ਅਨੁਸ਼ਕਾ ਸ਼ੰਕਰ
From Wikipedia, the free encyclopedia
Remove ads
ਅਨੁਸ਼ਕਾ ਸ਼ੰਕਰ (Bengali : অনুষ্কা শঙ্কর) (ਜਨਮ 9 ਜੂਨ, 1981)[1] ਇੱਕ ਭਾਰਤੀ ਸਿਤਾਰਵਾਦਕ ਅਤੇ ਸੰਗੀਤਕਾਰ ਹੈ। ਇਹ ਪੰਡਿਤ ਰਵੀ ਸ਼ੰਕਰ ਦੀ ਪੁੱਤਰੀ ਹੈ ਅਤੇ ਨੌਰਾ ਜੋਨਜ਼ ਦੀ ਅੱਧੀ ਭੈਣ ਹੈ।
Remove ads
ਨਿੱਜੀ ਜੀਵਨ ਅਤੇ ਸਿੱਖਿਆ
ਅਨੁਸ਼ਕਾ ਸ਼ੰਕਰ ਦ ਜਨਮ ਲੰਦਨ ਵਿੱਚ ਇੱਕ ਬੰਗਾਲੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਬਚਪਨ ਦੇ ਦਿਨ ਲੰਦਨ ਅਤੇ ਦਿੱਲੀ ਵਿੱਚ ਬੀਤੇ ਸਨ। ਰਵੀ ਸ਼ੰਕਰ ਦਾ ਸਕੰਨਿਆਂ ਨਾਲ ਦੂਜਾ ਵਿਆਹ ਹੋਇਆ ਜਿਸ ਤੋਂ ਬਾਅਦ ਅਨੁਸ਼ਕਾ ਨੇ ਇਸ ਜੋੜੇ ਦੇ ਘਰ ਜਨਮ ਲਿਆ। ਜਿਸ ਸਮੇਂ ਅਨੁਸ਼ਕਾ ਦਾ ਜਨਮ ਹੋਇਆ, ਉਸ ਸਮੇਂ ਰਵੀ ਸ਼ੰਕਰ ਦੀ ਉਮਰ 61 ਸਾਲ ਸੀ। ਆਪਣੇ ਪਿਤਾ ਵਲੋਂ, ਉਹ ਅਮਰੀਕੀ ਗਾਇਕਾ ਨੌਰਾ ਜੋਨਜ਼ (ਜਮਾਂਦਰੂ ਨਾਂ ਗੀਤਾਲੀ ਨੌਰਾ ਜੋਨਜ਼) ਅਤੇ ਸ਼ੁਭੇਂਦਰ "ਸ਼ੁਭੋ" ਸ਼ੰਕਰ, ਜਿਸ ਦੀ ਮੌਤ 1992 'ਚ ਹੋਈ, ਦੀ ਅੱਧੀ ਭੈਣ ਸੀ।[1]
ਬਤੌਰ ਕਿਸ਼ੋਰੀ, ਉਹ ਐਨਸਿਨੀਤਾਸ, ਕੈਲੀਫੋਰਨੀਆ 'ਚ ਰਹਿੰਦੀ ਹੈ ਅਤੇ ਉਸ ਨੇ ਸਾਨ ਦਿਏਗੁਇਟੋ ਹਾਈ ਸਕੂਲ ਅਕੈਡਮੀ 'ਚ ਦਾਖ਼ਿਲਾ ਲਿਆ। ਅਨੁਸ਼ਕਾ ਨੇ 1999 'ਚ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਕਾਲਜ ਜਾਣ ਦੀ ਬਜਾਏ ਸੰਗੀਤ ਦੀ ਦੁਨੀਆ 'ਚ ਆਪਣਾ ਪੈਰ ਜਮਾਉਣ ਦਾ ਫੈਸਲਾ ਕੀਤਾ।[1][2]
Remove ads
ਅਵਾਰਡ
- ਬ੍ਰਿਟਿਸ਼ ਹਾਊਸ ਆਫ਼ ਕਾਮਨਜ਼ ਸ਼ੀਲਡ, 1998[3]
- ਭਾਰਤ ਵਿੱਚ ਸਲਾਨਾ ਔਰਤ ਅੰਤਰਰਾਸ਼ਟਰੀ ਮਹਿਲਾ ਦਿਵਸ 2003 ਵਿੱਚ 'ਵੁਮੈਨ ਆਫ਼ ਦ ਈਅਰ ਅਵਾਰਡ'[1]
- 2004 'ਚ ਟਾਈਮ ਦੇ ਏਸ਼ੀਆ ਐਡੀਸ਼ਨ ਦੁਆਰਾ 20 ਏਸ਼ੀਆਈ ਹੀਰੋਜ਼ ਵਿੱਚੋਂ ਇੱਕ ਦੇ ਰੂਪ ਵਿੱਚ ਨਾਮਿਤ
- 2003 ਵਿੱਚ ਉਸ ਦੇ ਤੀਜੇ ਐਲਬਮ 'ਲਾਈਵ ਐਟ ਕਾਰਨੇਗੀ ਹਾਲਲਈ ਵਿਸ਼ਵਸੰਗੀਤ ਸ਼੍ਰੇਣੀ ਵਿੱਚ ਗ੍ਰੈਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਇਸ ਸ਼੍ਰੇਣੀ ਵਿੱਚ ਸਭ ਤੋਂ ਘੱਟ ਉਮਰ ਦੀ ਅਤੇ ਪਹਿਲੀ ਔਰਤ ਨਾਮਜ਼ਦ ਹੋਈ ਸੀ।
- 2005 ਵਿੱਚ ਉਸ ਨੂੰ ਆਪਣੇ ਚੌਥੇ ਐਲਬਮ 'ਰਾਇਜ਼' ਲਈ ਬੇਸਟ ਕੰਟੈਂਪਰੇਰੀ ਵਰਲਡ ਮਿਊਜ਼ਿਕ ਸ਼੍ਰੇਣੀ ਵਿੱਚ ਇੱਕ ਹੋਰ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ।
- 2013 ਵਿੱਚ ਉਸ ਨੂੰ ਆਪਣੇ ਐਲਬਮ 'ਟ੍ਰੈਵਲਰ' ਲਈ ਬੈਸਟ ਵਰਲਡ ਸੰਗੀਤ ਸ਼੍ਰੇਣੀ ਵਿੱਚ ਤੀਜੇ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ।
- 2014 ਵਿੱਚ ਉਸ ਨੂੰ ਉਸ ਦੇ ਐਲਬਮ 'ਟਰੇਸ ਆਫ਼ ਯੂ' ਲਈ ਬੈਸਟ ਵਰਲਡ ਮਿਊਜ਼ਿਕ ਸ਼੍ਰੇਣੀ ਵਿੱਚ ਚੌਥੇ ਗ੍ਰੇਮੀ ਲਈ ਨਾਮਜ਼ਦ ਕੀਤਾ ਗਿਆ ਸੀ।
- 2015 ਵਿੱਚ ਉਸ ਨੂੰ ਆਪਣੇ ਐਲਬਮ "ਹੋਮ" ਲਈ ਬੈਸਟ ਵਰਲਡ ਮਿਊਜ਼ਿਕ ਸ਼੍ਰੇਣੀ ਵਿੱਚ ਪੰਜਵੇਂ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ।
- 2016 ਵਿੱਚ ਉਸ ਨੂੰ ਉਸ ਦੇ ਐਲਬਮ "ਲੈਂਡ ਆਫ਼ ਗੋਲਡ" ਲਈ ਬੈਸਟ ਵਰਲਡ ਸੰਗੀਤ ਸ਼੍ਰੇਣੀ ਵਿੱਚ ਛੇਵੇਂ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ।
- 2012 ਵਿੱਚ ਉਸ ਨੇ ਆਪਣੇ ਐਲਬਮ 'ਟਰੈਵਲਰ' ਲਈ ਸੋਂਗਲਾਈਨਜ਼ ਸੰਗੀਤ ਅਵਾਰਡ ਵਿੱਚ ਸ੍ਰੇਸ਼ਟ ਕਲਾਕਾਰ ਦਾ ਖਿਤਾਬ ਜਿੱਤਿਆ।[4]
- 2017 ਵਿੱਚ ਉਸ ਨੇ ਭਾਰਤੀ ਕਲਾਸੀਕਲ ਅਤੇ ਪ੍ਰਗਤੀਸ਼ੀਲ ਸੰਸਾਰ ਸੰਗੀਤ ਦ੍ਰਿਸ਼ਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸੰਗੀਤ ਲਈ ਈਸਟਰਨ ਆਈ ਆਰਟਸ, ਕਲਚਰ ਐਂਡ ਥੀਏਟਰ ਅਵਾਰਡਜ਼ (ਐਕਟਾ) ਪੁਰਸਕਾਰ ਜਿੱਤਿਆ।
Remove ads
ਕਿਰਿਆਸ਼ੀਲਤਾ
ਸ਼ੰਕਰ ਜਾਨਵਰਾਂ ਦੇ ਅਧਿਕਾਰਾਂ ਦੀ ਸਮਰਥਕ ਹੈ। ਪੀਪਲ ਫਰਾਮ ਐਥਲਿਕ ਟ੍ਰੀਟਮੈਂਟ ਆਫ ਐਨੀਮਲਜ਼ (ਪੀ.ਟੀ.ਏ.) ਲਈ ਪਸ਼ੂਆਂ ਦੇ ਦੁੱਖਾਂ ਦੇ ਖਿਲਾਫ ਉਹ ਅਤੇ ਉਸ ਦੇ ਪਿਤਾ ਤੀਹ-ਸੈਕਿੰਡ-ਜਨਤਕ ਸੇਵਾ ਘੋਸ਼ਣਾ ਵਿੱਚ ਹਾਜ਼ਿਰ ਹੋਏ।[5] ਅਨੁਸ਼ਕਾ ਭਾਰਤ ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਭੋਜਨ ਪ੍ਰੋਗਰਾਮ ਦੀ ਬੁਲਾਰੀ ਵੀ ਹੈ।
2013 ਵਿੱਚ ਦਿੱਲੀ ਵਿੱਚ ਇੱਕ ਨੌਜਵਾਨ ਲੜਕੀ (ਇਕ ਬਲਾਤਕਾਰ ਪੀੜਤ ਦੇ ਨਾਂ ਦੀ ਘੋਸ਼ਣਾ ਕਰਨਾ ਭਾਰਤੀ ਕਾਨੂੰਨ ਦੇ ਵਿਰੁੱਧ ਹੈ) ਦੇ ਭਿਆਨਕ ਸਮੂਹਿਕ ਬਲਾਤਕਾਰ ਦਾ ਜਵਾਬ ਦਿੱਤਾ, ਜਿਸ ਨੂੰ ਭਾਰਤੀ ਮੀਡੀਆ ਨੇ ਨਿਰਭਾਇਆ ਬਲਾਤਕਾਰ ਕੇਸ ਕਿਹਾ ਸੀ, ਸ਼ੰਕਰ ਨੇ Change.org 'ਤੇ ਇੱਕ ਔਨਲਾਈਨ ਅਭਿਆਨ ਵਨ ਬਿਲੀਅਨ ਰਾਇਜ਼ਿੰਗ ਸ਼ੁਰੂ ਕੀਤਾ[6] ਜਿਸ 'ਚ ਔਰਤਾਂ ਵਿਰੁੱਧ ਜੁਰਮ ਦਾ ਅੰਤ ਕਰਨ ਦੀ ਮੰਗ ਕੀਤੀ ਗਈ ਹੈ।[7] ਮੁਹਿੰਮ ਦੇ ਹਿੱਸੇ ਵਜੋਂ, ਉਸ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਸ ਨੇ ਪੇਸ਼ ਕੀਤਾ ਸੀ ਕਿ ਇੱਕ ਬੱਚੇ ਦੇ ਰੂਪ ਵਿੱਚ ਕਈ ਸਾਲ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।[8]
ਨਿੱਜੀ ਜੀਵਨ
ਸ਼ੰਕਰ ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਭਾਰਤ ਵਿੱਚ ਵੱਡੀ ਹੋਈ ਸੀ। ਬ੍ਰਿਟਿਸ਼ ਨਿਰਦੇਸ਼ਕ ਜੋਅ ਰਾਈਟ ਨਾਲ 2009 ਵਿੱਚ ਇੱਕ ਰਿਸ਼ਤਾ ਸ਼ੁਰੂ ਕਰਨ ਤੋਂ ਬਾਅਦ[9] ਉਹ ਲੰਡਨ ਚਲੀ ਗਈ, ਜਿੱਥੇ ਉਨ੍ਹਾਂ ਨੇ 26 ਸਤੰਬਰ 2010 ਨੂੰ ਵਿਆਹ ਕਰਵਾਇਆ।[10] ਉਨ੍ਹਾਂ ਦੇ ਪਹਿਲੇ ਲੜਕੇ, ਜ਼ੁਬਿਨ ਸ਼ੰਕਰ ਰਾਈਟ, ਦਾ ਜਨਮ 22 ਫਰਵਰੀ 2011 ਨੂੰ ਹੋਇਆ, ਜਦੋਂ ਕਿ ਦੂਜੇ ਪੁੱਤਰ ਮੋਹਨ ਸ਼ੰਕਰ ਰਾਈਟ ਨੇ 17 ਫਰਵਰੀ 2015 ਨੂੰ ਜਨਮ ਲਿਆ।[11]
ਸਾਲ 2018 ਵਿੱਚ ਉਨ੍ਹਾਂ ਨੇ ਤਲਾਕ ਲੈ ਲਿਆ ਸੀ ਅਤੇ ਹੁਣ ਉਹ ਆਪਣੇ ਦੋ ਪੁੱਤਰਾਂ ਨਾਲ ਲੰਡਨ ਵਿੱਚ ਰਹਿੰਦੀ ਹੈ।[12]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads