ਅਰਜੁਨ

From Wikipedia, the free encyclopedia

Remove ads

ਅਰਜੁਨ (ਸ਼ਾਬਦਿਕ ਮਤਲਬ 'ਚਮਕ' ਜਾਂ 'ਚਾਂਦੀ') ਪਾਂਡੂ ਦਾ ਤੀਸਰਾ ਪੁੱਤਰ ਹੈ। ਇਸਨੂੰ ਅਤੇ ਕ੍ਰਿਸ਼ਨ ਨੂੰ ਮਹਾਭਾਰਤ ਦਾ ਨਾਇਕ ਮੰਨਿਆਂ ਜਾਂਦਾ। ਮਹਾਭਾਰਤ ਵਿੱਚ ਉਸ ਦੀ ਭੂਮਿਕਾ ਵਿੱਚ ਕਾਰਨ ਅਰਜੁਨ, ਵਿਸ਼ਵ ਵਿੱਚ ਸ਼ਾਇਦ ਸਭ ਤੋਂ ਵੱਧ ਪ੍ਰਸਿਧ ਹਿੰਦੂ ਗ੍ਰੰਥ ਭਗਵਤ ਗੀਤਾ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ।[1][2][3][4]

ਵਿਸ਼ੇਸ਼ ਤੱਥ ਅਰਜੁਨ, ਦੇਵਨਾਗਰੀ ...

ਅਰਜੁਨ ਨੂੰ ਇੱਕ ਉਚਕੋਟੀ ਦਾ ਤੀਰਅੰਦਾਜ਼ ਮੰਨਿਆ ਜਾਂਦਾ ਸੀ। ਪਾਂਡਵ ਫ਼ੌਜ ਵਿੱਚ ਸਿਰਫ ਇਕੱਲਾ ਅਤੀਮਾਹਾਰਥੀ ਸੀ।[5] ਪ੍ਰਭੂ ਕ੍ਰਿਸ਼ਨ ਦੇ ਅਨੁਸਾਰ ਕਰਨ ਅਤੇ ਭੀਸ਼ਮ ਨੂੰ ਛੱਡ ਤ੍ਰਿਲੋਕ ਦਾ ਕੋਈ ਵੀ ਯੋਧਾ ਅਰਜੁਨ ਨੂੰ ਹਰਾ ਨਹੀਂ ਸਕਦਾ।[6] ਉਸ ਨੇ ਕੁਰੂਕਸ਼ੇਤਰ ਯੁੱਧ ਵਿੱਚ ਕੌਰਵਾਂ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅਰਜੁਨ ਨਰ ਦਾ ਇੱਕ ਅਵਤਾਰ ਸੀ ਜਿਸਨੇ ਨਰਾਇਣ ਦੇ ਅਵਤਾਰ ਕ੍ਰਿਸ਼ਨ ਦੇ ਨਾਲ ਦ੍ਵਾਪਰ ਯੁਗ ਵਿੱਚ ਧਰਮ ਦੀ ਸਥਾਪਨਾ ਕੀਤੀ।[7]

ਉਹ ਰਿਸ਼ੀ ਦ੍ਰੋਨ ਦਾ ਚੇਲਾ ਸੀ। ਉਸਨੇ ਭੇਸ਼ ਬਦਲ ਕੇ ਨੇਪਾਲ ਦੇ ਕਿਰਾਤਾਂ ਦੇ ਨਾਲ ਤੀਰੰਦਾਜੀ ਸਿੱਖੀ। ਉਨ੍ਹਾਂ ਸਮਿਆਂ ਵਿੱਚ ਕਿਰਾਤ ਉਘੇ ਤੀਰ ਅੰਦਾਜ ਸਮਝੇ ਜਾਂਦੇ ਸਨ। ਉਸ ਦਾ ਪੋਤਾ, ਪ੍ਰਿਕਸ਼ਿਤ ਹਸਿਤਨਾਪੁਰ ਦਾ ਇੱਕਲਾ ਵਾਰਸ ਸੀ। ਅਰਜੁਨ ਨੇ ਕਈ ਵਿਆਹ ਰਚਾਏ। ਉਸਨੇ ਦ੍ਰੋਪਦੀ, ਸੁਭਦ੍ਰਾ, ਉਲੂਪੀ, ਅਤੇ ਚਿਤਰਗੰਦਾ ਨਾਲ ਵਿਆਹ ਕਿੱਤਾ। ਸ਼ਰੁਤਕ੍ਰਿਤੀ, ਅਭਿਮਨਿਊ, ਭਵਰੂਵਾਹਨਾ ਅਤੇ ਇਰਾਵਨ ਆਦਿ ਉਸਦੇ ਬੱਚੇ ਸਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads