ਆਂਧਰਾ ਪ੍ਰਦੇਸ਼

From Wikipedia, the free encyclopedia

ਆਂਧਰਾ ਪ੍ਰਦੇਸ਼
Remove ads

ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।[5]

ਵਿਸ਼ੇਸ਼ ਤੱਥ ਆਂਧਰਾ ਪ੍ਰਦੇਸ਼ ఆంధ్ర ప్రదేశ్, ਦੇਸ਼ ...

ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ. ਦੇਸ਼ਾਂਤਰ ਰੇਖਾਂਸ਼ ਦੇ ਵਿੱਚ ਹੈ ਅਤੇ ਉਤਰ ਵਿੱਚ ਮਹਾਰਾਸ਼ਟਰ, ਛੱਤੀਸਗੜ ਅਤੇ ਓੜੀਸਾ, ਪੂਰਬ ਵਿੱਚ ਬੰਗਾਲ ਦੀ ਖਾੜੀ, ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਨਾਲ ਘਿਰਿਆ ਹੋਇਆ ਹੈ। ਇਤਿਹਾਸਿਕ ਰੂਪ ਵਿੱਚ ਆਂਧਰਾ ਪ੍ਰਦੇਸ਼ ਨੂੰ "ਭਾਰਤ ਦਾ ਝੋਨੇ ਦਾ ਕਟੋਰਾ" ਕਿਹਾ ਜਾਂਦਾ ਹੈ। ਇਸ ਦੀ ਫਸਲ ਦਾ 77 % ਤੋਂ ਵੱਧ ਹਿੱਸਾ ਚੌਲ ਹੈ।[6] ਇਸ ਰਾਜ ਵਿੱਚ ਦੋ ਪ੍ਰਮੁੱਖ ਨਦੀਆਂ, ਗੋਦਾਵਰੀ ਅਤੇ ਕ੍ਰਿਸ਼ਨਾ ਵਗਦੀਆਂ ਹਨ।

ਇਤਿਹਾਸਿਕ ਦ੍ਰਿਸ਼ਟੀ ਤੋਂ ਰਾਜ ਵਿੱਚ ਸ਼ਾਮਿਲ ਖੇਤਰ ਆਂਧਰਪਥ, ਆਂਧਰਦੇਸ, ਆਂਧਰਵਾਣੀ ਅਤੇ ਆਂਧ੍ਰ ਵਿਸ਼ਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਆਂਧਰਾ ਰਾਜ ਤੋਂ ਆਂਧਰਾ ਪ੍ਰਦੇਸ਼ 1 ਨਵੰਬਰ 1956 ਨੂੰ ਬਣਾਇਆ ਗਿਆ।

Remove ads

ਇਤਿਹਾਸ

ਐਤਰੇਏ ਬ੍ਰਾਹਮਣ (ਈ.ਪੂ. 800) ਅਤੇ ਮਹਾਂਭਾਰਤ ਜਿਵੇਂ ਸੰਸਕ੍ਰਿਤ ਮਹਾਂਕਾਵਾਂ ਵਿੱਚ ਆਂਧਰਾ ਸ਼ਾਸਨ ਦਾ ਉੱਲੇਖ ਕੀਤਾ ਗਿਆ ਸੀ।[7]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads