ਅਮੀਨੋ ਤਿਜ਼ਾਬ
From Wikipedia, the free encyclopedia
Remove ads
ਅਮੀਨੋ ਤਿਜ਼ਾਬ ਜਾਂ ਅਮੀਨੋ ਐਸਿਡ (/əˈmiːnoʊ/, /əˈmaɪnoʊ/, ਜਾਂ /ˈæmɪnoʊ/) ਜੀਵ-ਵਿਗਿਆਨਕ ਤੌਰ ਉੱਤੇ ਜ਼ਰੂਰੀ ਕਾਰਬਨ-ਯੁਕਤ ਯੋਗ ਹਨ ਜਿਹਨਾਂ ਵਿੱਚ ਹਰੇਕ ਅਮੀਨੋ ਤਿਜ਼ਾਬ ਦੀਆਂ ਪਾਸੇ ਦੀਆਂ ਖ਼ਾਸ ਲੜੀਆਂ ਤੋਂ ਇਲਾਵਾ ਅਮੀਨ (-NH2) ਅਤੇ ਕਾਰਬੌਕਸਿਲ ਤਿਜ਼ਾਬ (-COOH) ਕਿਰਿਆਸ਼ੀਲ ਸਮੂਹ ਹੁੰਦੇ ਹਨ। ਇਹਨਾਂ ਵਿੱਚ ਪ੍ਰਮੁੱਖ ਤੱਤ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਹੁੰਦੇ ਹਨ ਪਰ ਕੁਝ ਹੋਰ ਤੱਤ ਕਈ ਅਮੀਨੋ ਤਿਜ਼ਾਬਾਂ ਦੀਆਂ ਪਾਸੇ ਦੀਆਂ ਲੜੀਆਂ ਵਿੱਚ ਮਿਲਦੇ ਹਨ। ਲਗਭਗ 500 ਅਮੀਨੋ ਤਿਜ਼ਾਬਾਂ ਦਾ ਪਤਾ ਲੱਗ ਚੁੱਕਾ ਹੈ[1] ਅਤੇ ਇਹਨਾਂ ਦਾ ਵਰਗੀਕਰਨ ਕਈ ਤਰੀਕਿਆਂ ਨਾਲ਼ ਕੀਤਾ ਜਾ ਸਕਦਾ ਹੈ। ਇਹਨਾਂ ਦਾ ਵਰਗੀਕਰਨ ਅੰਦਰੂਨੀ ਢਾਂਚੇ ਵਿਚਲੇ ਕਿਰਿਆਸ਼ੀਲ ਸਮੂਹਾਂ ਦੇ ਟਿਕਾਣੇ ਮੁਤਾਬਕ ਕੀਤਾ ਜਾ ਸਕਦਾ ਹੈ ਜਿਵੇਂ ਕਿ ਅਲਫ਼ਾ- (α-), ਬੀਟਾ- (β-), ਗਾਮਾ- (γ-) ਜਾਂ ਡੈਲਟਾ- (δ-) ਅਮੀਨੋ ਤਿਜ਼ਾਬ; ਹੋਰ ਵਰਗਾਂ ਵਿੱਚ ਧਰੁਵੀਪਣ, ਪੀ.ਐੱਚ. ਦਾ ਪੱਧਰ ਅਤੇ ਪਾਸੇ ਦੀਆਂ ਲੜੀਆਂ ਦੀਆਂ ਕਿਸਮਾਂ (ਗ਼ੈਰ-ਮਹਿਕਦਾਰ, ਗ਼ੈਰ-ਚਕਰੀ, ਮਹਿਕਦਾਰ, ਹਾਈਡਰੌਕਸਿਲ ਜਾਂ ਸਲਫ਼ਰ ਵਾਲ਼ੀਆਂ, ਆਦਿ) ਸ਼ਾਮਲ ਹਨ। ਪ੍ਰੋਟੀਨਾਂ ਦੇ ਰੂਪ ਵਿੱਚ ਅਮੀਨੋ ਤਿਜ਼ਾਬ ਮਨੁੱਖੀ ਮਾਸਪੇਸ਼ੀਆਂ, ਕੋਸ਼ਾਣੂਆਂ ਅਤੇ ਹੋਰ ਟਿਸ਼ੂਆਂ ਦੇ ਦੂਜੇ (ਪਾਣੀ ਸਭ ਤੋਂ ਵੱਡਾ ਹੈ) ਸਭ ਤੋਂ ਵੱਡੇ ਹਿੱਸੇ ਹਨ।[2] ਪ੍ਰੋਟੀਨਾਂ ਤੋਂ ਬਾਹਰ ਅਮੀਨੋ ਤਿਜ਼ਾਬ ਕਈ ਮਹੱਤਵਪੂਰਨ ਕਾਰਵਾਈਆਂ ਜਿਵੇਂ ਕਿ ਤੰਤੂ ਸੰਕੇਤਾਂ ਦੀ ਢੋਆ-ਢੁਆਈ ਅਤੇ ਜੀਵ-ਸੰਜੋਗ ਵਿੱਚ ਹਿੱਸਾ ਪਾਉਂਦੇ ਹਨ।


Remove ads
ਹਵਾਲੇ
Wikiwand - on
Seamless Wikipedia browsing. On steroids.
Remove ads