ਅਸਲੀ ਇਨਸਾਨ ਦੀ ਕਹਾਣੀ

From Wikipedia, the free encyclopedia

ਅਸਲੀ ਇਨਸਾਨ ਦੀ ਕਹਾਣੀ
Remove ads

"ਅਸਲੀ ਇਨਸਾਨ ਦੀ ਕਹਾਣੀ" (ਮੂਲ ਰੂਸੀ: Повесть о настоящем человеке, ਪੋਵੇਸਤ' ਓ ਨਾਸਤੋਯਾਸ਼ਚੇਮ ਚੇਲੋਵੇਕੇ) - ਦੂਜੀ ਵੱਡੀ ਜੰਗ ਦੇ ਦਿਨੀਂ 1941 ਦੀਆਂ ਸਰਦੀਆਂ ਵਿੱਚ ਫੱਟੜ ਅਤੇ ਅਪੰਗ ਹੋ ਗਏ ਲੜਾਕੂ ਹਵਾਈ ਜਹਾਜ ਦੇ ਇੱਕ ਸੋਵੀਅਤ ਪਾਇਲਟ ਅਲੈਕਸੀ ਮਾਰਸੀਯੇਵ ਦੀ ਅਸਲੀ ਜੀਵਨ ਗਾਥਾ ਉੱਤੇ ਅਧਾਰਿਤ ਬੋਰਿਸ ਪੋਲੇਵੋਈ ਦਾ ਲਿਖਿਆ 1946 ਦਾ ਇੱਕ ਨਾਵਲ ਹੈ।

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...

ਅਲੈਕਸੀ ਮਾਰਸੀਯੇਵ ਦਾ ਜਹਾਜ ਨੂੰ ਦੁਸ਼ਮਣ ਨੇ ਡੇਗ ਦਿੱਤਾ ਸੀ। ਅਲੈਕਸੀ ਦੇ ਬੁਰੀ ਤਰ੍ਹਾਂ ਪੀੜੇ ਗਏ ਸਨ। ਉਹ ਤੁਰ ਨਹੀਂ ਸੀ ਸਕਦਾ, ਭੁੱਖਾ-ਭਾਣਾ, ਕਹਿਰ ਦੀ ਠੰਡ ਨਾਲ ਸੁੰਨ ਹੋਇਆ, ਭਿਅੰਕਰ ਕਸ਼ਟ ਝੱਲਦਾ ਉਹ ਅਠਾਰਾਂ ਦਿਨਾਂ ਮਗਰੋਂ ਆਪਣੇ ਲੋਕਾਂ ਕੋਲ ਪਹੁੰਚਿਆ। ਹਸਪਤਾਲ ਵਿੱਚ ਉਸਦੇ ਦੇ ਦੋਵੇਂ ਪੈਰ ਕੱਟ ਦਿੱਤੇ ਗਏ। ਏਨੀਆਂ ਮੁਸੀਬਤਾਂ ਵਿੱਚ ਵੀ ਉਸ ਨੇ ਹਿੰਮਤ ਨਹੀਂ ਹਾਰੀ। ਪੂਰੀ ਦ੍ਰਿੜਤਾ ਤੇ ਸਿਰੜ ਨਾਲ ਉਸਨੇ ਕੁਝ ਠੀਕ ਹੋਣ ਉਪਰੰਤ ਹੋਰ ਉਚੇਰੀ ਸਿਖਲਾਈ ਲਈ ਅਤੇ ਜੰਗ ਦੇ ਆਖਰ ਤੱਕ ਕਾਰਨਾਮੇ ਦਰਜ਼ ਕਰਦਾ ਗਿਆ। ਇਸ ਲਈ ਉਸਨੂੰ ਸੋਵੀਅਤ ਯੂਨੀਅਨ ਦੇ ਹੀਰੋ ਦੇ ਸਰਵਉੱਚ ਖਿਤਾਬ ਨਾਲ ਸਨਮਾਨਿਆ ਗਿਆ।

ਬੋਰਿਸ ਪੋਲੇਵੋਈ ਨੇ ਅਲੈਕਸੀ ਮਾਰੇਸੀਯੇਵ ਦੇ ਜੀਵਨ ਤੇ ਕਾਰਨਾਮਿਆਂ ਦੀ ਸੱਚੀ ਕਹਾਣੀ ਖੁਦ ਉਸਦੇ ਮੂੰਹੋ ਸੁਣੀ ਅਤੇ ਆਪਣੇ ਨਾਵਲ "ਅਸਲੀ ਇਨਸਾਨ ਦੀ ਕਹਾਣੀ" ਵਿੱਚ ਬਿਆਨ ਕੀਤੀ ਹੈ। ਇਹ ਮਾਨਵਵਾਦ ਅਤੇ ਸੋਵੀਅਤ ਦੇਸ਼ ਭਗਤੀ ਦੇ ਨਾਲ ਰਮਿਆ ਹੋਇਆ ਹੈ ਅਤੇ ਸਟਾਲਿਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਅੱਸੀ ਤੋਂ ਵੱਧ ਵਾਰ ਰੂਸੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ।[1]

Remove ads

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads