ਆਰਤੀ ਅਗਰਵਾਲ
ਭਾਰਤੀ ਅਭਿਨੇਤਰੀ From Wikipedia, the free encyclopedia
Remove ads
ਆਰਤੀ ਅੱਗਰਵਾਲ ( 5 ਮਾਰਚ 1984 – 6 ਜੂਨ 2015 ) ਅਮਰੀਕੀ ਐਕਟਰੈਸ ਸੀ ਜੋ ਮੁੱਖ ਤੌਰ ਤੇ ਤੇਲੁਗੂ ਸਿਨੇਮਾ ( ਜਿਸਨੂੰ ਕਦੇ - ਕਦੇ ਟੋਲੀਵੁਡ ਵੀ ਬੋਲਿਆ ਜਾਂਦਾ ਹੈ) ਵਿੱਚ ਕੰਮ ਕਰਦੀ ਸੀ।

6 ਜੂਨ 2015 ਨੂੰ ਨਿਊ ਜਰਸੀ ਦੇ ਏਟਲਾਂਟਿਕ ਨਗਰ ਦੇ ਏਟਲਾਂਟੀਕੇਅਰ ਰੀਜਨਲ ਮੈਡੀਕਲ ਸੈਂਟਰ ਵਿੱਚ ਉਸ ਦੀ ਮੌਤ ਹੋ ਗਈ ।।[1] ਅੱਗਰਵਾਲ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਮੌਤ ਤੋਂ ਛੇ ਹਫ਼ਤੇ ਪਹਿਲਾਂ ਹੀ ਉਸ ਦਾ ਅਪਰੇਸ਼ਨ ਕੀਤਾ ਗਿਆ ਸੀ ।[2][3][4] ਉਸ ਦੇ ਪ੍ਰਬੰਧਕ ਅਨੁਸਾਰ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ।[5][6] ਉਹ ਏਗ ਹਾਰਬਰ ਟਾਉਨਸ਼ਿਪ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਰਹਿੰਦੀ ਸੀ। [7][8]
Remove ads
ਮੁੱਢਲਾ ਜੀਵਨ ਅਤੇ ਕੈਰੀਅਰ
ਅਗਰਵਾਲ ਨੰਦਿਨੀ ਦਾ ਜਨਮ 5 ਮਾਰਚ, 1984 ਨੂੰ ਗੁਜਰਾਤੀ ਮਾਪਿਆਂ ਕੋਲ ਨਿਊ ਜਰਸੀ ਵਿੱਚ ਹੋਇਆ ਸੀ।[9] ਉਸ ਦੇ ਪਿਤਾ ਸ਼ਸ਼ਾਂਕ ਦਾ ਹੋਟਲ ਦਾ ਕਾਰੋਬਾਰ ਹੈ ਅਤੇ ਉਸ ਦੀ ਮਾਂ ਵੀਮਾ ਇੱਕ ਸੁਆਣੀ ਹੈ। ਉਸ ਦੇ ਦੋ ਭੈਣ-ਭਰਾ ਹਨ। ਤਕਰੀਬਨ 14 ਸਾਲ ਦੀ ਉਮਰ ਵਿੱਚ, ਅਦਾਕਾਰ ਸੁਨੀਲ ਸ਼ੈੱਟੀ ਨੇ ਉਸ ਨੂੰ ਦੇਖਿਆ ਅਤੇ ਉਸਨੂੰ ਫਿਲਡੇਲਫੀਆ, ਪੈਨਸਿਲਵੇਨੀਆ ਵਿੱਚ ਸਟੇਜ ‘ਤੇ ਨੱਚਣ ਲਈ ਸੱਦਾ ਦਿੱਤਾ। ਪ੍ਰਦਰਸ਼ਨੀ ਤੋਂ ਬਾਅਦ, ਉਸਨੇ ਆਪਣੇ ਪਿਤਾ ਨੂੰ ਬਾਲੀਵੁੱਡ ਵਿੱਚ ਅਭਿਨੈ ਕਰਨ ਲਈ ਮਨਾਇਆ।16 ਸਾਲਾਂ ਦੀ ਉਮਰ ਵਿੱਚ, ਉਸਨੇ ‘ਪਾਗਲਪਨ’ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[10] ਅਗਰਵਾਲ ਨੇ ਆਪਣੀ ਤੇਲਗੂ ਫਿਲਮ ਦੀ ਸ਼ੁਰੂਆਤ ਅਭਿਨੇਤਾ ਵੈਂਕਟੇਸ਼ ਨਾਲ ‘ਨੁਵੋ ਨਾਕੂ ਨਾਚਵ’ ਨਾਲ ਕੀਤੀ ਸੀ। ਉਹ ਚਰਨਜੀਵੀ, ਨੰਦਮੂਰੀ ਬਾਲਾਕ੍ਰਿਸ਼ਨ, ਅਕਿਨੇਨੀ ਨਾਗਰਜੁਨ, ਪ੍ਰਭਾਸ, ਮਹੇਸ਼ ਬਾਬੂ, ਰਵੀ ਤੇਜਾ ਅਤੇ ਜੂਨੀਅਰ ਐਨ.ਟੀ.ਆਰ ਨਾਲ ਕੰਮ ਕਰਨ ਵਾਲੀਆਂ ਕੁਝ ਗੈਰ -ਤੇਲਗੂ ਅਭਿਨੇਤਰੀਆਂ ਵਿਚੋਂ ਇੱਕ ਸੀ।[11] 2005 ਵਿੱਚ, ‘ਦਿ ਹਿੰਦੂ’ ਨੇ ਦੱਸਿਆ ਕਿ ਅਗਰਵਾਲ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਅਪੋਲੋ ਹਸਪਤਾਲ, ਜੁਬਲੀ ਹਿਲਜ਼, ਹੈਦਰਾਬਾਦ ਵਿਖੇ ਸਿਰ ਨੂੰ ਲੱਗੀਆਂ ਅੰਦਰੂਨੀ ਸੱਟਾਂ ਲੱਗੀਆਂ ਅਤੇ ਵੈਂਟੀਲੇਟਰ ਦੇ ਸਹਾਰੇ ਰਹੀ। 2007 ਵਿੱਚ, ਅਗਰਵਾਲ ਨੇ ਸੰਯੁਕਤ ਰਾਜ ਵਿੱਚ ਅਧਾਰਿਤ ਭਾਰਤੀ ਸਾੱਫਟਵੇਅਰ ਇੰਜੀਨੀਅਰ ਤਸਵਲ ਕੁਮਾਰ ਨਾਲ ਵਿਆਹ ਕਰਵਾਇਆ; 2009 ਵਿੱਚ ਦੋਹਾਂ ਦਾ ਤਲਾਕ ਹੋ ਗਿਆ।[12]
Remove ads
ਮੌਤ
6 ਜੂਨ, 2015 ਨੂੰ ਅਗਰਵਾਲ ਨੂੰ ਐਟਲਾਂਟਿਕ ਸਿਟੀ, ਨਿਊ ਜਰਸੀ ਦੇ ਐਟਲਾਂਟਿਕੇਅਰ ਖੇਤਰੀ ਮੈਡੀਕਲ ਸੈਂਟਰ ਪਹੁੰਚਣ 'ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ।[13] ਅਗਰਵਾਲ, ਜਿਸ ਦੀ ਛੇ ਹਫ਼ਤੇ ਪਹਿਲਾਂ ਲਿਪੋਸਕਸ਼ਨ ਸਰਜਰੀ ਹੋਈ ਸੀ, ਨੂੰ ਉਸ ਦੀ ਮੌਤ ਤੋਂ ਪਹਿਲਾਂ ਸਾਹ ਦੀ ਗੰਭੀਰ ਸਮੱਸਿਆ ਸੀ।[14][15][16][17] ਉਸ ਦੇ ਮੈਨੇਜਰ ਨੇ ਦੱਸਿਆ ਕਿ ਉਸ ਦੀ ਮੌਤ ਦਾ ਕਾਰਨ ਦਿਲ ਦੇ ਦੌਰੇ ਕਾਰਨ ਹੋਈ।ਉਹ ਐੱਗ ਹਾਰਬਰ ਟਾਉਨਨਸ਼ਿਪ ਵਿੱਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ।[18][19]
ਫ਼ਿਲਮਾਂ
ਪਹਿਲੀ ਫਿਲਮ (ਹਿੰਦੀ)
ਹਵਾਲੇ
Wikiwand - on
Seamless Wikipedia browsing. On steroids.
Remove ads