ਅੰਬਾਲਿਕਾ
From Wikipedia, the free encyclopedia
Remove ads
ਅੰਬਾਲਿਕਾ ਮਹਾਂਭਾਰਤ ਵਿੱਚ ਕਾਸ਼ੀਰਾਜ ਦੀ ਪੁਤਰੀ ਦੱਸੀ ਗਈ ਹੈ।[1] ਅੰਬਾਲਿਕਾ ਦੀਆਂ ਦੋ ਵੱਡੀਆਂ ਭੈਣਾਂ ਸਨ, ਅੰਬਾ ਅਤੇ ਅੰਬਿਕਾ। ਅੰਬਾ, ਅੰਬਿਕਾ ਅਤੇ ਅੰਬਾਲਿਕਾ ਦਾ ਸਵੰਬਰ ਹੋਣ ਵਾਲਾ ਸੀ। ਉਹਨਾਂ ਦੇ ਸਵੰਬਰ ਵਿੱਚ ਇਕੱਲੇ ਹੀ ਭੀਸ਼ਮ ਨੇ ਉੱਥੇ ਆਏ ਕੁਲ ਰਾਜਿਆਂ ਨੂੰ ਹਰਾ ਦਿੱਤਾ ਅਤੇ ਤਿੰਨਾਂ ਕੰਨਿਆਵਾਂ ਦਾ ਹਰਣ ਕਰ ਕੇ ਹਸਤਨਾਪੁਰ ਲੈ ਆਇਆ ਅਤੇ ਉਸ ਨੇ ਤਿੰਨਾਂ ਭੈਣਾਂ ਨੂੰ ਸਤਿਆਵਤੀ ਦੇ ਸਾਹਮਣੇ ਪੇਸ਼ ਕੀਤਾ ਤਾਂ ਕਿ ਉਹਨਾਂ ਦਾ ਵਿਆਹ ਹਸਤਨਾਪੁਰ ਦੇ ਰਾਜੇ ਅਤੇ ਸਤਿਆਵਤੀ ਦੇ ਪੁੱਤਰ ਵਿਚਿਤ੍ਰਵੀਰਯ ਦੇ ਨਾਲ ਹੋ ਜਾਵੇ। ਅੰਬਿਕਾ ਅਤੇ ਅੰਬਾਲਿਕਾ ਵਿਚਿਤ੍ਰਵੀਰਯ ਦੀ ਪਤਨੀਆਂ ਬਣੀਆਂ।[2] ਲੇਕਿਨ ਵਿਚਿਤ੍ਰਵੀਰਯ ਦੀ ਤਪਦਿਕ ਨਾਲ ਜਲਦ ਮੌਤ ਹੋ ਗਈ।[3] ਅਤੇ ਉਹ ਦੋਨੋਂ ਨਿਰਸੰਤਾਨ ਰਹਿ ਗਈਆਂ। ਭੀਸ਼ਮ ਨੇ ਪਹਿਲਾਂ ਹੀ ਬ੍ਰਹਮਚਾਰੀ ਵਰਤ ਦੀ ਸਹੁੰ ਲੈ ਰੱਖੀ ਸੀ ਅਤੇ ਹੁਣ ਦੋਨਾਂ ਪੁੱਤਰਾਂ, ਚਿਤਰਾਂਗਦ ਅਤੇ ਵਿਚਿਤ੍ਰਵੀਰਯ ਦੀ ਅਕਾਲ ਮੌਤ ਦੇ ਕਾਰਨ ਕੁਰੂਵੰਸ਼ ਖਤਰੇ ਵਿੱਚ ਸੀ। ਅਜਿਹੇ ਵਿੱਚ ਸਤਿਆਵਤੀ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਵੇਦ ਵਿਆਸ ਨੂੰ ਯਾਦ ਕੀਤਾ ਅਤੇ ਨਯੋਗ ਦੀ ਵਿਧੀ ਨਾਲ ਅੰਬਿਕਾ ਅਤੇ ਅੰਬਾਲਿਕਾ ਦਾ ਗਰਭਧਾਰਨ ਕਰਵਾਇਆ। ਜਦੋਂ ਵੇਦ ਵਿਆਸ ਅੰਬਾਲਿਕਾ ਦੇ ਸਨਮੁਖ ਪੇਸ਼ ਹੋਏ ਤਾਂ ਅੰਬਾਲਿਕਾ ਸ਼ਰਮ ਦੇ ਕਾਰਨ ਪੀਲੀ ਪੈ ਗਈ ਅਤੇ ਇਸ ਕਾਰਨ ਜਦੋਂ ਉਸ ਦੀ ਕੁੱਖ ਤੋਂ ਪਾਂਡੂ ਦਾ ਜਨਮ ਹੋਇਆ ਤਾਂ ਉਹ ਜਨਮ ਤੋਂ ਹੀ ਰੋਗਗਰਸਤ ਸੀ।[4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads