ਅਹਿਸਾਨ ਜਾਫ਼ਰੀ
From Wikipedia, the free encyclopedia
Remove ads
ਅਹਿਸਾਨ ਜਾਫ਼ਰੀ (1929 – 28 ਫਰਵਰੀ 2002) ਕਾਂਗਰਸ ਦੇ ਇੱਕ ਸਾਬਕਾ ਸੰਸਦ ਮੈਂਬਰ ਜਿਸ ਨੂੰ ਦਰਜਨਾਂ ਹੋਰਨਾਂ ਸਮੇਤ 2002 ਦੀ ਗੁਜਰਾਤ ਹਿੰਸਾ ਦੇ ਦੌਰਾਨ ਜਨੂੰਨੀ ਹਿੰਦੂ ਭੀੜ ਨੇ ਉਸਦੇ ਆਪਣੇ ਘਰ ਵਿੱਚ ਹੀ ਜਿੰਦਾ ਜਲਾ ਦਿੱਤਾ ਸੀ।8 ਫਰਵਰੀ 2002 ਨੂੰ ਜਦ ਫਸਾਦੀਆਂ ਨੇ ਗੁਲਬਰਗ ਸੁਸਾਇਟੀ ਨੂੰ ਘੇਰਿਆ ਤਾਂ ਬਹੁਤੇ ਲੋਕ ਅਹਿਸਾਨ ਜਾਫਰੀ ਦੇ ਘਰ ਲੁਕ ਗਏ ਕਿਉਂਕਿ ਅਹਿਸਾਨ ਜਾਫਰੀ ਸੰਸਦ ਮੈਂਬਰ ਸਨ ਇਸ ਲਈ ਸਭ ਨੂੰ ਆਸ ਸੀ ਕਿ ਇਥੇ ਹਮਲਾ ਨਹੀਂ ਹੋਵੇਗਾ ਤੇ ਮਦਦ ਵੀ ਮਿਲੇਗੀ ਪਰ ਅਹਿਸਾਨ ਜਾਫਰੀ ਦੇ ਪੁਲਿਸ ਅਤੇ ਮੋਦੀ ਨੂੰ ਲਗਾਤਾਰ ਫੋਨ ਕਰਨ ਤੋਂ ਬਾਅਦ ਵੀ ਕੋਈ ਮਦਦ ਨਹੀਂ ਪਹੁੰਚੀ ਇਨੇ ਚਿਰ ਵਿੱਚ ਪੂਰੀ ਕਲੋਨੀ ਨੂੰ ਅੱਗ ਲਗਾ ਦਿੱਤੀ ਗਈ ਤੇ ਜਿਨੇ ਵੀ ਲੋਕ ਫਸਾਦੀਆਂ ਨੂੰ ਮਿਲੇ ਉਹਨਾਂ ਦੀ ਕਸਾਈਆਂ ਵਾਂਗ ਕੱਟ-ਵੱਢ ਕੀਤੀ ਗਈ ਕੋਈ ਅੱਗ ਬੁਝਾ ਨਾ ਸਕੇ ਇਸ ਲਈ ਪਾਣੀ ਦੀਆਂ ਟੈਂਕੀਆਂ ਤੋਂ ਸਪਲਾਈ ਕਟ ਦਿੱਤੀ ਗਈ। ਅਹਿਸਾਨ ਜਾਫਰੀ ਨੂੰ ਘਰ ਤੋਂ ਬਾਹਰ ਨਿਕਲਣ ਲਈ ਮਜਬੂਰ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਵੀ ਸਭ ਦੇ ਸਾਹਮਣੇ ਕੋਹ-ਕੋਹ ਕੇ ਮਾਰਿਆ ਗਿਆ।[1]
Remove ads
ਜ਼ਿੰਦਗੀ[2]
ਅਹਿਸਾਨ ਜਾਫ਼ਰੀ ਦਾ ਜਨਮ 1929 ਵਿੱਚ ਬੁੜਹਾਨਪੁਰ ਵਿੱਚ ਹੋਇਆ, ਜੋ ਵਰਤਮਾਨ ਵਿੱਚ ਮੱਧਪ੍ਰਦੇਸ਼ ਵਿੱਚ ਹੈ। ਉਸ ਦੇ ਪਿਤਾ ਦਾ ਨਾਮ ਡਾ. ਅੱਲਾਹਬਖ਼ਸ਼ ਜਾਫ਼ਰੀ ਸੀ। ਸੰਨ 1935 ਵਿੱਚ ਅਹਿਸਾਨ ਉੱਚ ਮਿਡਲ ਸਿੱਖਿਆ ਪ੍ਰਾਪਤ ਕਰਨ ਲਈ ਅਹਿਮਦਾਬਾਦ ਆ ਗਏ।[3]
ਅਹਿਸਾਨ ਜਾਫ਼ਰੀ ਦੀ ਇੱਕ ਕਵਿਤਾ
ਗੀਤੋਂ ਸੇ ਤੇਰੀ ਜੁਲਫ਼ ਕੋ ਮੀਰਾ ਨੇ ਸੰਵਾਰਾ
ਗੌਤਮ ਨੇ ਸਦਾ ਦੀ
ਤੁਝੇ ਨਾਨਕ ਨੇ ਪੁਕਾਰਾ
ਖੁਸਰੋ ਨੇ ਰੰਗੋਂ ਸੇ ਦਾਮਨ ਕੋ ਨਿਖਾਰਾ
ਹਰ ਦਿਲ ਮੇਂ ਮੁਹੱਬਤ ਕੀ
ਅਕੂਅਤ ਕੀ ਲਗਨ ਕੀ
ਯਹ ਮੇਰਾ ਵਤਨ ਹੈ, ਮੇਰਾ ਵਤਨ, ਮੇਰਾ ਵਤਨ ਹੈ
ਹਵਾਲੇ
Wikiwand - on
Seamless Wikipedia browsing. On steroids.
Remove ads