੇਜ਼ਬਾਨੀ ਤੋਂ ਮਨ੍ਹਾ ਕਰਨ ਤੋਂ ਬਾਅਦ ਕਮੇਟੀ ਦੁਆਰਾ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇੰਡੋਨੇਸ਼ੀਆ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚੋਂ ਕਿਸੇ ਇੱਕ ਦੀ ਚੋਣ ਕੀਤੀ ਜਾ ਸਕਦੀ ਹੈ।[14] ਪਿਛਲੀਆਂ ਚੋਣਾਂ ਵਿੱਚ ਸੁਰਾਬਯਾ ਵੀ ਸ਼ਾਮਿਲ ਸੀ, ਇਸ ਲਈ ਇੰਡੋਨੇਸ਼ੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ,[15] ਅਤੇ ਅਜਿਹਾ ਹੀ ਕੀਤਾ ਗਿਆ।[16] ਫਿਲੀਪੀਂਜ[17] ਅਤੇ ਭਾਰਤ ਦੁਆਰਾ ਵੀ ਮੇਜ਼ਾਬਾਨੀ ਲਈ ਇੱਛਾ ਪ੍ਰਗਟ ਕੀਤੀ ਗਈ ਸੀ। ਜਿਆਦਾ ਦੇਰ ਹੋਣ ਕਰਕੇ ਭਾਰਤ ਮੇਜ਼ਬਾਨੀ ਲਈ ਆਪਣਾ ਦਾਅਵਾ ਪੇਸ਼ ਨਹੀਂ ਕਰ ਸਕਿਆ।[18]
5 ਮਈ 2014 ਨੂੰ ਕਮੇਟੀ ਦੁਆਰਾ ਇੰਡੋਨੇਸ਼ੀਆ ਦੇ ਵੱਖ-ਵੱਖ ਸ਼ਹਿਰਾਂ ਦੇ ਦੌਰੇ ਕੀਤੇ ਗਏ ਜਿਵੇਂ ਕਿ ਜਕਾਰਤਾ, ਸੁਰਾਬਯਾ, ਬਾਂਡੁੰਗ, ਅਤੇ ਪਾਲੇਮਬੈਂਗ। ਸੁਰਾਬਯਾ ਨੇ 2021 ਯੂਥ ਏਸ਼ੀਆਈ ਖੇਡਾਂ ਦੀ ਤਿਆਰੀ ਆਰੰਭ ਕਰ ਦਿੱਤੀ ਸੀ ਅਤੇ ਵਿਸ਼ੇਸ਼ ਧਿਆਨ 2021 ਵੱਲ ਦੇਣ ਲਈ ਕਹਿ ਦਿੱਤਾ।[19] 25 ਜੁਲਾਈ 2014 ਨੂੰ ਕੁਵੈਤ ਵਿੱਚ ਹੋਈ ਚਰਚਾ ਦੌਰਾਨ ਜਕਾਰਤਾ ਦਾ ਨਾਮ ਐਲਾਨ ਦਿੱਤਾ ਗਿਆ ਅਤੇ ਜਕਾਰਤਾ ਦੁਆਰਾ ਪਾਲੇਮਬੈਂਗ ਨੂੰ ਸਹਾਇਕ ਸ਼ਹਿਰ ਵਜੋਂ ਐਲਾਨ ਦਿੱਤਾ ਗਿਆ। ਇਹਨਾਂ ਸ਼ਹਿਰਾਂ ਦੀ ਚੋਣ ਇਸ ਲਈ ਕੀਤੀ ਗਈ ਕਿਉਂ ਕਿ ਇੱਥੇ ਸਹੂਲਤਾਂ ਅਤੇ ਪ੍ਰਬੰਧ ਹੋਰ ਦੂਸਰਿਆਂ ਸ਼ਹਿਰਾਂ ਮੁਕਾਬਲੇ ਬਿਹਤਰ ਹੈ।[20] 20 ਸਤੰਬਰ 2014 ਨੂੰ ਇੰਡੋਨੇਸ਼ੀਆਈ ਓਲੰਪਿਕ ਕਮੇਟੀ ਦੇ ਪ੍ਰਧਾਨ ਰਿਤਾ ਸੁਬੋਵੋ ਅਤੇ ਗਵਰਨਰ ਦੁਆਰਾ ਹਸਤਾਖ਼ਰ ਕਰ ਕੇ ਇੰਡੋਨੇਸ਼ੀਆ ਨੂੰ 2018 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਸੌਂਪ ਦਿੱਤੀ ਗਈ।[21] ਫਿਰ ਬਾਅਦ ਵਿੱਚ 2014 ਏਸ਼ੀਆਈ ਖੇਡਾਂ ਜੋ ਕਿ ਇੰਚਿਓਨ ਵਿੱਚ ਹੋਈਆਂ ਸਨ, ਦੀ ਸਮਾਪਤੀ ਮੌਕੇ ਸੰਕੇਤਿਕ ਤੌਰ 'ਤੇ ਵੀ ਇੰਡੋਨੇਸ਼ੀਆ ਨੂੰ ਅਗਲੀਆਂ ਖੇਡਾਂ ਲਈ ਐਲਾਨ ਦਿੱਤਾ ਗਿਆ।[22]
Remove ads
ਲੋਗੋ

2018 ਏਸ਼ੀਆਈ ਖੇਡਾਂ ਦਾ ਲੋਗੋ 9 ਸਤੰਬਰ 2015 ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਲੋਗੋ ਵਿੱਚ ਪੈਰਾਡਿਜਾਏ ਪੰਛੀ ਨੂੰ ਵਿਖਾਇਆ ਗਿਆ ਹੈ, ਜੋ ਕਿ ਇੰਡੋਨੇਸ਼ੀਆ ਵਿੱਚ ਪਾਇਆ ਜਾਂਦਾ ਹੈ। ਇਸਦਾ ਭਾਵ ਹੈ ਇਸ ਦੇਸ਼ ਦੀ ਖੇਡਾਂ ਦੇ ਖੇਤਰ ਵਿੱਚ ਵਿਕਾਸ ਪੱਖੋਂ ਉੱਚੀ ਆਸ।[23]
ਖ਼ਰਚ
ਸਰਕਾਰ ਦੁਆਰਾ ਇਹਨਾਂ ਖੇਡਾਂ ਲਈ 3 ਟ੍ਰਿਲੀਅਨ ਇੰਡੋਨੇਸ਼ੀਆਈ ਰੁਪੀਆ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ।
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads