ਕੁਵੈਤ

From Wikipedia, the free encyclopedia

ਕੁਵੈਤ
Remove ads

ਕੁਵੈਤ(/kʊˈwt/ ( ਸੁਣੋ);[5][6] Arabic: الكويت al-Kuwait, Gulf Arabic pronunciation: [ɪl‿ɪkweːt] or [lɪkweːt]), ਅਧਿਕਾਰਕ ਭਾਸ਼ਾ ਵਿੱਚ ਕੁਵੈਤ ਦਾ ਰਾਜ (Arabic: دولة الكويت Dawlat al-Kuwait) ਪੱਛਮੀ ਏਸ਼ੀਆ ਵਿੱਚ ਇੱਕ ਦੇਸ਼ ਹੈ, ਜਿਹੜਾ ਕਿ ਪੂਰਬੀ ਅਰਬ ਦੇ ਉੱਤਰੀ ਕਿਨਾਰੇ ਉੱਪਰ ਪਰਸ਼ੀਅਨ ਗਲਫ਼ ਦੇ ਸਿਰੇ ਤੇ ਸਥਿਤ ਹੈ। ਇਸਦੀ ਹੱਦ ਇਰਾਕ ਅਤੇ ਸਾਊਦੀ ਅਰਬ ਨਾਲ ਲੱਗਦੀ ਹੈ। 2016 ਦੇ ਮੁਤਾਬਿਕ, ਕੁਵੈਤ ਦੀ ਜਨਸੰਖਿਆ 4.2 ਕਰੋੜ ਹੈ, ਜਿਸ ਵਿੱਚ 1.3 ਕਰੋੜ ਕੁਵੈਤੀ ਹਨ ਅਤੇ 2.9 ਕਰੋੜ ਪਰਵਾਸੀ ਹਨ।[7] ਕੁਵੈਤ ਦੀ ਕੁੱਲ ਜਨਸੰਖਿਆ ਵਿੱਚ 70 ਪ੍ਰਤੀਸ਼ਤ ਲੋਕ ਪਰਵਾਸੀ ਹਨ।[8]

ਵਿਸ਼ੇਸ਼ ਤੱਥ ਕੁਵੈਤ ਦਾ ਰਾਜ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...

ਕੁਵੈਤ ਵਿੱਚ ਤੇਲ ਦੇ ਭੰਡਾਰ 1938 ਵਿੱਚ ਲੱਭੇ ਗਏ ਸਨ। 1946 ਤੋਂ 1982 ਤੱਕ, ਕੁਵੈਤ ਦਾ ਵੱਡੇ ਪੈਮਾਨੇ ਉੱਤੇ ਆਧੁਨਿਕਰਨ ਹੋਇਆ। 1980 ਵਿੱਚ, ਕੁਵੈਤ ਭੂ-ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘਿਆ ਜਿਸ ਤੋਂ ਬਾਅਦ ਕੁਵੈਤ ਵਿੱਚ ਸ਼ੇਅਰ ਬਜ਼ਾਰ ਦੁਰਘਟਨਾ ਵਾਪਰੀ। 1990 ਵਿੱਚ, ਕੁਵੈਤ ਉੱਪਰ ਇਰਾਕ ਦੁਆਰਾ ਹਮਲਾ ਕੀਤਾ ਗਿਆ। ਇਰਾਕ ਦੁਆਰਾ ਕਬਜ਼ੇ ਵਾਲੇ ਖੇਤਰ ਪਿੱਛੋਂ 1991 ਵਿੱਚ ਗਠਜੋੜ ਫ਼ੌਜਾਂ ਵੱਲੋਂ ਖਾੜੀ ਦੀ ਜੰਗ ਵਿੱਚ ਛੁਡਾਏ ਗਏ। ਜੰਗ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਵਿਆਪਕ ਯਤਨ ਕੀਤੇ ਗਏ।

ਕੁਵੈਤ ਇੱਕ ਸੰਵਿਧਾਨਕ ਰਾਜ ਹੈ ਜਿਸ ਵਿੱਚ ਅੱਧ ਲੋਕਤੰਤਰੀ ਢਾਂਚਾ ਕੰਮ ਕਰਦਾ ਹੈ। ਇਸਦੀ ਉੱਚ-ਆਮਦਨੀ ਅਰਥ ਵਿਵਸਥਾ ਹੈ ਜਿਸਨੂੰ ਇਸਦੇ ਤੇਲ ਭੰਡਾਰਾਂ ਤੋਂ ਮਦਦ ਮਿਲਦੀ ਹੈ, ਕਿਉਂਕਿ ਕੁਵੈਤ ਦਾ ਤੇਲ ਭੰਡਾਰਾਂ ਵਾਲੇ ਦੇਸ਼ਾਂ ਵਿੱਚ ਛੇਵਾਂ ਸਥਾਨ ਹੈ। ਕੁਵੈਤੀ ਦਿਨਾਰ ਦੁਨੀਆ ਦੀ ਸਭ ਤੋਂ ਕੀਮਤੀ ਮੁਦਰਾ ਹੈ। ਵਿਸ਼ਵ ਬੈਂਕ ਦੇ ਅਨੁਸਾਰ ਕੁਵੈਤ ਕੁੱਲ ਘਰੇਲੂ ਉਤਪਾਦਨ ਪ੍ਰਤੀ ਵਿਅਕਤੀ (ਖਰੀਦਣ ਸ਼ਕਤੀ ਸਮਾਨਤਾ) ਦੇ ਹਿਸਾਬ ਨਾਲ ਵਿਸ਼ਵ ਵਿੱਚੋਂ ਉੱਪਰੋਂ ਚੌਥਾ ਦੇਸ਼ ਹੈ। ਕੁਵੈਤ ਦਾ ਸੰਵਿਧਾਨ 1962 ਵਿੱਚ ਬਣਿਆ ਸੀ।[9][10] ਕੁਵੈਤ ਗਲੋਬਲ ਕਲਚਰਲ ਡਿਸਟ੍ਰਿਕਟ ਨੈਟਵਰਕ ਦਾ ਮੈਂਬਰ ਵੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads