ਉਸਤਾਦ ਸ਼ਗਿਰਦ ਦੇ ਮਕਬਰੇ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਸਮਾਰਕ From Wikipedia, the free encyclopedia
Remove ads
ਉਸਤਾਦ ਸ਼ਗਿਰਦ ਦੇ ਮਕਬਰੇ,ਭਾਰਤ ਦੇ ਪੰਜਾਬ ਰਾਜ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਾਲਾਨੀਆ ਪਿੰਡ ਵਿੱਚ ਮੁਗ਼ਲ ਕਾਲ ਸਮੇਂ ਉਸਾਰੀਆਂ ਗਈਆਂ ਦੋ ਇਤਿਹਾਸਕ ਇਮਾਰਤਾਂ ਹਨ।[1]ਇਹ ਖੇਤਰ ਮੁਗਲ ਕਾਲ ਸਰਹਿੰਦ ਸੂਬੇ ਦਾ ਹਿੱਸਾ ਸੀ।ਇਸ ਕਾਲ ਦੌਰਾਨ ਜਦ ਵਜੀਰ ਖਾਨ ਸਰਹੰਦ ਦਾ ਗਵਰਨਰ ਸੀ ਤਾਂ ਉਸਨੇ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਇਸਲਾਮ ਨਾਂ ਕਬੂਲ ਕਰਨ ਕਰਕੇ ਜੀਂਦੇ ਨੀਹਾਂ ਵਿਚ ਚਿਣਵਾ ਦਿੱਤੇ ਸੀ।ਬਾਅਦ ਵਿਚ ਗੁਰੂ ਗੋਬਿੰਦ ਦੇ ਪੈਰੋਕਾਰ ਅਤੇ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੇ ਇਸਦਾ ਬਦਲਾ ਲੈਣ ਲਈ ਹਮਲਾ ਕਰਕੇ ਸਰਹੰਦ ਸ਼ਹਿਰ ਤਹਿਸ ਨਹਿਸ ਕਰ ਦਿੱਤਾ ਸੀ।ਪ੍ਰੰਤੂ ਫਿਰ ਵੀ ਕੁਝ ਇਮਾਰਤਾਂ ਉਸ ਸਮੇ ਬਚ ਗਈਆਂ ਸਨ ਜਿਹਨਾ ਵਿੱਚ ਇਹ ਮਕਬਰ ਵੀ ਸ਼ਾਮਲ ਹਨ।

Remove ads
ਇਤਿਹਾਸ ਅਤੇ ਜਾਣ ਪਹਿਚਾਣ
ਇਹ ਕਿਹਾ ਜਾਂਦਾ ਹੈ ਕਿ ਉਸਤਾਦ ਦਾ ਮਕਬਰਾ ਉਸਤਾਦ ਸਈਅਦ ਖਾਨ ਦੀ ਯਾਦ ਵਿੱਚ ਉਸਾਰਿਆ ਗਿਆ ਸੀ ਜੋ ਇੱਕ ਮਹਾਨ ਮੁਗ਼ਲ ਇਮਾਰਤਸਾਜ਼ ਸੀ ਅਤੇ ਉਸਦਾ ਸ਼ਗਿਰਦ ਖਵਾਜਾ ਖਾਨ ਵੀ ਇੱਕ ਵੱਡਾ ਇਮਾਰਤਸਾਜ਼ ਹੋਇਆ ਹੈ ਜਿਸਦਾ ਸ਼ਗਿਰਦ ਦੇ ਮਕਬਰੇ ਦੇ ਨਾਮ ਨਾਲ ਜਾਣਿਆ ਜਾਂਦਾ ਮਕਬਰਾ ਵੀ ਇਸਤੋਂ ਕੁਝ ਕੁ ਦੂਰੀ ਤੇ ਹੀ ਉਸਾਰਿਆ ਹੋਇਆ ਹੈ। ਇਹ ਦੋਵੇਂ ਯਾਦਗਾਰਾਂ ਰੋਜ਼ਾ ਸ਼ਰੀਫ਼ ਯਾਦਗਾਰ ਤੋਂ ਕਰੀਬ ਢਾਈ ਕਿਲੋਮੀਟਰ ਦੀ ਦੂਰੀ ਤੇ ਹਨ।ਕੁਝ ਸਮੇ ਪਹਿਲਾ ਤੱਕ ਇਹਨਾ ਮਕਬਰਿਆਂ ਵਿਚ ਖੂਬਸੂਰਤ ਕੰਧ ਚਿੱਤਰ ਲਗਾਏ ਹੋਏ ਸਨ ਜੋ ਹੁਣ ਨਹੀ ਹਨ।[2]
Remove ads
ਤਸਵੀਰਾਂ
ਉਸਤਾਦ ਸ਼ਗਿਰਦ ਦੇ ਮਕਬਰਿਆਂ ਦੀਆਂ 17 ਸਤੰਬਰ 2016 ਨੂੰ ਲਈਆਂ ਗਈਆਂ ਤਸਵੀਰਾਂ ਦੇ ਦ੍ਰਿਸ਼
- ਉਸਤਾਦ ਦੇ ਮਕਬਰੇ ਦੇ ਪ੍ਰਵੇਸ਼ ਅਤੇ ਖੱਬੇ ਪਾਸੇ ਦਾ ਦ੍ਰਿਸ਼
- ਉਸਤਾਦ ਦੇ ਮਕਬਰੇ ਦਾ ਆਲੇ ਦੁਆਲੇ ਦਾ ਭੂ-ਦ੍ਰਿਸ਼-
- ਸ਼ਗਿਰਦ ਦੇ ਮਕਬਰੇ ਦੇ ਪ੍ਰਵੇਸ਼ ਅਤੇ ਖੱਬੇ ਪਾਸੇ ਦਾ ਦ੍ਰਿਸ਼
- ਸ਼ਗਿਰਦ ਦੇ ਮਕਬਰਾ
ਹਵਾਲੇ
ਇਹ ਵੀ ਵੇਖੋ
Wikiwand - on
Seamless Wikipedia browsing. On steroids.
Remove ads