ਅਸ਼ੋਕ (ਦਰੱਖਤ)

From Wikipedia, the free encyclopedia

ਅਸ਼ੋਕ (ਦਰੱਖਤ)
Remove ads

ਅਸ਼ੋਕ ਦਰੱਖਤ (ਸੰਸਕ੍ਰਿਤ ਵਿੱਚ अशोकवृक्षः, ਹਿੰਦੀ 'ਚ अशोक वृक्ष, ਅੰਗਰੇਜ਼ੀ 'ਚ Saraca indica) ਇੱਕ ਸਦਾ ਹਰਾ ਭਰਾ ਦਰੱਖਤ ਹੈ। ਕਿਹਾ ਜਾਂਦਾ ਹੈ ਕਿ ਜਿਸ ਦਰੱਖਤ ਦੇ ਹੇਠਾਂ ਬੈਠਣ ਨਾਲ ਸਾਰੇ ਸ਼ੋਕ ਪੂਰੇ ਹੁੰਦੇ ਹਨ ਉਸ ਨੂੰ ਅਸ਼ੋਕ ਕਿਹਾ ਜਾਂਦਾ ਹੈ। ਇਹ ਦਰੱਖਤ ਭਾਰਤ, ਸ੍ਰੀਲੰਕਾ ਅਤੇ ਨੇਪਾਲ ਵਿੱਚ ਹੁੰਦਾ ਹੈ।ਅਸ਼ੋਕ ਭਾਰਤ ਦਾ ਪਵਿੱਤਰ ਰੁੱਖ ਹੈ ਅਤੇ ਹਿੰਦੂ, ਬੁੱਧ ਅਤੇ ਜੈਨ ਵਿੱਚ ਇੱਕ ਅਮੋਲਕ ਮਹੱਤਤਾ ਰੱਖਦਾ ਹੈ। ਇਹ ਇੱਕ ਸਦਾਬਹਾਰ 15-20 ਮੀਟਰ ਉੱਚ ਦੇ ਰੁੱਖ ਹੈ। ਇਸਦੇ ਪੱਤੇ 15 cm ਲੰਬੇ ਅਤੇ ਲੰਮੀ ਸ਼ਕਲ ਦੇ ਹੁੰਦੇ ਹਨ। ਅਸ਼ੋਕ ਰੁੱਖ ਨੂੰ ਸਾਲ ਵਿੱਚ ਮਿੱਠੇ ਸੁਘੰਦ ਵਾਲੇ ਫੁੱਲਾਂ ਦੀ ਇੱਕ ਵੱਡੀ ਝੁੰਡ ਪੈਦਾ ਹੈ ਅਤੇ ਇਹ ਫੁੱਲ ਮਈ ਨੂੰ ਫਰਵਰੀ ਤੱਕ ਉਂਗਰਦੇ ਹਨ। ਫੁੱਲ ਬਹੁ, ਪੀਲੇ ਸੰਤਰੀ ਤੇ ਲਾਲ ਹੁੰਦੇ ਹਨ। ਪੌਦਾ ਖੰਡੀ ਅਤੇ ਸਬ- ਖੰਡੀ ਦੀ ਸਥਿਤੀ ਵਿੱਚ ਵੀ ਤੇਜ਼ੀ ਨਾਲ ਵੱਧਦਾ ਹੈ। ਇਸਦੇ ਸੱਕ, ਪੱਤੇ, ਫੁੱਲ ਅਤੇ ਬੀਜ ਅਤੇ ਰੁੱਖ ਦੇ ਹੋਰ ਹਿੱਸਿਆਂ ਨੂੰ ਦਵਾਈਆਂ ਲਈ ਵਰਤਿਆ ਜਾਂਦਾ ਹੈ। ਚਿਕਿਤਸਕ ਵਿੱਚ ਇਸਦੀ ਵਰਤੋਂ ਹੋਣ ਕਾਰਨ ਇਸ ਨੂੰ ਇੱਕ ਬ੍ਰਹਿਮੰਡੀ ਪੌਦਾ ਦੇ ਤੌਰ ਤੇ ਜਾਣਿਆ ਗਿਆ ਹੈ।[2]

ਵਿਸ਼ੇਸ਼ ਤੱਥ ਅਸ਼ੋਕ ਦਰੱਖਤ, ਸੁਰੱਖਿਆ ਸਥਿਤੀ ...
Remove ads

ਬਣਤਰ

Thumb
ਅਸ਼ੋਕ

ਅਸ਼ੋਕ ਦੀ ਲੰਬਾਈ ਲਗਭਗ 25 ਫੁੱਟ ਹੁੰਦੀ ਹੈ। ਇਸ ਦਾ ਤਣਾ ਸਿੱਧਾ ਅਤੇ ਭੂਰੇ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਟਾਹਣੀਆਂ ਦੇ ਦੋਵੇ ਪਾਸੇ ਪੰਜ ਜਾਂ ਛੇ ਦੇ ਗੁੱਛਿਆਂ ਵਿੱਚ ਨੌ ਇੰਚ ਲੰਬੇ, ਗੋਲ ਅਤੇ ਨੁਕੀਲੇ ਹੁੰਦੇ ਹਨ। ਇਸ ਦੇ ਪੀਲੇ, ਸੁਨਿਹਰੀ, ਨਾਰੰਗੀ ਜਾਂ ਲਾਲ ਰੰਗ ਦੇ ਫੁੱਲ ਗੁੱਛੇਦਾਰ, ਖੁਸ਼ਬੂਦਾਰ, ਚਮਕੀਲੇ ਹੁੰਦੇ ਹਨ। ਇਹਨਾਂ ਨੂੰ ਲੱਗਣ ਵਾਲੀਆਂ ਫਲੀਆਂ ਦੀ ਲੰਬਾਈ 4 ਤੋਂ 9 ਇੰਚ ਅਤੇ ਚੋੜਾਈ 1 ਤੋਂ 2 ਇੰਚ ਹੁੰਦੀ ਹੈ। ਇਹ ਫਲੀ ਦਾ ਰੰਗ ਗੂੜਾ ਜਾਮਣੀ ਤੋਂ ਬਾਅਦ ਪੱਕਣ ਸਮੇਂ ਕਾਲੇ ਰੰਗ ਦੀ ਹੋ ਜਾਂਦੀ ਹੈ। ਇਸ ਦੀ ਛਿੱਲ ਵਿੱਚ ਟੈਨਿਨਸ 7 ਪ੍ਰਤੀਸ਼ਤ, ਕੈਟੇਕਾਲ 3 ਪ੍ਰਤੀਸ਼ਤ, ਇਸੈਂਸੀਅਲ ਤੇਲ 4 ਪ੍ਰਤੀਸ਼ਤ, ਕੈਲਸ਼ੀਅਮ ਯੁਕਤ ਕਾਰਬਨਿਕ 2 ਪ੍ਰਤੀਸ਼ਤ, ਲੋਹਾ 5 ਪ੍ਰਤੀਸ਼ਤ ਹੁੰਦਾ ਹੈ।[3]

Remove ads

ਗੁਣ

  1. ਅਸ਼ੋਕ ਦਾ ਕੌੜਾ ਰਸ ਖੂਨ ਸਾਫ ਕਰਨਾ, ਠੰਡਾ, ਖੁਨ 'ਚ ਨੁਕਸ਼, ਉਦਰ, ਸੋਜ, ਬੁਖ਼ਾਰ, ਜੋੜਾਂ ਦਾ ਦਰਦ ਦੇ ਇਲਾਜ ਲਈ ਗੁਣਕਾਰੀ ਹੈ।
  2. ਇਸ ਦੀ ਵਰਤੋਂ ਪੇਟ ਦੇ ਹੇਠਲੇ ਭਾਗਾਂ ਜਿਵੇਂ ਪਿਸ਼ਾਬ ਵਾਲੀ ਥਾਂ, ਗੁਰਦੇ ਨੂੰ ਠੀਕ ਕਰਦਾ ਹੈ।
  3. ਇਹ ਔਰਤਾਂ ਵਿੱਚ ਪ੍ਰਜਨਨ ਸ਼ਕਤੀ ਨੂੰ ਵਧਾਉਂਦਾ ਹੈ।

ਫੋਟੋ ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads