ਇਲੀਆ ਕਜ਼ਾਨ

From Wikipedia, the free encyclopedia

Remove ads

ਇਲੀਆ ਕਜ਼ਾਨ (ਅੰਗਰੇਜ਼ੀ: Elia Kazan) (ਜਨਮ: 9 ਸਤੰਬਰ 1909 ਕੋਂਸਤਾਂਤਨੀਪੋਲ (ਹੁਣ ਇਸਤਨਾਬੂਲ[1], ਤੁਰਕੀ - ਮੌਤ: 28 ਸਤੰਬਰ, 2003, ਮੈਨ ਹਟਨ, ਨਿਊਯਾਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ) ਹਾਲੀਵੁਡ ਦੇ ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ, ਐਕਟਰ ਅਤੇ ਫਿਲਮ ਲੇਖਕ ਸਨ। ਇਲੀਆ ਕਜ਼ਾਨ ਦਾ ਸੰਬੰਧ ਇੱਕ ਯੂਨਾਨੀ ਪਰਵਾਰ ਨਾਲ ਸੀ। ਜਦੋਂ ਉਨ੍ਹਾਂ ਦੀ ਉਮਰ ਚਾਰ ਸਾਲ ਸੀ ਤਾਂ ਉਨ੍ਹਾਂ ਦੇ ਮਾਤਾ ਪਿਤਾ ਅਮਰੀਕਾ ਰਹਿਣ ਆ ਗਏ। ਇਲੀਆ ਕਜ਼ਾਨ ਨੇ ਆਪਣਾ ਕੈਰੀਅਰ ਬਰਾਡਵੇ ਉੱਤੇ ਰੰਗ ਮੰਚ ਨਾਟਕਾਂ ਦੇ ਨਿਰਦੇਸ਼ਨ ਨਾਲ ਸ਼ੁਰੂ ਕੀਤਾ। 1948 ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਫਿਲਮ 'ਜੈਂਟਲਮੈਨਜ ਐਗਰੀਮਨਟ' ਲਈ ਉੱਤਮ ਨਿਰਦੇਸ਼ਕ ਦਾ ਆਸਕਰ ਪੁਰਸਕਾਰ ਦਿੱਤਾ ਗਿਆ। ਇਸ ਫਿਲਮ ਦੇ ਮੁੱਖ ਐਕਟਰ ਗਰੀਗਰੀ ਪੈਕ ਸਨ ਅਤੇ ਫਿਲਮ ਦਾ ਵਿਸ਼ਾ ਅਮਰੀਕੀ ਸਮਾਜ ਵਿੱਚ ਯਹੂਦੀਆਂ ਦੇ ਖਿਲਾਫ ਭੇਦਭਾਵ ਭਰਿਆ ਵਰਤਾਉ ਸੀ।

ਛੇ ਸਾਲ ਬਾਅਦ ਉਨ੍ਹਾਂ ਨੂੰ 'ਆਨ ਦ ਵਾਟਰ ਫਰੰਟ' ਲਈ ਫਿਰ ਉੱਤਮ ਨਿਰਦੇਸ਼ਕ ਦੇ ਆਸਕਰ ਨਾਲ ਸਨਮਾਨਿਤ ਕੀਤਾ ਗਿਆ। ਇਲੀਆ ਕਜ਼ਾਨ ਦੀ ਇੱਕ ਹੋਰ ਪ੍ਰਸਿੱਧ ਫਿਲਮ ਈਸਟ ਆਫ ਐਡਨ ਸੀ ਜਿਸ ਵਿੱਚ ਜੇਮਸ ਡੀਨ ਨੇ ਯਾਦਗਾਰੀ ਭੂਮਿਕਾ ਨਿਭਾਈ।

90 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਫਿਲਮ ਅਕਾਦਮੀ ਦੁਆਰਾ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਲੀਆ ਕਜ਼ਾਨ ਦੀਆਂ ਫਿਲਮਾਂ ਨੇ ਅਮਰੀਕਾ ਵਿੱਚ ਸਮਾਜਕ ਅਤੇ ਪਰਵਾਰਕ ਸਮਸਿਆਵਾਂ ਨੂੰ ਬਹੁਤ ਹਕੀਕਤਪਸੰਦੀ ਅਤੇ ਡੂੰਘਾਈ ਨਾਲ ਬਿਆਨ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads